Home ਪਰਸਾਸ਼ਨ ਵਧੀਕ, ਜ਼ਿਲ੍ਹਾ ਮੈਜਿਸਟਰੇਟ ਵੱਲੋ ਬਾਜਾਰਾਂ ਵਿੱਚ ਆਵਾਜਾਈ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ...

ਵਧੀਕ, ਜ਼ਿਲ੍ਹਾ ਮੈਜਿਸਟਰੇਟ ਵੱਲੋ ਬਾਜਾਰਾਂ ਵਿੱਚ ਆਵਾਜਾਈ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੁਕਮ ਲਾਗੂ

55
0


ਬਟਾਲਾ, 26 ਜਨਵਰੀ (ਰਾਜੇਸ਼ ਜੈਨ – ਰਾਜਨ ਜੈਨ): ਸੀਨੀਅਰ ਪੁਲਿਸ ਕਪਤਾਨ, ਬਟਾਲਾ ਸਤਿੰਦਰ ਸਿੰਘ ਵੱਲੋ 20,ਜਨਵਰੀ,2023 ਰਾਹੀਂ ਸੂਚਿਤ ਕੀਤਾ ਗਿਆ ਸੀ ਕਿ ਸਰਦੀਆਂ ਦਾ ਮੌਸਮ ਹੋਣ ਕਰਕੇ ਅਕਸਰ ਬਹੁਤ ਸੰਘਣੀ ਧੁੰਦ ਪੈ ਰਹੀ ਹੈ,ਜਿਸ ਕਰਕੇ ਦੇਖਣ ਦੀ ਵਿਜੀਬਿਲਟੀ ਬਹੁਤ ਘੱਟ ਹੋ ਜਾਂਦੀ ਹੈ।ਬਟਾਲਾ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਤੋਂ ਕਰੀਬ 8-10 ਫੁੱਟ ਬਾਹਰ ਦੁਕਾਨਾਂ ਦਾ ਸਮਾਨ ਰੱਖਿਆ ਜਾਂਦਾ ਹੈ,ਜਿਸ ਨਾਲ ਬਜ਼ਾਰ ਵਿੱਚ ਰਸਤਾ ਤੰਗ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ ਅਤੇ ਧੁੰਦ ਹੋਣ ਕਾਰਨ ਵਹੀਕਲ ਇੱਕ ਦੂਜੇ ਵਿਚ ਵੱਜ ਜਾਂਦੇ ਹਨ ਅਤੇ ਲੜਾਈ ਝਗੜੇ ਦਾ ਮਾਹੌਲ ਬਨਣ ਕਾਰਨ ਤਨਾਅ ਵਾਲੀ ਸਥਿਤੀ ਹੋ ਜਾਣ ਕਾਰਨ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਰਹਿੰਦਾ ਹੈ।ਇਸ ਲਈ ਡਾ: ਨਿਧੀ ਕੁਮੁਦ ਬਾਮਬਾ, ਵਧੀਕ, ਜ਼ਿਲ੍ਹਾ ਮੈਜਿਸਟਰੇਟ,ਗੁਰਦਾਸਪੁਰ ਫੌਜਦਾਰੀ ਜਾਬਤਾ1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਗੁਰਦਾਸਪੁਰ ਵਿੱਚ ਹੇਠ  ਹੁਕਮ ਪਾਸ ਕੀਤੇ ਹਨ ਕਿ ਬਿਨ੍ਹਾ ਤਹਿਬਜ਼ਾਰੀ ਕੋਈ ਦੁਕਾਨਦਾਰ ਆਪਣੇ ਦੁਕਾਨ ਦੇ ਸਟਰ ਤੋਂ ਬਾਹਰ ਆਪਣੀ ਦੁਕਾਨ ਦਾ ਕੋਈ ਵੀ ਸਮਾਨ ਬਾਹਰ ਨਹੀਂ ਰੱਖੇਗਾ।  ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਦੇ ਸਾਹਮਣੇ ਕੋਈ ਰੇਹੜੀ ਕਾਰਪੋਰੇਸ਼ਨ ਦੀ ਆਗਿਆ ਤੋਂ ਬਿਨਾਂ ਨਹੀਂ ਲਗਾਵੇਗਾ।ਦੁਕਾਨ ਦੇ ਬਾਹਰ ਦੁਕਾਨ ਦੇ ਉੱਪਰ ਸੜਕ ਦੀ ਜਗ੍ਹਾ ਉਪਰ ਸੈਂਡ ਜਾਂ ਵਧਾ ਨਾ ਪਾਇਆ ਜਾਵੇ।  ਜਿੰਨ੍ਹਾਂ ਰੇਹੜੀ ਵਾਲਿਆਂ ਨੂੰ ਜੋ ਜਗਾ ਰੇਹੜੀ ਲਗਾਉਣ ਲਈ ਅਲਾਟ ਹੋਈ ਹੈ, ਉਸ ਜਗ੍ਹਾ ਤੋਂ ਇਲਾਵਾ ਉਹ ਆਮ ਬਜ਼ਾਰਾਂ ਵਿੱਚ ਰੇਹੜੀ ਨਹੀਂ ਲਗਾਉਣਗੇ।ਇਹ ਹੁਕਮ ਮਿਤੀ 25,01,2023 ਤੋਂ ਮਿਤੀ 25,03,2023 ਤੱਕ ਲਾਗੂ ਰਹੇਗਾ।

LEAVE A REPLY

Please enter your comment!
Please enter your name here