ਜਗਰਾਓਂ, 23 ਅਪ੍ਰੈਲ ( ਲਿਕੇਸ਼ ਸ਼ਰਮਾਂ, ਅਨਿਲ ਕੁਮਾਰ )-ਜਗਰਾਉਂ ਸਕੂਲਜ਼ ਐਸੋਸੀਏਸ਼ਨ ਦੀ ਪ੍ਰਧਾਨ ਸ਼ਸ਼ੀ ਜੈਨ ਡਾਇਰੈਕਟਰ ਸਨਮਤੀ ਵਿਮਲ ਜੈਨ ਸਕੂਲ ਦੇ ਸੱਦੇ ਤੇ ਅਗਵਾਈ ਵਿੱਚ ਡੀ ਏਵੀ ਸੈਂਟਨਰੀ ਸਕੂਲ ਵਿਖੇ ਜਗਰਾਉਂ ਸਕੂਲਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ । ਜਿਸ ਵਿੱਚ 12 ਸਕੂਲਾਂ ਦੇ ਮੁਖੀਆਂ ਜਿਵੇਂ ਕਿ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ, ਮਹਾਪ੍ਰਗਯ ਸਕੂਲ, ਸਵਾਮੀ ਰੂਪ ਚੰਦ ਜੈਨ ਸਕੂਲ, ਰੂਪ ਵਾਟਿਕਾ ਸਕੂਲ, ਸ਼ਿਵਾਲਿਕ ਮਾਡਲ ਸਕੂਲ, ਤਾਰਾ ਦੇਵੀ ਜਿੰਦਲ ਆਰਿਆ ਵਿੱਦਿਆ ਮੰਦਿਰ ਸਕੂਲ, ਅਨੁਵਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜੀਐਚਜੀ ਅਕੈਡਮੀ , , ਨਿਊ ਪੰਜਾਬ ਸਕੂਲ, ਵਿੱਦਿਆ ਇੰਟਰਨੈਸ਼ਨਲ ਸਕੂਲ, ਮੈਪਲ ਇੰਟਰਨੈਸ਼ਨਲ ਸਕੂਲ, ਡੀਏਵੀ ਸਕੂਲ, ਜਗਰਾਉਂ ਨੇ ਭਾਗ ਲਿਆ। ਸਕੂਲ ਐਸੋਸੀਏਸ਼ਨ ਦੀ ਪ੍ਰਧਾਨ ਸ਼ਸ਼ੀ ਜੈਨ, ਉਪ ਪ੍ਰਧਾਨ ਤੇ ਕੈਸ਼ੀਅਰ ਵਿਸ਼ਾਲ ਜੈਨ, ਡਾਇਰੈਕਟਰ ਮਹਾਪ੍ਰਗਯ ਸਕੂਲ, ਸਕੱਤਰ ਰਾਜਪਾਲ ਕੌਰ, ਸਵਾਮੀ ਰੂਪ ਚੰਦ ਜੈਨ ਸਕੂਲ ਵੱਲੋਂ ਬਜਟ ਪੇਸ਼ ਕੀਤਾ ਗਿਆ ਅਤੇ ਪਿਛਲੀ ਕਾਰਵਾਈ ਪੜੵ ਕੇ ਸੁਣਾਈ ਗਈ।ਜਗਰਾਉਂ ਸਕੂਲਜ਼ ਐਸੋਸੀਏਸ਼ਨ ਦੀ ਪ੍ਰਧਾਨ ਸ਼ਸ਼ੀ ਜੈਨ ਦੀ ਦੇਖਰੇਖ ਵਿੱਚ ਸਕੂਲ ਐਸੋਸੀਏਸ਼ਨ ਦੇ ਪੁਨਰ ਗਠਨ ਲਈ ਚੁਣਾਵ ਕੀਤਾ ਗਿਆ ਜਿਸ ਵਿੱਚ ਰਾਜਪਾਲ ਕੌਰ, ਪ੍ਰਿੰਸੀਪਲ ਸਵਾਮੀ ਰੂਪ ਚੰਦ ਜੈਨ ਸਕੂਲ ਨੂੰ ਸਰਵ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਉਪ ਪ੍ਰਧਾਨ ਵਿੰਮੀ ਠਾਕੁਰ, ਪ੍ਰਿੰਸੀਪਲ ਰੂਪ ਵਾਟਿਕਾ, ਸਕੱਤਰ ਵੇਦਵ੍ਰਤ ਪਲਾਹ, ਪ੍ਰਿੰਸੀਪਲ ਡੀਏਵੀ ਸਕੂਲ ਜਗਰਾਉਂ ਅਤੇ ਕੈਸ਼ੀਅਰ ਅਮਰਜੀਤ ਕੌਰ ਡਾਇਰੈਕਟਰ ਅਨੁਵਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੁਣੇ ਗਏ। ਨਿਊ ਪੰਜਾਬ ਸਕੂਲ ਦੇ ਡਾਇਰੈਕਟਰ ਪਿਆਰਾ ਸਿੰਘ ਅਤੇ ਤਾਰਾ ਦੇਵੀ ਸਕੂਲ ਦੇ ਪ੍ਰਿੰਸੀਪਲ ਨਿਧੀ ਗੁਪਤਾ ਦੀ ਐਕਸਕਿਊਟਿਵ ਮੈਂਬਰ ਵਜੋਂ ਚੋਣ ਹੋਈ।ਨਵ ਨਿਰਵਾਚਿਤ ਪ੍ਰਧਾਨ ਰਾਜਪਾਲ ਕੌਰ ਦੀ ਦੇਖਰੇਖ ਵਿੱਚ ਮੀਟਿੰਗ ਵਿੱਚ ਅੱਗੇ ਲਈ ਕਈ ਨੁਕਤੇ ਵਿਚਾਰੇ ਗਏ ਜਿਸ ਵਿੱਚ ਮੁੱਖ ਤੌਰ ਤੇ ਵਿਦਿਆਰਥੀਆਂ ਦੀ ਸੁੱਖ-ਸੁਵਿਧਾ ਅਤੇ ਸੁਰੱਖਿਆ ਲਈ ਸੇਫ਼ ਵਾਹਨ ਸਕੀਮ ਤੇ ਉਚੇਚੇ ਤੌਰ ਤੇ ਚਰਚਾ ਕੀਤੀ ਗਈ। ਇਸ ਮੌਕੇ ਉਪਰੋਕਤ ਪਦਾਧਿਕਾਰੀਆਂ ਦੇ ਨਾਲ- ਨਾਲ ਸ਼ਿਵਾਲਿਕ ਮਾਡਲ ਸਕੂਲ ਦੇ ਪ੍ਰਿੰਸੀਪਲ ਨੀਲਮ ਸ਼ਰਮਾ, ਮੈਪਲ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਦਵਿੰਦਰ ਠਾਕੁਰ, ਵਿੱਦਿਆ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਬਲਰਾਜ ਸਿੰਘ ਸਿੱਧੂ ਅਤੇ ਜੀਐਚਜੀ ਅਕੈਡਮੀ ਤੋਂ ਸਤਵਿੰਦਰ ਕੌਰ ਹਾਜ਼ਰ ਸਨ।