Home Health ਜ਼ਿਲ੍ਹਾ ਪ੍ਰਸ਼ਾਸਨ ਨੇ 25 ਅਗਸਤ ਤੱਕ ਪਿੰਡਾਂ ਵਿੱਚ ਸਿਹਤ ਬੀਮਾ ਯੋਜਨਾ ਦੇ...

ਜ਼ਿਲ੍ਹਾ ਪ੍ਰਸ਼ਾਸਨ ਨੇ 25 ਅਗਸਤ ਤੱਕ ਪਿੰਡਾਂ ਵਿੱਚ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਲਗਾਏ ਜਾਣ ਵਾਲੇ ਕੈਂਪਾਂ ਦਾ ਵੇਰਵਾ ਜਾਰੀ ਕੀਤਾ

44
0


ਗੁਰਦਾਸਪੁਰ, 11 ਅਗਸਤ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਯੋਗ ਲਾਭਪਾਤਰੀ ਪਰਿਵਾਰਾਂ ਦੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਸ਼ੇਸ਼ ਜਾਗਰੂਕਤਾ ਵੈਨ ਜਰੀਏ ਜ਼ਿਲ੍ਹੇ ਦੇ ਪਿੰਡ-ਪਿੰਡ ਪਹੁੰਚ ਕੇ ਲੋਕਾਂ ਨੂੰ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਲਗਾਏ ਜਾ ਰਹੇ ਕੈਂਪਾਂ ਦਾ ਵੇਰਵਾ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ ਅਗਰਵਾਲ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਪ੍ਰਚਾਰ ਵੈਨ ਰਾਹੀਂ 11 ਅਗਸਤ ਨੂੰ ਪਿੰਡ ਨਾਨੋਵਾਲ ਜੀਂਦੜ ਅਤੇ ਭੈਣੀ ਮੀਆਂ ਖਾਂ, 12 ਅਗਸਤ ਨੂੰ ਪਿੰਡ ਧੰਦੋਈ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ, 13 ਅਗਸਤ ਨੂੰ ਘੁਮਾਣ ਤੇ ਦਕੋਹਾ, 14 ਅਗਸਤ ਨੂੰ ਕਾਦੀਆਂ ਅਤੇ ਸੇਖਵਾਂ, 16 ਅਗਸਤ ਨੂੰ ਫੈਜ਼ਉੱਲਾ-ਚੱਕ ਅਤੇ ਘੁੰਮਣ ਕਲਾਂ, 17 ਅਗਸਤ ਨੂੰ ਕਲਾਨੌਰ ਅਤੇ ਵਡਾਲਾ ਬਾਂਗਰ, 18 ਅਗਸਤ ਨੂੰ ਫ਼ਤਹਿਗੜ੍ਹ ਚੂੜੀਆਂ ਅਤੇ ਹਰਦੋਵਾਲ, 19 ਅਗਸਤ ਨੂੰ ਜੈਤੋ ਸਰਜਾ ਅਤੇ ਰੰਗੜ ਨੰਗਲ, 20 ਅਗਸਤ ਨੂੰ ਛੋਟੇ ਘੁੰਮਣ ਅਤੇ ਧਾਰੀਵਾਲ, 21 ਅਗਸਤ ਨੂੰ ਗੁਰਦਾਸ ਨੰਗਲ ਅਤੇ ਹਰਦੋ ਬਥਵਾਲਾ, 22 ਅਗਸਤ ਨੂੰ ਬਹਿਰਾਮਪੁਰ ਅਤੇ ਮਰਾੜਾ, 23 ਅਗਸਤ ਨੂੰ ਦੀਨਾਨਗਰ ਅਤੇ ਪਨਿਆੜ, 24 ਅਗਸਤ ਨੂੰ ਬੱਬੇਹਾਲੀ ਅਤੇ ਔਜਲਾ, 25 ਅਗਸਤ ਨੂੰ ਗੁਰਦਾਸਪੁਰ ਸ਼ਹਿਰ ਵਿਖੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ।ਡਿਪਟੀ ਕਮਿਸ਼ਨਰ ਨੇ ਸਮੂਹ ਯੋਗ ਲਾਭਪਤਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਕੈਂਪਾਂ ਦਾ ਲਾਭ ਉਠਾ ਕੇ ਆਪਣੇ ਸਿਹਤ ਬੀਮਾ ਯੋਜਨਾ ਦੇ ਕਾਰਡ ਜਰੂਰ ਬਣਾਉਣ।

LEAVE A REPLY

Please enter your comment!
Please enter your name here