ਜਗਰਾਉਂ, 19 ਜੂਨ ( ਭਗਵਾਨ ਭੰਗੂ, ਜਗਰੂਪ ਸੋਹੀ )—ਜਗਰਾਓਂ ਦੇ ਹੀਰਾਬਾਗ ਦੀ ਗਲੀ ਨੰਬਰ 9 ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਲੋਪੋ ਦੀ ਰਹਿਣ ਵਾਲੀ ਐਨਆਰਆਈ ਔਰਤ ਅਮਰਜੀਤ ਕੌਰ ਦੀ ਤਿੰਨ ਮੰਜ਼ਿਲਾ ਕੋਠੀ ਵਿੱਚ ਜਗਰਾਉਂ ਦੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵਲੋਂ ਨਜਾਇਜ ਕਬਜਾ ਕਰ ਲੈਣ ਦੇ ਦੋਸ਼ ਕਾਰਨ ਦੇਸ਼ ਵਿਦੇਸ਼ ਵਿਚ ਖੂਬ ਚਰਚਿਤ ਰਹੀ। ਪਿਛਲੇ ਦਿਨਾਂ ਇਲੈਕਟ੍ਰੋÇੱਨਕ, ਪਿ੍ਰੰਟ ਅਤੇ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ ਬਟੋਰ ਰਿਹਾ ਇਹ ਮਾਮਲਾ ਆਖਰ ਕਾਰ ਨਵੇਂ ਮੋੜ ਤੇ ਆ ਖੜਾ ਹੋਇਆ। ਕੋਠੀ ਤੇ ਕਬਜਾ ਕਰਨ ਦੇ ਲੱਗ ਰਹੇ ਦੋਸ਼ਾਂ ੋਤੰ ਪ੍ਰੇਸ਼ਾਨ ਵਿਧਾਇਕ ਮਾਣੂੰਕੇ ਵਲੋਂ ਭਾਵੇਂ ਇਸ ਕੋਠੀ ਨੂੰ ਖਾਲੀ ਵੀ ਕਰ ਦਿਤਾ ਗਿਆ ਪਰ ਇਹ ਵਿਵਾਦ ਲਗਾਤਾਰ ਵਧਦਾ ਗਿਆ। ਜਿਸ ਦੇ ਚੱਲਦਿਆਂ ਸੋਮਵਾਰ ਨੂੰ ਵਿਧਾਇਕ ਮਾਣੂੰਕੇ ਨੂੰ ਕੋਠੀ ਕਿਰਾਏ ਤੇ ਦੇਣ ਵਾਲੇ ਕਰਮ ਸਿੰਘ ਸਿੱਧੂ ਵਾਸੀ ਪਿੰਡ ਚੀਮਾ, ਮੌਜੂਦਾ ਕਰਨੈਲ ਗੇਟ, ਜਗਰਾਉਂ ਦੇ ਬਿਆਨਾਂ ’ਤੇ ਅਸ਼ੋਕ ਕੁਮਾਰ ਵਾਸੀ ਸ਼ੇਰਪੁਰ ਰੋਡ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਕੋਠੀ ਦੀ ਰਜਿਸਟਰੀ ਕਰਵਾਉਣ ਵਾਲੇ ਕਰਮ ਸਿੰਘ ਸਿੱਧੂ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੋਸ਼ ਲਾਇਆ ਕਿ ਉਹ ਓਰੀਐਂਟਲ ਬੈਂਕ ਆਫ਼ ਕਾਮਰਸ ਦੇ ਸੀਨੀਅਰ ਮੈਨੇਜਰ ਵਜੋਂ ਸੇਵਾਮੁਕਤ ਹੋਇਆ ਹੈ ਅਤੇ ਮੌਜੂਦਾ ਸਮੇਂ ਵਿੱਚ ਕਾਨੂੰਨ ਦੀ ਪ੍ਰੈਕਟਿਸ ਕਰਦਾ ਹੈ। ਉਸ ਨੇ 11 ਮਈ 2023 ਨੂੰ ਵਾਸਿਕਾ ਨੰਬਰ 612 ’ਤੇ ਅਸ਼ੋਕ ਕੁਮਾਰ ਪੁੱਤਰ ਸਤਪਾਲ ਵਾਸੀ ਸ਼ੇਰਪੁਰ ਰੋਡ ਜਗਰਾਉਂ ਤੋਂ 13 ਲੱਖ 6 ਹਜ਼ਾਰ ਰੁਪਏ ਦੀ ਕੋਠੀ 2 ਲੱਖ ਰੁਪਏ ਨਕਦ ਦੇ ਕੇ ਖਰੀਦੀ ਸੀ। ਜਿਸ ਉਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਕੋਠੀ ਖਰੀਦਣ ਸਮੇਂ ਅਸ਼ੋਕ ਕੁਮਾਰ ਨੇ ਉਸ ਨੂੰ ਦੱਸਿਆ ਕਿ ਅਮਰਜੀਤ ਕੌਰ ਵਾਸੀ ਪਿੰਡ ਲੋਪੋ ਵਲੋਂ ਦਿਤੀ ਗਈ ਪਾਵਰ ਆਫ਼ ਅਟਾਰਨੀ ਨੰਬਰ 3701 ਮਿਤੀ 21 ਮਾਰਚ 2005 ਅਨੁਸਾਰ ਉਸਨੂੰ ਇਸ ਕੋਠੀ ਦੀ ਰਜਿਸਟਰੀ ਕਰਵਾ ਰਿਹਾ ਹੈ ਅਤੇ ਇਸ ਜਾਇਦਾਦ ਸਬੰਧੀ ਕੋਈ ਝਗੜਾ ਨਹੀਂ ਹੈ ਅਤੇ ਜਿਸ ਔਰਤ ਨੇ ਪਾਵਰ ਆਫ਼ ਅਟਾਰਨੀ ਦਿਤੀ ਹੈ ਉਹ ਜ਼ਿੰਦਾ ਹੈ। ਇਸ ਜਾਣਕਾਰੀ ਤੋਂ ਬਾਅਦ ਉਸ ਨੇ ਕੋਠੀ ਨੂੰ ਖਰੀਦ ਕੇ ਕਬਜ਼ਾ ਕਰ ਲਿਆ ਸੀ ਅਤੇ ਇਸ ਕੋਠੀ ਵਿੱਚ ਆਉਣ-ਜਾਣ ਸ਼ੁਰੂ ਕਰ ਦਿੱਤਾ ਸੀ ਅਤੇ ਬਿਜਲੀ ਮੀਟਰ ਵੀ ਲਗਵਾ ਦਿੱਤਾ ਸੀ। ਉਸਨੇ ਸਾਲ 2013 ਤੋਂ ਇਸ ਜਗ੍ਹਾ ਦਾ ਪ੍ਰਾਪਰਟੀ ਟੈਕਸ ਵੀ ਭਰਿਆ। ਉਨ੍ਹਾਂ ਨੇ ਇਹ ਕੋਠੀ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਆਪਣੇ ਪਰਿਵਾਰ ਨਾਲ ਰਹਿਣ ਲਈ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਏ ’ਤੇ ਦਿੱਤੀ ਸੀ। ਹੁਣ ਉਸ ਨੂੰ ਪਤਾ ਲੱਗਾ ਹੈ ਕਿ ਅਸ਼ੋਕ ਕੁਮਾਰ ਨੇ ਜਿਸ ਪਾਵਰ ਆਫ ਅਟਾਰਨੀ ਦੇ ਆਧਾਰ ’ਤੇ ਮੈਨੂੰ ਰਜਿਸਟਰੀ ਕਰਵਾਈ ਸੀ, ਉਹ ਫਰਜ਼ੀ ਹੈ ਅਤੇ ਉਹ ਮਾਲ ਵਿਭਾਗ ਦੇ ਰਿਕਾਰਡ ’ਤੇ ਕਿਤੇ ਵੀ ਮੌਜੂਦ ਨਹੀਂ ਹੈ ਅਤੇ ਇਸ ਨੂੰ ਕਾਨੂੰਨੀ ਤੌਰ ’ਤੇ ਕਿਤੇ ਵੀ ਮਾਨਤਾ ਨਹੀਂ ਹੈ। ਇਸ ਸਬੰਧੀ ਜਦੋਂ ਮੈਂ ਅਸ਼ੋਕ ਕੁਮਾਰ ਨਾਲ ਗੱਲ ਕੀਤੀ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿਤਾ। ਉਸ ਸਮੇਂ ਮੈਨੂੰ ਪਤਾ ਲੱਗਾ ਕਿ ਅਮਰਜੀਤ ਕੌਰ ਵਾਸੀ ਲੋਪੋ ਜ਼ਿਲ੍ਹਾ ਮੋਗਾ ਜੋ ਕਿ ਮੌਜੂਦਾ ਸਮੇਂ ਕੈਨੇਡਾ ਤੋਂ ਪੰਜਾਬ ਆਈ ਹੋਈ ਹੈ, ਇਸ ਕੋਠੀ ਤੇ ਆਪਣਾ ਹੱਕ ਜਤਾ ਰਹੀ ਹੈ। ਇਸ ਸੰਬੰਧ ਵਿਚ ਜਦੋਂ ਮੈਂ ਅਮਰਜੀਤ ਕੌਰ ਨੂੰ ਪੰਚਾਇਤ ਵਿੱਚ ਬੈਠ ਕੇ ਗੱਲ ਕਰਨ ਦੀ ਪੇਸ਼ਕਸ਼ ਕੀਤੀ ਤਾਂ ਉਹ ਨਹੀਂ ਮੰਨੀ। ਮੈਨੂੰ ਇਹ ਵੀ ਪਤਾ ਲੱਗਾ ਕਿ ਅਸ਼ੋਕ ਕੁਮਾਰ ਆਪਣੇ ਆਪ ਨੂੰ ਉਪਰੋਕਤ ਅਮਰਜੀਤ ਕੌਰ ਦਾ ਅਟਾਰਨੀ ਜਨਰਲ ਦੱਸ ਰਿਹਾ ਹੈ। ਜਿਸ ਅਨੁਸਾਰ ਵਿਭਾਗ ਮਾਲ ਮਹਿਕਮਾ ਸਾਬਤ ਨਹੀਂ ਹੋ ਰਿਹਾ। ਇਸ ਤੋਂ ਇਲਾਵਾ ਵਿਧਾਇਕਾ ਸਰਵਜੀਤ ਕੌਰ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਨੂੰ ਇਹ ਕੋਠੀ ਕਿਰਾਏ ’ਤੇ ਦਿੱਤੀ ਗਈ ਸੀ, ਉਨ੍ਹਾਂ ਨੇ ਇਸ ਕੋਠੀ ਦੀ ਮਾਲਕੀ ਦੇ ਵਿਵਾਦ ਨੂੰ ਦੇਖਦਿਆਂ ਇਹ ਕੋਠੀ ਖਾਲੀ ਕਰ ਦਿੱਤਾ ਹੈ। ਸ਼ਿਕਾਇਤਕਰਤਾ ਕਰਮ ਸਿੰਘ ਸਿੱਧੂ ਨੇ ਦੱਸਿਆ ਕਿ ਅਸ਼ੋਕ ਕੁਮਾਰ ਨੇ ਜਾਅਲੀ ਪਾਵਰ ਆਫ਼ ਅਟਾਰਨੀ ਦੇ ਆਧਾਰ ’ਤੇ ਰਜਿਸਟਰੀ ਕਰਵਾ ਕੇ ਮੇਰੇ ਨਾਲ 13 ਲੱਖ 6 ਹਜਾਰ ਰੁਪਏ ਦੀ ਠੱਗੀ ਮਾਰੀ ਹੈ। ਉਸ ਨੇ ਬਿਆਨ ਵਿਚ ਇਹ ਵੀ ਕਿਹਾ ਕਿ ਅਸ਼ੋਕ ਕੁਮਾਰ ਇਸ ਧੋਖਾਧੜੀ ਤੋਂ ਬਾਅਦ ਵਿਦੇਸ਼ ਵਿਚ ਫਰਾਰ ਹੋ ਸਕਦਾ ਹੈ ਅਤੇ ਉਸ ਤੋਂ ਬਾਅਦ ਉਸ ਦੇ ਵਾਪਸ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਕਰਮ ਸਿੰਘ ਸਿੱਧੂ ਦੀ ਸ਼ਿਕਾਇਤ ’ਤੇ ਅਸ਼ੋਕ ਕੁਮਾਰ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।