ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਰਿੰਗ ਕਾਲਜ ਫਤਹਿਗੜ ਸਾਹਿਬ ਵਿਖੇ ਲਗਾਇਆ ਜਾਵੇਗਾ ਕੈਂਪ
ਫਤਹਿਗੜ੍ਹ ਸਾਹਿਬ, 7 ਅਪ੍ਰੈਲ ( ਮੋਹਿਤ ਜੈਨ)-ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਰਿੰਗ ਕਾਲਜ ਫਤਹਿਗੜ ਸਾਹਿਬ ਵਿਖੇ 21 ਅਪ੍ਰੈਲ ਨੂੰ ਨਕਲੀ ਅੰਗ ਪ੍ਰਦਾਨ ਕਰਨ ਸਬੰਧੀ ਜਿਲ੍ਹਾ ਪੱਧਰੀ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਪਹਿਲਾਂ ਤੋਂ ਮਾਪੇ ਗਏ ਰਜਿਸਟਰ 294 ਦਿਵਿਆਂਗਜਨਾਂ ਨੂੰ ਨਕਲੀ ਅੰਗਾਂ ਜਿਵੇਂ ਕੰਨਾਂ ਤੋਂ ਉੱਚਾ ਸੁਣਨ ਵਾਲਿਆ ਨੂੰ ਕੰਨਾਂ ਦੀ ਮਸ਼ੀਨ, ਵੀਹਲਚੇਅਰਾਂ, ਸਟਿੱਕ ਆਦਿ ਪ੍ਰਦਾਨ ਕੀਤੀਂਆਂ ਜਾਣਗੀਆਂ। ਡਿਪਟੀ ਕਮਿਸਨਰ ਨੇ ਇਨ੍ਹਾਂ ਰਜਿਸਟਰ ਤੇ ਅਸੈਮੈਂਟਟ ਕੀਤੇ ਗਏ ਦਿਵਿਆਂਜਨਾਂ ਨੂੰ ਅਪੀਲ ਕੀਤੀ ਕਿ ਉਹ 21 ਅਪ੍ਰੈਲ ਨੂੰ ਸਵੇਰੇ 09ਵਜੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਕਾਲਜ ਕੈਂਪ ਵਿੱਚ ਪਹੁੰਚਣਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਪਣੇ ਨੇੜਲੇ ਬਲਾਕਾਂ ਦੇ ਸਬੰਧਿਤ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮਿਤੀ 13 ਮਾਰਚ ਤੋਂ 18ਮਾਰਚ ਤੱਕ ਜ਼ਿਲ੍ਹੇ ਅੰਦਰ ਵੱਖ ਵੱਖ ਥਾਵਾਂ ਤੇ ਅਸੈਸਮੈਂਟ ਕੈਪ ਲਗਾਏ ਗਏ ਸਨ। ਇਨ੍ਹਾਂ ਕੈਂਪਾਂ ਦੌਰਾਨ ਬਲਾਕ ਅਮਲੋਹ ਦੇ 30, ਬਸੀ ਪਠਾਣਾ ਦੇ 65, ਖਮਾਣੋਂ ਦੇ 58 ਸਰਹਿੰਦ ਦੇ 77 ਅਤੇ ਬਲਾਕ ਖੇੜਾ ਦੇ 64 ਤੇ ਜਿਲ੍ਹੇ ਵਿੱਚ ਕੁੱਲ 294 ਦਿਵਿਆਂਗਜਨਾਂ ਨੇ ਨਕਲੀ ਅੰਗ ਲੈਣ ਲਈ ਆਪਣੀ ਰਜਿਸਟਰੇਸ਼ਨ ਅਤੇ ਅਸੈਸ਼ਮੈਂਟ ਕਰਵਾਈ ਸੀ।