Home ਸਭਿਆਚਾਰ ਕੈਲਗਰੀ ਵੱਸਦੀ ਪੰਜਾਬਣ ਵਿਗਿਆਨੀ ਡਾ ਰਮਨ ਗਿੱਲ ਨੂੰ ਭਾਰਤ ਕੀਰਤੀਮਾਨ ਪੁਰਸਕਾਰ ਮਿਲਿਆ

ਕੈਲਗਰੀ ਵੱਸਦੀ ਪੰਜਾਬਣ ਵਿਗਿਆਨੀ ਡਾ ਰਮਨ ਗਿੱਲ ਨੂੰ ਭਾਰਤ ਕੀਰਤੀਮਾਨ ਪੁਰਸਕਾਰ ਮਿਲਿਆ

84
0

ਲੁਧਿਆਣਾ, 30 ਜਨਵਰੀ (ਵਿਕਾਸ ਮਠਾੜੂ) ਕੈਲਗਰੀ (ਕੈਨੇਡਾ) ਵੱਸਦੀ ਲੁਧਿਆਣਾ ਦੀ ਜੰਮੀ ਜਾਈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪੜ੍ਹੀ ਪੰਜਾਬਣ ਵਿਗਿਆਨੀ ਡਾ ਰਮਨ ਗਿੱਲ ਨੂੰ ਪਿਛਲੇ ਦਿਨੀਂ ਇੰਦੌਰ(ਮੱਧਯ ਪ੍ਰਦੇਸ਼) ਵਿਖੇ 17ਵੇ ਪਰਵਾਸੀ ਦਿਵਸ ਮੌਕੇ ਵਰਲਡ ਬੁੱਕ ਆਫ਼ ਰੀਕਾਰਡਜ਼ ਯੂ ਕੇ ਵੱਲੋਂ  ਕੈਨੇਡੀਅਨ ਸਮਾਜ ਨੂੰ ਸਮਾਜਿਕ ਸੇਵਾਵਾਂ ਪ੍ਰਦਾਨ ਕਰਨ ਲਈ

ਭਾਰਤ ਕੀਰਤੀਮਾਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਡਾ ਰਮਨ ਗਿੱਲ ਪੰਜਾਬ ਖੇਤੀਬਾ ੀ ਯੂਨੀਵਰਸਿਟੀ ਦੇ ਪਹਿਲੇ ਲੈਂਡ ਸਕੇਪ ਅਫ਼ਸਰ ਸ ਹਰੀ ਸਿੰਘ ਸੰਧੂ ਜੀ ਦੀ ਸਪੁੱਤਰੀ ਹੈ।

ਡਾ ਰਮਨ ਗਿੱਲ ਨੂੰ ਇਹ ਪੁਰਸਕਾਰ ਨਿਆਂ, ਸਿੱਖਿਆ,ਕਲਾ ਤੇ ਸੱਭਿਆਚਾਰ, ਅਧਿਆਤਮ, ਵਾਤਾਵਰਣ, ਤੇ ਸਰਬਪੱਖੀ ਵਿਕਾਸ ਲਈ ਤਕਨਾਲੋਜੀ ਦੇ ਖੇਤਰ ਵਿੱਚ ਚੋਣਵੀਆਂ ਪਰਵਾਸੀ ਸ਼ਖ਼ਸੀਅਤਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।

ਡਾ ਰਮਨ ਗਿੱਲ ਨੂੰ ਇਹ ਪੁਰਸਕਾਰ ਵਰਿੰਦਰ ਸ਼ਰਮਾ ਮੈਂਬਰ ਪਾਰਲੀਮੈਂਟ ਯੂ ਕੇ, ਸ਼੍ਰੀ ਸ਼ੰਕਰ ਲਾਲਵਾਨੀ ਮੈਂਬਰ ਪਾਰਲੀਮੈਂਟ ਭਾਰਤ, ਸ਼੍ਰੀਮਤੀ ਮਾਲਾ ਤਿਵਾੜੀ ਅਟੱਲ ਫਾਉਂਡੇਸ਼ਨ, ਡਾ ਦਿਵਾਕਰ ਸ਼ੁਕਲ ਲੰਡਨ ਨੇ ਪ੍ਰਦਾਨ ਕੀਤਾ।

ਡਾ ਰਮਨ ਗਿੱਲ ਨੇ ਇਸੇ ਭਾਰਤ ਫੇਰੀ ਦੌਰਾਨ ਆਪਣੇ ਪਿਤਾ ਜੀ ਸ ਹਰੀ ਸਿੰਘ ਸੰਧੂ ਜੀ ਦੀ ਪੰਜਾਬ ਅੰਦਰ ਲੈਂਡ ਸਕੇਪਿੰਗ ਦੇ ਖੇਤਰ ਵਿੱਚ ਬਾਨੀ ਯੋਗਦਾਨ ਬਾਰੇ ਅੰਗਰੇਜ਼ੀ ਵਿੱਚ ਇੱਕ ਕੌਫੀ ਟੇਬਲ ਪੁਸਤਕ ਵੀ ਪੰਜਾਬ ਖੇਤੀ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਤੇ ਆਪਣੇ ਅਧਿਆਪਕ ਡਾ ਸਤਬੀਰ ਸਿੰਘ ਗੋਸਲ , ਡੀਨ ਡਾਇਰੈਕਟਰਜ਼ ਡਾ ਅਜਮੇਰ ਸਿੰਘ ਢੱਟ, ਡਾ ਨਿਰਮਲ ਸਿੰਘ ਜੌੜਾ, ਡਾ ਅਸ਼ੋਕ ਕੁਮਾਰ, ਡਾ ਸੰਦੀਪ ਕਪੂਰ ਕੰਪਟਰੋਲਰ, ਡਾ ਸ਼ੰਮੀ ਕਪੂਰ ਰਜਿਸਟਰਾਰ,ਡਾ ਰਿਸ਼ੀਇੰਦਰ ਸਿੰਘ ਗਿੱਲ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ, ਸ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਜਨਰਲ ਸਕੱਤਰ  ਤੇਜ ਪ੍ਰਤਾਪ ਸਿੰਘ ਸੰਧੂ, ਆਪਣੇ ਪਿਤਾ ਜੀ ਤੇ ਮਾਤਾ ਜੀ ਸਰਦਾਰਨੀ ਗੁਰਦਰਸ਼ਨ ਕੌਰ ਸੰਧੂ ਅਤੇ ਵੱਡੀ ਭੈਣ ਡਾ ਸੰਦੀਪ ਕੌਰ ਬੈਂਸ ਡੀਨ ਪੋਸਟ ਗਰੈਜੂਏਟ ਸਟਡੀਜ਼ ਦੀ ਹਾਜ਼ਰੀ ਵਿੱਚ ਰਿਲੀਜ਼ ਕਰਵਾਈ ਹੈ।

LEAVE A REPLY

Please enter your comment!
Please enter your name here