ਕੋਟਕਪੂਰਾ 9 ਫਰਵਰੀ (ਰਾਜੇਸ਼ ਜੈਨ – ਮੋਹਿਤ ਜੈਨ): ਸਪੀਕਰ ਵਿਧਾਨ ਸਭਾ ਪੰਜਾਬ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੂੰ ਜਦੋਂ ਵੀ ਸਰਕਾਰੀ ਰੁਝੇਵਿਆਂ ਚੋਂ ਸਮਾਂ ਮਿਲਦਾ ਹੈ ਉਹ ਸ਼ਹਿਰ ਵਾਸੀਆਂ ਨੂੰ ਮਿਲ ਕੇ ਉਨ੍ਹਾਂ ਦਾ ਹਾਲਚਾਲ ਜ਼ਰੂਰ ਪੁੱਛਦੇ ਹਨ।ਬੀਤੀ ਦੇਰ ਸ਼ਾਮ ਕੋਟਕਪੂਰਾ ਸ਼ਹਿਰ ਦੇ ਢੋਡਾ ਚੌਂਕ, ਫੌਜੀ ਰੋਡ ਅਤੇ ਮਹਿਤਾ ਚੌਂਕ ਵਿਖੇ ਦੁਕਾਨਦਾਰਾਂ ਅਤੇ ਸ਼ਹਿਰ ਨਿਵਾਸੀਆਂ ਨਾਲ ਮਿਲਕੇ ਦੁੱਖ ਸੁੱਖ ਅਤੇ ਕੰਮਾਂ-ਕਾਰਾਂ ਸਬੰਧੀ ਖੁੱਲਕੇ ਗੱਲਬਾਤ ਕੀਤੀ।ਉਨਾਂ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਜਾਨਣ ਲਈ ਜ਼ਮੀਨ ਨਾਲ ਜੁੜੇ ਰਹਿਣਾ ਬਹੁਤ ਜਰੂਰੀ ਹੈ ,ਇਸੇ ਮਨੋਰਥ ਤਹਿਤ ਰੁਝੇਵਿਆਂ ਭਰੇ ਸਮੇਂ ਚੋਂ ਸਮਾਂ ਕੱਢਕੇ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਮਿਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਹਫਤੇ ਚੋਂ 3 ਦਿਨ ਹਲਕੇ ਨੂੰ ਅਤੇ ਬਾਕੀ 4 ਦਿਨ ਪੰਜਾਬ ਦੇ ਵੱਖ ਵੱਖ ਭਾਗਾਂ ਵਿੱਚ ਜਾ ਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਂਦੇ ਹਨ।ਜ਼ਿਕਰਯੋਗ ਹੈ ਕਿ ਸੰਧਵਾਂ ਆਪਣੇ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਤਾਂ ਅਕਸਰ ਸ਼ਰੀਕ ਹੁੰਦੇ ਹੀ ਹਨ। ਇਹ ਕ੍ਰਮ ਉਦੋਂ ਤੋਂ ਜਾਰੀ ਹੈ ਜਦੋ ਉਹ ਵਿਧਾਇਕ ਹੁੰਦੇ ਸਨ। ਉਨਾਂ ਕਿਹਾ ਕਿ ਭਾਵੇਂ ਅੱਜ ਉਨਾਂ ਦੀ ਸਰਕਾਰ ਹੈ ਪਰ ਜਦੋਂ ਸਰਕਾਰ ਹੋਂਦ ਵਿਚ ਨਹੀਂ ਸੀ ਤਾਂ ਵੀ ਉਹ ਲੋਕਾਂ ਨੂੰ ਇਸ ਢੰਗ ਨਾਲ ਹੀ ਮਿਲਦੇ ਸਨ ਜੋ ਕਿ ਅੱਜ ਵੀ ਉਸੇ ਤਰਾਂ ਜਾਰੀ ਹੈ।ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ/ਸਪੀਕਰ ਤੇ ਹੋਰ ਹਾਜ਼ਰ ਸਨ।
