ਜਗਰਾਓਂ , 1 ਅਪ੍ਰੈਲ ( ਬਲਦੇਵ ਸਿੰਘ)-ਸਰਕਾਰੀ ਹਾਈ ਸਕੂਲ ਰਾਮਗੜ੍ਹ ਭੁੱਲਰ ਵਿਖੇ 30 ਅਤੇ 31 ਮਾਰਚ 2023 ਦੀ ਰਾਤ ਨੂੰ ਚੋਰਾਂ ਨੇ ਦੂਸਰੀ ਵਾਰ ਕਾਰਨਾਮਾ ਕਰ ਵਿਖਾਇਆ। ਇਕ ਜਮਾਤ ਦੇ ਕਮਰੇ ਵਿੱਚੋ ਪੱੱਖੇ ਅਤੇ ਪ੍ਰੋਜੈਕਟਰ ਚੋਰੀ ਕਰ ਲਏ ਹਨ।ਯਾਦ ਰਹੇ ਕਿ ਜੁਲਾਈ 2022 ਨੂੰ ਵੀ ਚੋਰਾਂ ਨੇ ਇਸੇ ਵਿੱਦਿਆ ਦੇ ਮੰਦਰ ਵਿੱਚ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।ਇਸ ਸਬੰਧੀ ਸਦਰ ਥਾਣਾ ਜਗਰਾਓਂ ਵਿਖੇ ਰਿਪੋਰਟ ਵੀ ਦਰਜ਼ ਕਰਵਾ ਦਿੱਤੀ ਹੈ।ਇਸ ਸਮੇਂ ਆਪ ਦੇ ਆਗੂ ਸਮਾਜ ਸੇਵਕ ਸੁਖਮਿੰਦਰ ਸਿੰਘ ਜੀ ਨੇ ਵੀ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਅਜਿਹੇ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।