ਜਗਰਾਉਂ, 9 ਅਕਤੂਬਰ ( ਭਗਵਾਨ ਭੰਗੂ, ਜਗਰੂਪ ਸੋਹੀ)-ਐਤਵਾਰ ਰਾਤ ਕਰੀਬ 12:30 ਵਜੇ ਲੁਧਿਆਣਾ ਸਾਈਡ ਨੈਸ਼ਨਲ ਹਾਈਵੇ ਪੁਲ ਤੋਂ ਅਚਾਨਕ ਗੱਡੀ ਬੇਕਾਬੂ ਹੋ ਕੇ ਹੇਠਾਂ ਡਿੱਗ ਗਈ। ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਵਿੱਚੋਂ ਇੱਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਤਿੰਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ।ਜਿਨ੍ਹਾਂ ਨੂੰ ਪਹਿਲਾਂ ਜਗਰਾਓਂ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।ਬਾਅਦ ‘ਚ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ।ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਦੇ ਡਿਸਪੋਜ਼ਲ ਰੋਡ ‘ਤੇ ਗੋਵਿੰਦ ਕਾਲੋਨੀ ਦਾ ਰਹਿਣ ਵਾਲਾ ਅੰਕਿਤ ਲੁੱਥਰਾ ਉਰਫ ਹਨੀ ਆਪਣੇ ਤਿੰਨ ਦੋਸਤਾਂ ਨਾਲ ਦੇਰ ਰਾਤ ਲੁਧਿਆਣਾ ਸਾਈਡ ਜੀ.ਟੀ ਰੋਡ ‘ਤੇ ਰਾਜਾ ਢਾਬੇ ‘ਤੇ ਡਿਨਰ ਕਰਨ ਗਏ। ਰਾਤ ਦਾ ਖਾਣਾ ਖਾਣ ਤੋਂ ਬਾਅਦ ਜਦੋਂ ਉਹ ਆਪਣੀ i20 ਕਾਰ ‘ਚ ਘਰ ਵਾਪਸ ਜਾਣ ਲੱਗਾ ਤਾਂ ਪੁਲ ‘ਤੇ ਚੜ੍ਹਨ ਦੌਰਾਨ ਅਚਾਨਕ ਉਸ ਦੀ ਕਾਰ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਜਾ ਡਿੱਗੀ ਅਤੇ ਪਲਟ ਗਈ।