Home crime ਮ੍ਰਿਤਕ ਦੇ ਜਾਅਲੀ ਦਸਤਖਤ ਤਿਆਰ ਕਰਕੇ ਜ਼ਮੀਨ ਹੜੱਪਣ ਦੀ ਕੋਸ਼ਿਸ਼ਸਰਪੰਚ ਤੇ ਨੰਬਰਦਾਰ...

ਮ੍ਰਿਤਕ ਦੇ ਜਾਅਲੀ ਦਸਤਖਤ ਤਿਆਰ ਕਰਕੇ ਜ਼ਮੀਨ ਹੜੱਪਣ ਦੀ ਕੋਸ਼ਿਸ਼
ਸਰਪੰਚ ਤੇ ਨੰਬਰਦਾਰ ਸਮੇਤ ਛੇ ਖ਼ਿਲਾਫ਼ ਕੇਸ ਦਰਜ

54
0


ਜਗਰਾਉਂ, 11 ਅਗਸਤ ( ਲਿਕੇਸ਼ ਸ਼ਰਮਾਂ, ਅਸ਼ਵਨੀ )-ਮ੍ਰਿਤਕ ਵਿਅਕਤੀ ਦੇ ਦਸਤਖਤ ਜਾਅਲੀ ਕਰਵਾ ਕੇ ਜ਼ਮੀਨ ਹੜੱਪਣ ਦੀ ਨੀਅਤ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਿਟੀ ਜਗਰਾਉਂ ਵਿਖੇ ਸਰਪੰਚ ਤੇ ਨੰਬਰਦਾਰ ਸਮੇਤ 6 ਵਿਅਕਤੀਆਂ ਖਿਲਾਫ ਧੋਖਾਦੇਹੀ ਦੇ ਦੋਸ਼ ਵਿਚ ਮੁਕਦਮਾ ਦਰਜ ਕੀਤਾ ਗਿਆ। ਏਐਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਵਾਸੀ ਪਿੰਡ ਮੁੰਡੀਆ ਕਲਾ ਜ਼ਿਲ੍ਹਾ ਲੁਧਿਆਣਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸਰਦੂਲ ਸਿੰਘ ਉਸ ਦੇ ਪੁੱਤਰ ਮਾਲਵਿੰਦਰ ਸਿੰਘ ਵਾਸੀ ਅਗਵਾੜ ਲਧਾਈ ਜਗਰਾਉਂ, ਸਰਪੰਚ ਬਲਦੇਵ ਸਿੰਘ ਅਗਵਾੜ ਲਧਾਈ, ਜਸਮੇਲ ਸਿੰਘ ਅਗਵਾੜ ਲਧਾਈ, ਜੱਗਾ ਸਿੰਘ ਨੰਬਰਦਾਰ ਅਗਵਾੜ ਡਾਲਾ ਅਤੇ ਇਕ ਅਣਪਛਾਤੇ ਵਿਅਕਤੀ ਵੱਲੋਂ ਉਸ ਦੇ ਮਰਹੂਮ ਪਿਤਾ ਦਲਜੀਤ ਸਿੰਘ ਦੀ ਜਾਇਦਾਦ ਹੜੱਪਣ ਦੀ ਨੀਅਤ ਨਾਲ ਜਾਅਲੀ ਦਸਤਖਤ ਕਰਕੇ ਇਕਰਾਰਨਾਮਾ ਤਿਆਰ ਕਰਕੇ ਤਬਾਦਲਾ ਕਰਵਾਉਣ ਉਪਰੰਤ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਜਾਅਲੀ ਦਸਤਾਵੇਜਾਂ ਦੇ ਆਧਾਰ ’ਤੇ ਗੁੰਮਰਾਹ ਕਰਕੇ ਇੰਤਕਾਲ ਮੰਜੂਰ ਕਰਵਾ ਲਿਆ। ਇਸ ਸ਼ਿਕਾਇਤ ਦੀ ਜਾਂਚ ਡੀ.ਐਸ.ਪੀ ਰਾਏਕੋਟ ਵੋਲੰ ਕੀਤੀ ਗਈ। ਜਾਂਚ ਤੋਂ ਬਾਅਦ ਸਰਦੂਲ ਸਿੰਘ, ਉਸ ਦੇ ਲੜਕੇ ਮਾਲਵਿੰਦਰ ਸਿੰਘ ਵਾਸੀ ਅਗਵਾੜ ਲਧਾਈ, ਸਰਪੰਚ ਬਲਦੇਵ ਸਿੰਘ ਅਗਵਾੜ ਲਧਾਈ, ਜਸਮੇਲ ਸਿੰਘ ਅਗਵਾੜ ਲਧਾਈ, ਜੱਗਾ ਸਿੰਘ ਨੰਬਰਦਾਰ ਅਗਵਾੜ ਲਧਾਈ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਜਗਰਾਓਂ ਵਿੱਚ ਕੇਸ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here