ਜਗਰਾਓਂ, 26 ਜਨਵਰੀ ( ਲਿਕੇਸ਼ ਸ਼ਰਮਾਂ)-ਲੋਕ ਸੇਵਾ ਸੁਸਾਇਟੀ ਵੱਲੋਂ 74 ਵਾਂ ਗਣਤੰਤਰ ਦਿਵਸ ਰਾਜਿੰਦਰ ਜੈਨ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ| ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਅਹਿਮ ਰਸਮ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਜਗਰਾਓਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਭੱਲਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦਿਆਂ ਦੇਸ਼ ਦੇ ਸ਼ਹੀਦਾਂ ਨੂੰ ਸਲਾਮ ਕੀਤਾ| ਇਸ ਮੌਕੇ ਰਾਸ਼ਟਰੀ ਗੀਤ ਵੀ ਗਾਇਆ ਗਿਆ| ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਸੁਤੰਤਰ ਅਤੇ ਵਿਅਕਤੀਗਤ ਭਾਰਤ ਦੀ ਭਾਵਨਾ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ| ਉਨ੍ਹਾਂ ਕਿਹਾ ਕਿ ਇਹ ਦਿਨ ਭਾਰਤੀ ਨਾਗਰਿਕਾਂ ਦੀ ਆਪਣੀ ਸਰਕਾਰ ਨੂੰ ਲੋਕਤੰਤਰੀ ਢੰਗ ਨਾਲ ਚੁਣਨ ਦੀ ਸ਼ਕਤੀ ਨੂੰ ਯਾਦ ਕਰਵਾਉਂਦਾ ਹੈ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ| ਇਸ ਮੌਕੇ ਸੁਖਜਿੰਦਰ ਸਿੰਘ ਢਿੱਲੋਂ, ਪੀ ਆਰ ਓ ਸੁਖਦੇਵ ਗਰਗ ਤੇ ਨੀਰਜ ਮਿੱਤਲ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਰਾਜਿੰਦਰ ਜੈਨ ਕਾਕਾ, ਲਾਕੇਸ਼ ਟੰਡਨ, ਪ੍ਰਵੀਨ ਮਿੱਤਲ, ਪ੍ਰੇਮ ਬਾਂਸਲ, ਕਪਿਲ ਸ਼ਰਮਾ, ਆਰ ਕੇ ਗੋਇਲ, ਮੁਕੇਸ਼ ਗੁਪਤਾ, ਡਾ: ਭਾਰਤ ਭੂਸ਼ਨ ਬਾਂਸਲ, ਰਾਕੇਸ਼ ਸਿੰਗਲਾ, ਆਰ ਕੇ ਗੋਇਲ, ਗੋਪਾਲ ਗੁਪਤਾ, ਅਸੀਸ ਕੁਮਾਰ ਆਦਿ ਹਾਜ਼ਰ ਸਨ|
