ਜਗਰਾਉਂ,(ਲਿਕੇਸ਼ ਸ਼ਰਮਾ – ਅਸ਼ਵਨੀ): ਮਿੰਨੀ ਟਰੱਕ ਅਤੇ ਟੈਂਪੂ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਸਰਬੱਤ ਦੇ ਭਲੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਇਸ ਮੌਕੇ ਰਾਗੀ ਜਥੇ ਨੇ ਕਥਾ ਕੀਰਤਨ ਨਾਲ ਸੰਗਤ ਨੂੰ ਨਿਹਾਲ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਦੇ ਦਰਸਾਏ ਮਾਰਗ ‘ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਤੇ ਰੋਜ਼ਾਨਾ ਕੁਝ ਸਮਾਂ ਸਾਨੂੰ ਨਾਮ ਸਿਮਰਨ ਤੇ ਪ੍ਰਭੂ ਭਗਤੀ ਕਰਨੀ ਚਾਹੀਦੀ ਹੈ।ਪ੍ਰਧਾਨ ਸੁਖਬੀਰ ਸਿੰਘ ਮੱਲ੍ਹੀ ਨੇ ਕਿਹਾ ਕਿ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਉਨ੍ਹਾਂ ਦੇ ਦਿਖਾਏ ਗਏ ਮਾਰਗ ’ਤੇ ਚਲੱਦਿਆਂ ਸਰਬੱਤ ਦੇ ਭਲੇ ਦੇ ਲਈ ਜਾਤਪਾਤ ਤੇ ਊਚਨੀਚ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਮਾਜ ਤੇ ਦੇਸ਼ ਕੌਮ ਦੀ ਸੇਵਾ ’ਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਮੌਕੇ ਪ੍ਰਧਾਨ ਸੁਖਬੀਰ ਸਿੰਘ,ਮਹਿੰਦਰ ਸਿੰਘ ਵਾਇਸ ਪ੍ਰਧਾਨ,ਮਨਪ੍ਰੀਤ ਸਿੰਘ,ਹਰੀ ਸਿੰਘ ਫ਼ੌਜੀ,ਜਸਵਿੰਦਰ ਸਿੰਘ,ਕੁਲਵੰਤ ਸਿੰਘ,ਨਰੇਸ਼ ਕੁਮਾਰ,ਰਵਿੰਦਰ ਸਿੰਘ ਲੱਖਾ ਆਦਿ ਹਾਜ਼ਰ ਸਨ।