ਜਗਰਾਉਂ, 1 ਜਨਵਰੀ (ਪ੍ਰਤਾਪ ਸਿੰਘ): ਭੰਡਾਰੀ ਪਰਿਵਾਰ ਵੱਲੋਂ ਅੱਜ ਕੱਪੜੇ ਦੇ ਨਵੇਂ ਸ਼ੋਰੂਮ ਦੀ ਸ਼ੁਰੂਆਤ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਕੀਤੀ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਕੀਰਤਨ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰੀਆਂ ਨੇ ਭੰਡਾਰੀ ਭਰਾਵਾਂ ਨੂੰ ਕੱਪੜੇ ਦੇ ਨਵੇਂ ਸ਼ੋਰੂਮ ਦੀ ਸ਼ੁਰੂਆਤ ਕਰਨ ਤੇ ਵਧਾਈ ਦਿੱਤੀ। ਇਸ ਮੌਕੇ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਆਖਿਆ ਕਿ ਭੰਡਾਰੀ ਪਰਿਵਾਰ ਜੋ ਕਿ ਗੁਰੂ ਘਰ ਨਾਲ਼ ਜੁੜਿਆ ਪਰਵਾਰ ਹੈਂ, ਧਾਰਮਿਕ ਤੇ ਸਮਾਜਿਕ ਕਾਰਜਾਂ ਵਿੱਚ ਭੰਡਾਰੀ ਭਰਾਵਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਇਸ ਗੱਲ ਤੇ ਖੁਸ਼ੀ ਜ਼ਾਹਰ ਕੀਤੀ ਕਿ ਭੰਡਾਰੀ ਪਰਿਵਾਰ ਨੇ ਨਵੇਂ ਸ਼ੋਰੂਮ ਦੀ ਸ਼ੁਰੂਆਤ ਮੌਕੇ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਹੈ ਜੋ ਕਿ ਹਰ ਗੁਰਸਿੱਖ ਦਾ ਫ਼ਰਜ਼ ਬਣਦਾ ਹੈ। ਵਿਧਾਇਕ ਸਰਬਜੀਤ ਕੌਰ ਮਾਣੂਕੇ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਐਸ ਆਰ ਕਲੇਰ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਵਿਸ਼ੇਸ਼ ਤੋਰ ਤੇ ਪਰਿਵਾਰ ਨੂੰ ਵਧਾਈ ਦੇਣ ਪੁੱਜੇ। ਇਸ ਮੌਕੇ ਇਸ਼ਮੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਸ਼ਹਿਰੀਆਂ ਨੂੰ ਨਵੇਂ ਬਰਾਂਡਡ, ਵਧੀਆ ਕੁਆਲਟੀ ਤੇ ਵਾਜਬ ਰੇਟਾ ਤੇ ਸ਼ਹਿਰੀਆਂ ਨੂੰ ਮੁਹਈਆ ਕਰਵਾਉਣਗੇ। ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ ਦੀਪਿੰਦਰ ਸਿੰਘ ਭੰਡਾਰੀ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵਧਾਈ ਤੇ ਅਸ਼ੀਰਵਾਦ ਦਿੱਤਾ। ਜਤਵਿੰਦਰਪਾਲ ਸਿੰਘ ਜੇ ਪੀ, ਜਸਪਾਲ ਸਿੰਘ ਛਾਬੜਾ, ਤਰਲੋਕ ਸਿੰਘ ਸਿਧਾਨਾ, ਪ੍ਰਿਥਵੀਪਾਲ ਸਿੰਘ ਚੱਢਾ, ਜੱਥੇਦਾਰ ਕੁਲਬੀਰ ਸਿੰਘ ਸਰਨਾ, ਰਜਿੰਦਰਪਾਲ ਸਿੰਘ ਮੱਕੜ, ਬਲਵਿੰਦਰਪਾਲ ਸਿੰਘ ਮੱਕੜ, ਭਾਈ ਸੁਖਜੀਤ ਸਿੰਘ, ਭਾਈ ਲਛਮਣ ਸਿੰਘ, ਰਵਿੰਦਰਪਾਲ ਸਿੰਘ, ਮਨਦੀਪ ਸਿੰਘ ਸੋਢੀ, ਮੈਨੇਜਰ ਨਰਿਦਰ ਕੁਮਾਰ, ਗਗਨਦੀਪ ਸਿੰਘ ਸਰਨਾ, ਚੇਅਰਮੈਨ ਗੁਲਸ਼ਨ ਅਰੋੜਾ, ਅਮਰਿੰਦਰ ਸਿੰਘ ਈ. ਓ, ਕੁਲਭੂਸ਼ਣ ਗੁਪਤਾ, ਹਰਦੇਵ ਸਿੰਘ ਬੋਬੀ, ਇੰਦਰਪਾਲ ਸਿੰਘ ਆਦਿ ਨੇ ਪਹੁੰਚ ਕੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
