ਜਗਰਾਓਂ, 11 ਅਗਸਤ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਚੌਥੀਂ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਇੰਟਰ ਹਾਊਸ ਪ੍ਰਤੀਯੋਗਤਾ ਹੋਈ। ਜਿਸ ਵਿਚ ਹਿੰਦੀ ਅਤੇ ਪੰਜਾਬੀ ਦੋ ਭਾਸ਼ਾਵਾਂ ਚੁਣੀਆਂ ਗਈਆਂ। ਹਰ ਹਾਊਸ ਦੇ ਦੋ ਵਿਦਿਆਰਥੀਆਂ ਨੇ ਕਹਾਣੀ ਸੁਣਾਈ। ਸਮਾਜਿਕ ਵਿਸ਼ਿਆਂ ਨੂੰ ਚੁਣਦੇ ਹੋਏ ਵਿਦਿਆਰਥੀਆਂ ਨੇ ਵੱਖੋ-ਵੱਖਰੇ ਰੰਗ ਪੇਸ਼ ਕੀਤੇ। ਇਸ ਮੌਕੇ ਨਤੀਜੇ ਵਿਚੋਂ ਟੈਗੋਰ ਹਾਊਸ ਪਹਿਲੇ, ਏ.ਪੀ.ਜੇ ਅਬਦੁਲ ਕਲਾਮ ਦੂਜੇ ਅਤੇ ਪ੍ਰਤਿਭਾ ਪਾਟਿਲ ਹਾਊਸ ਤੀਜੇ ਸਥਾਨ ਤੇ ਰਹੇ। ਸਕੂਲ ਦੇ ਪਿੰ੍ਰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਵਿਦਿਆਰਥੀਆਂ ਨੂੰ ਵਧਾਈ ਦੇ ਪਾਤਰ ਦੱਸਦੇ ਹੋਏ ਕਿਹਾ ਕਿ ਇਹਨਾਂ ਦੁਆਰਾ ਬੋਲੀਆਂ ਕਹਾਣੀਆਂ ਨੇ ਸਮਾਜ ਦੇ ਲਈ ਸੇਧ ਦਾ ਕਾਰਜ ਕਰਨਾ ਹੈ। ਅੱਜ ਦੀ ਪੀੜ੍ਹੀ ਜੇਕਰ ਇਸੇ ਤਰ੍ਹਾਂ ਅੱਗੇ ਵੱਧਦੀ ਰਹੀ ਤਾਂ ਅਸੀਂ ਮੁੜ ਤੋਂ ਖੁਸ਼ਹਾਲ ਹੋ ਸਕਦੇ ਹਾਂ। ਵਿਦਿਆਰਥੀ ਆਪਣੇ ਅੰਦਰ ਕਹਾਣੀ ਲਿਖਣ ਦੇ ਵੀ ਗੁਣ ਪੈਦਾ ਕਰਨ ਤਾਂ ਜੋ ਸਮਾਜ ਨੂੰ ਚੰਗਾ ਸਾਹਿਤ ਵੀ ਮਿਲ ਸਕੇ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪ੍ਰੈਜ਼ੀਡੈਨਟ ਮਨਪ੍ਰੀਤ ਸਿਮਘ ਬਰਾੜ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦੇ ਪਾਤਰ ਦੱਸਿਆ।