ਗੁਰਦਾਸਪੁਰ 13, ਜਨਵਰੀ (ਰਾਜੇਸ਼ ਜੈਨ – ਭਗਵਾਨ ਭੰਗੂ) – ਪੰਜਾਬ ਪੁਲਿਸ ਦੇ ਮਹਾ ਨਿਦੇਸ਼ਕ ਵੱਲੋਂ ਭਾਰਤੀ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਤੇ ਅੰਮ੍ਰਿਤਸਰ ਪਠਾਨਕੋਟ, ਬਟਾਲਾ ਅਤੇ ਗੁਰਦਾਸਪੁਰ ਪੁਲਿਸ ਜਿਲ੍ਹੇ ਦੇ ਕਈ ਸਬ ਇੰਸਪੈਕਟਰ ਅਤੇ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਅੰਤਰ ਜਿਲਾ ਤਬਾਦਲੇ ਕੀਤੇ ਗਏ ਹਨ ਜਿਸ ਤਹਿਤ ਜਿਲਾ ਗੁਰਦਾਸਪੁਰ ਨਾਲ ਸੰਬੰਧਿਤ ਕਈ ਇੰਸਪੈਕਟਰ ਅਤੇ ਸਬ ਇੰਸਪੈਕਟਰ ਰੈਂਕ ਦੇ ਪੁਲਿਸ ਅਧਿਕਾਰੀ ਵੀ ਤਬਦੀਲ ਕਰ ਦਿੱਤੇ ਗਏ ਹਨ। ਤਬਾਦਲਿਆਂ ਦੀਆ ਤਿੰਨ ਲਿਸਟਾਂ ਬੀਤੇ ਦਿਨ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਤਬਦੀਲ ਕੀਤੇ ਗਏ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਨਵੀਂ ਪੋਸਟਿੰਗ ਤੇ ਚਾਰਜ ਲੈ ਕੇ ਰੇਂਜ ਅਫਸਰ ਨੂੰ ਰਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਹਨ।ਤਬਾਦਲਿਆਂ ਦੀਆਂ ਜਾਰੀ ਕੀਤੀਆਂ ਗਈਆਂ ਨਵੀਆਂ ਲਿਸਟਾਂ ਅਨੁਸਾਰ ਅਨੁਸਾਰ ਸੀ ਆਈ ਏ ਸਟਾਫ ਦੇ ਇੰਚਾਰਜ ਇੰਸਪੈਕਟਰ ਕਪਿਲ ਕੋਸ਼ਲ ਅਤੇ ਥਾਣਾ ਸਿਟੀ ਗੁਰਦਾਸਪੁਰ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਨੂੰ ਅੰਮ੍ਰਿਤਸਰ ਸਿਟੀ ਵਿਖੇ ਤਬਦੀਲ ਕੀਤਾ ਗਿਆ ਹੈ। ਇਸੇ ਤਰ੍ਹਾਂ ਕਲਾਨੋਰ ਥਾਣੇ ਦੇ ਐਸਐਚ ਓ ਮੇਜਰ ਸਿੰਘ , ਧਾਰੀਵਾਲ ਥਾਣੇ ਦੇ ਐਸਐਚ ਓ ਸਰਬਜੀਤ ਸਿੰਘ , ਕਾਹਨੂਵਾਨ ਦੇ ਐਸਐਚ ਓ ਬਲਵੀਰ ਸਿੰਘ,ਸਬ ਇੰਸਪੈਕਟਰ ਦੀਪਿਕਾ, ਜਨਕ ਰਾਜ, ਓਕਾਰ ਸਿੰਘ ,ਪਰਮਜੀਤ ਸਿੰਘ, ਪ੍ਰਹਲਾਦ ਸਿੰਘ, ,ਸ਼ੇਰ ਜਸਪਾਲ ਸਿੰਘ, ਸੁਰਜਨ ਸਿੰਘ ਅਤੇ ਅਮਨਦੀਪ ਕੌਰ ਨੂੰ ਵੀ ਅੰਮ੍ਰਿਤਸਰ ਸਿਟੀ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।ਇਸੇ ਤਰ੍ਹਾਂ ਸਾਂਝ ਕੇਂਦਰ ਦੀ ਇੰਚਾਰਜ ਇੰਸਪੈਕਟਰ ਇੰਦਰਬੀਰ ਕੌਰ ,ਇੰਸਪੈਕਟਰ ਹਰਪਾਲ ਸਿੰਘ ਅਤੇ ਇੰਸਪੈਕਟਰ ਕੁਲਵਿੰਦਰ ਸਿੰਘ ਨੂੰ ਗੁਰਦਾਸਪੁਰ ਤੋਂ ਅੰਮ੍ਰਿਤਸਰ ਰੂਲਰ ਵਿਖੇ ਤਬਦੀਲ ਕੀਤਾ ਗਿਆ ਹੈ। ਦੀਨਾ ਨਗਰ ਦੇ ਥਾਣੇ ਦੇ ਐਸ ਐਚ ਓ ਮਨਜੀਤ ਸਿੰਘ ਅਤੇ ਇੰਸਪੈਕਟਰ ਮਨੋਜ ਕੁਮਾਰ ਨੂੰ ਪਠਾਨਕੋਟ ਵਿਖੇ ਤਬਦੀਲ ਕੀਤਾ ਗਿਆ ਹੈ।ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਦੀ ਜਾਰੀ ਇੱਕ ਹੋਰ ਲਿਸਟ ਅਨੁਸਾਰ ਸਬ ਇੰਸਪੈਕਟਰ ਦਵਿੰਦਰ ਸਿੰਘ, ਜਸਬੀਰ ਸਿੰਘ ,ਕੁਲਵਿੰਦਰਜੀਤ ਸਿੰਘ, ਸੁਖਵਿੰਦਰ ਸਿੰਘ ਸੁਲੱਖਣ ਰਾਮ ਪੁਸ਼ਪਾ ਦੇਵੀ ,ਅਮਨਦੀਪ ਕੌਰ ਨੂੰ ਗੁਰਦਾਸਪੁਰ ਤੋਂ ਅੰਮ੍ਰਿਤਸਰ ਰੂਲਰ ਵਿਖੇ ਤਬਦੀਲ ਕੀਤਾ ਗਿਆ ਹੈ ਜਦਕਿ ਸਭ ਫੈਕਟਰ ਗੁਰਵਿੰਦਰ ਪਾਲ ਸਿੰਘ,ਸੁਵਿੰਦਰਜੀਤ ਸਿੰਘ ਅਤੇ ਜਸਦੀਪ ਸਿੰਘ ਦਾ ਤਬਾਦਲਾ ਪਠਾਨਕੋਟ ਜਿਲੇ ਵਿਚ ਕੀਤਾ ਗਿਆ ਹੈ।