“ਪੰਜ ਬੱਸਾਂ ਦੇ ਕੱਟੇ ਚਲਾਨ ਅਤੇ ਇੱਕ ਬੱਸ ਕੀਤੀ ਇਮਪਾਊਂਡ”
ਬੰਗਾ, 23 ਅਪ੍ਰੈਲ (ਭਗਵਾਨ ਭੰਗੂ – ਮੁਕੇਸ਼) : ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਨਵਜੋਤ ਪਾਲ ਸਿੰਘ ਰੰਧਾਵਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੀ ਰਹਿਨੁਮਾਈ ਹੇਠ ਨਵਾਂਸ਼ਹਿਰ ਜ਼ਿਲੇ ਦੇ ਬੰਗਾ ਬਲਾਕ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਨੂੰ ਯਕੀਨੀ ਬਣਾਉਣ ਲਈ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਵੱਲੋਂ ਸਮੁੱਚੀ ਟੀਮ ਨਾਲ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ ਇਸ ਬਾਰੇ ਜਾਣਕਾਰੀ ਦਿੰਦੇ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਵੱਲੋਂ ਦੱਸਿਆ ਗਿਆ ਕਿ ਹਾਈ ਕੋਰਟ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਾਲਿਸੀ ਨੂੰ ਲਾਗੂ ਕਰਨ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਾਵਰਤੀ ਜਾਏ। ਟੀਮ ਵੱਲੋਂ ਚੈਕਿੰਗ ਕਰਦੇ ਹੋਏ ਅੱਜ ਤਕਰੀਬਨ ਦੱਸ ਸਕੂਲਾਂ ਦੀਆਂ 12 ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਜਿਸ ਵਿੱਚ ਚਰਨ ਕਵਲ ਸਕੂਲ, ਬੰਗਾ ਸਤਲੁਜ ਪਬਲਿਕ ਸਕੂਲ, ਬੰਗਾ ਸਕੋਲਰ ਪਬਲਿਕ ਸਕੂਲ,ਲਧਾਣਾ ਉੱਚਾ ਸੈਕਰੇਡ ਸਟੈਂਡਫੋਰ ਸਕੂਲ, ਗੜਸ਼ੰਕਰ ਨਈ ਸਭਾ ਸਕੂਲ, ਸੈਂਟ ਸੋਲਜਰ ਸਕੂਲ, ਅਦਰਸ਼ ਹਾਈ ਸਕੂਲ, ਮੁਕੰਦਪੁਰ ਡਾਰੀਕ ਇੰਟਰਨੈਸ਼ਨਲ ਸਕੂਲ, ਆਦਰਸ਼ ਸੀਨੀਅਰ ਸੈਕੈਂਡਰੀ ਸਕੂਲ, ਖਟਕਰ ਕਲਾਂ ਕੈਂਬਰਿਜ ਸਕੂਲ, ਕਰੀਹਾ ਦੀਆਂ ਬੱਸਾਂ ਵੀ ਸ਼ਾਮਿਲ ਸਨ। ਚੈੱਕ ਕੀਤੀਆਂ ਗਈਆਂ ਬੱਸਾਂ ਵਿੱਚੋਂ ਸੇਫ ਸਕੂਲ ਵਾਹਨ ਪੋਲਸੀ ਦੀਆਂ ਸ਼ਰਤਾਂ ਨੂੰ ਪੂਰਾ ਨਾ ਕਰਨ ਵਾਲੀਆਂ 5 ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ ਇਸ ਦੇ ਨਾਲ ਹੀ 1 ਸਕੂਲੀ ਬੱਸ ਇਮਪਾਊਂਡ ਵੀ ਕੀਤੀ ਗਈ । ਉਹਨਾਂ ਵੱਲੋਂ ਦੱਸਿਆ ਗਿਆ ਕਿ ਸੇਫ ਸਕੂਲ ਵਾਹਨ ਪੋਲਸੀ ਅਨੁਸਾਰ ਸਕੂਲੀ ਬੱਸਾਂ ਵਿੱਚ ਡਰਾਈਵਿੰਗ ਲਾਇਸੰਸ ਪੂਰੇ ਕਾਗਜਾਤ ਰਜਿਸਟਰੇਸ਼ਨ ਸਰਟੀਫਿਕੇਟ ਬਸ ਦਾ ਪਰਮਿਟ ਮੈਡੀਕਲ ਕਿਟ ਅੱਗ ਬੁਝਾਓ ਯੰਤਰ, ਸਪੀਡ ਗਵਰਨਰ, ਜੀਪੀਐਸ, ਪੀਨ ਲਾਇਕ ਪਾਣੀ ਇਤਿਆਦੀ ਸੁਵਿਧਾਵਾਂ ਯਕੀਨੀ ਬਣਾਈਆਂ ਜਾਣ। ਉਨਾਂ ਵੱਲੋਂ ਦੱਸਿਆ ਗਿਆ ਕਿ ਪੋਲਸੀ ਦੇ ਤਹਿਤ ਇਹ ਚੈਕਿੰਗ ਲਗਾਤਾਰ ਚੱਲ ਰਹੀ ਹੈ ਅਗਰ ਕੋਈ ਵੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਸਕੂਲ ਮੁਖੀ ਅਤੇ ਡਰਾਈਵਰ ਤੇ ਨਿਯਮਾਂ ਦੀ ਉਲੰਘਣਾ ਹੋਣ ਕਾਰਨ ਧਾਰਾ 188 ਦੇ ਤਹਿਤ ਕੇਸ ਦਰਜ ਕੀਤਾ ਜਾਵੇਗਾ। ਉਹਨਾਂ ਵੱਲੋਂ ਕਿਹਾ ਗਿਆ ਕਿ ਸਮੂਹ ਐਡਿਡ ਅਤੇ ਪ੍ਰਾਈਵੇਟ ਸਕੂਲ ਮੁਖੀਆਂ ਦੀ ਤਰਫ ਤੋਂ 30 ਅਪ੍ਰੈਲ 2024 ਤੱਕ ਆਪਣੇ ਸਕੂਲ ਵਿੱਚ ਵਰਤੇ ਜਾਣ ਵਾਲੇ ਵਾਹਨਾ ਅਤੇ ਸਕੂਲਾਂ ਵਿੱਚ ਮਾਤਾ ਪਿਤਾ ਦੀ ਤਰਫ ਤੋਂ ਲਗਾਏ ਗਏ ਪ੍ਰਾਈਵੇਟ ਵਾਹਨਾਂ ਨੂੰ ਸੇਫ ਸਕੂਲ ਵਾਹਨ ਪੋਲਸੀ ਦੇ ਤਹਿਤ ਨਿਯਮਾਂ ਨੂੰ ਪੂਰਾ ਕਰਨ ਲਈ ਹਦਾਇਤ ਕੀਤੀ ਗਈ ਤਾਂ ਜੋ ਭਵਿੱਖ ਵਿੱਚ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਪਾਲਿਸੀ ਤਹਿਤ ਸਕੂਲੀ ਬੱਸਾਂ ਵਿੱਚ ਫੁੱਟ ਸਟੈਪ ਦੀ ਉਚਾਈ 220 ਮਿਲੀਮੀਟਰ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ, ਸੀਸੀ ਟੀਵੀ ਕੈਮਰੇ ਦੀ ਫੁਟੇਜ 60 ਦਿਨਾਂ ਤੱਕ ਸੰਭਾਲ ਕੇ ਰੱਖਣਾ ਜਰੂਰੀ ਹੈ, ਸਕੂਲ ਬੱਸ ਵਿੱਚ ਸਮਰੱਥਾ ਤੋਂ ਵੱਧ ਬੱਚੇ ਨਾ ਬਿਠਾਏ ਜਾਣ ਬੱਸ ਦੇ ਵਿੱਚ ਅੱਗ ਬੁਝਾਊ ਯੰਤਰ ਹੋਣਾ ਲਾਜ਼ਮੀ ਹੈ ਜੇਕਰ ਬਸ ਕਿਰਾਏ ਤੇ ਲਈ ਹੈ ਤਾਂ ਬਸ ਤੇ ਸਕੂਲ ਡਿਊਟੀ ਦਾ ਬੈਨਰ ਜਰੂਰੀ ਹੈ, ਸਕੂਲ ਬੱਸ ਨੂੰ ਸੁਨਹਿਰੀ ਪੀਲਾ ਰੰਗ ਹੋਣਾ ਚਾਹੀਦਾ ਹੈ, ਇੱਕ ਐਮਰਜੰਸੀ ਤਾਕੀ ਬਸ ਦੇ ਅੱਗੇ ਅਤੇ ਪਿੱਛੇ ਜਰੂਰੀ ਹੈ, ਬਸ ਵਿੱਚ ਫਸਟ ਏਡ ਬਾਕਸ ਹੋਣਾ ਜਰੂਰੀ ਹੈ, ਸਪੀਡ ਗਵਰਨਰ ਲੱਗਾ ਹੋਣਾ ਚਾਹੀਦਾ ਅਤੇ ਜੇਕਰ ਸਕੂਲ ਵੈਨ ਵਿੱਚ ਇੱਕ ਵੀ ਬੱਚੀ ਸਫਰ ਕਰਦੀ ਹੈ ਤਾਂ ਸਕੂਲ ਵੈਨ ਵਿੱਚ ਲੇਡੀ ਅਟੈਂਡੈਂਟ ਦਾ ਹੋਣਾ ਲਾਜ਼ਮੀ ਹੈ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਸੇਫ ਸਕੂਲ ਵਾਹਨ ਪਾਲਸੀ ਨੂੰ ਇਨ ਬਿਨ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਬੱਚਿਆਂ ਨੂੰ ਸੁਰਖਿਤ ਮਾਹੌਲ ਦਿੱਤਾ ਜਾ ਸਕੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਬਹੁਤ ਅਹਿਮ ਹੈ ਇਸ ਸਬੰਧੀ ਕਿਸੇ ਕਿਸਮ ਦੀ ਅਣਗਹਿਲੀ ਨਹੀਂ ਵਰਤੀ ਜਾਵੇਗੀ। ਚੈਕਿੰਗ ਟੀਮ ਵਿੱਚ ਟਰਾਂਸਪੋਰਟ ਵਿਭਾਗ ਤੋਂ ਰਮਨਦੀਪ ਸਿੰਘ ਏਟੀਓ, ਇੰਦਰਜੀਤ ਸਿੰਘ ਡੀਈਓ, ਅਤੇ ਜਿਲਾ ਬਾਲ ਸੁਰੱਖਿਆ ਯੂਨਿਟ ਤੋਂ ਕਾਨਤਾ ਆਟਰੀਚ ਵਰਕਰ , ਟਰੈਫਿਕ ਪੁਲਿਸ ਬੰਗਾ ਤੋਂ ਗੁਰਦੇਵ ਸਿੰਘ ਅਤੇ ਰੂਪ ਲਾਲ ਮੌਜੂਦ ਸਨ।