Home Political ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਖੇਤ ਦਾ ਰਾਖਾ...

ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਖੇਤ ਦਾ ਰਾਖਾ ਕੌਣ – ਖਹਿਰਾ

73
0

ਕੋਠੀ ਤੇ ਕਬਜੇ ਦੀ ਸਾਜਿਸ਼ ਰਚਣ ਵਾਲਿਆਂ ਸਮੇਤ ਵਿਧਾਇਕ ਮਾਣੂੰਕੇ ਤੇ ਵੀ ਹੋਵੇ ਮੁਕਦਮਾ ਦਰਜ

ਹੀਰਾ ਬਾਗ ਦੀ 10 ਨੰਬਰ ਗਲੀ ਵਿੱਚ ਵਿਧਾਇਕ ਦੇ ਦਫ਼ਤਰ ਨੂੰ ਲੈ ਕੇ ਖੂਬ ਹੋਈ ਕਾਫੀ ਚਰਚਾ

ਜਗਰਾਉਂ, 22 ਜਬਨ ( ਰਾਜੇਸ਼ ਜੈਨ, ਭਗਵਾਨ ਭੰਗੂ, ਜਗਰੂਪ ਸੋਹੀ, ਵਿਕਾਸ ਮਠਾੜੂ )-ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਓਂ ਦੇ ਹੀਰਾ ਬਾਗ ਸਥਿਤ ਐਨਆਰਆਈ ਅਮਰਜੀਤ ਕੌਰ ਦੀ ਕੋਠੀ ’ਤੇ ਕਬਜ਼ਾ ਕਰਨ ਦੇ ਦੋਸ਼ਾਂ ਦਰਮਿਆਨ ਕੋਠੀ ਦੀ ਜਾਅਲੀ ਪਾਵਰ ਆਫ਼ ਅਟਾਰਨੀ ਤਿਆਰ ਕਰਵਾ ਕੇ ਰਜਿਸਟਰੀ ਕਰਵਾਉਣ ਵਾਲੇ ਅਸ਼ੋਕ ਕੁਮਾਰ ਖ਼ਿਲਾਫ਼ ਕੋਠੀ ਖਰੀਦ ਕਰਨ ਵਾਲੇ ਕਰਮ ਸਿੰਘ ਦੇ ਬਿਆਨ ਤੇ ਮੁਕਦਮਾ ਦਰਜ ਕਰਨ ਤੋਂ ਬਾਅਦ ਕਰਮ ਸਿੰਘ ਵਲੋਂ ਬÇੁੱਧਵਾਰ ਦੇਰ ਰਾਤ ਨੂੰ ਇਸ ਕੇਸ ਦੀ ਾਜੰਚ ਕਰ ਰਹੇ ਅਧਿਕਾਰੀ ਐਸ ਪੀ ਡੀ ਹਰਿੰਦਰਪਾਲ ਸਿੰਘ ਪਰਮਾਰ ਨੂੰ ਕੋਠੀ ਦੀਆਂ ਚਾਬੀਆਂ ਸੌਂਪ ਦਿੱਤੀਆਂ ਸਨ ਅਤੇ ਐਸ ਪੀ ਡੀ ਵਲੋਂ ਐਨ ਆਰ ਆਈ ਅਮਰਜੀਤ ਕੌਰ ਅਤੇ ਉਨਾਂ ਦੀ ਨੂੰਹ ਕੁਲਦੀਪ ਕੌਰ ਧਾਲੀਵਾਲ ਨੂੰ ਬੁਲਾ ਕੇ ਕੋਠੀ ਦੀਆਂ ਚਾਬੀਆਂ ਸੌਂਪੀਆਂ ਅਤੇ ਜਗਰਾਉਂ ਦੇ ਕਾਂਗਰਸੀ ਆਗੂਆਂ ਨੂੰ ਨਾਲ ਲੈ ਕੇ ਉਨ੍ਹਾਂ ਆਪਣੀ ਕੋਠੀ ਦਾ ਕਬਜਾ ਹਾਸਿਲ ਕਰ ਲਿਆ। ਮੰਨਿਆ ਜਾ ਰਿਹਾ ਹੈ ਕਿ ਇਹ ਸਾਰੀ ਕਾਰਵਾਈ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਵੀਰਵਾਰ ਨੂੰ ਜਗਰਾਉਂ ਪਹੁੰਚਣ ਦੀ ਖ਼ਬਰ ਤੋਂ ਬਾਅਦ ਕੀਤੀ ਗਈ ਹੈ। ਸੁਖਪਾਲ ਸਿੰਘ ਖਹਿਰਾ ਅਤੇ ਸਮਾਜ ਸੇਵੀ ਲੱਖਾ ਸਿਧਾਣਾ ਵੀਰਵਾਰ ਨੂੰ ਜਗਰਾਉਂ ਪਹੁੰਚੇ। ਇਸ ਮੌਕੇ ਵਿਧਾਇਕ ਖਹਿਰਾ ਨੇ ਤਹਿਸੀਲ ਚੌਂਕ ਵਿਖੇ ਪੁਲ ਥੱਲੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਐਨ.ਆਰ.ਆਈ ਵੀਰਾਂ-ਭੈਣਾਂ ਦੀ ਬਦੌਲਤ ਹੀ ਹੋਂਦ ਵਿਚ ਆਈ ਹੈ। ਉਨ੍ਹਾਂ ਦੇ ਯਤਨਾਂ ਸਦਕਾ ਹੀ ਉਨ੍ਹਾਂ ਨੂੰ ਪੰਜਾਬ ਦੀ ਸੱਤਾ ਮਿਲੀ। ਪਰ ਇੱਕ ਕਹਾਵਤ ਹੈ ਕਿ ‘‘ ਜਿਸ ਵਾੜ ਨੂੰ ਖੇਤ ਹੀ ਖਾਣ ਲੱਗ ਜਾਵੇ ਉਸਦੀ ਖੇਤ ਦੀ ਰਾਖੀ ਕੌਣ ਕਰ ਸਕਦਾ ਹੈ ’’ ਇਹ ਕਹਾਵਤ ਆਮ ਆਦਮੀ ਪਾਰਟੀ ’ਤੇ ਬਿਲਕੁਲ ਢੁਕਦੀ ਹੈ। ਸੱਤਾ ਸੰਭਾਲਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਐਨ.ਆਰ.ਆਈ ਦੀਆਂ ਜਾਇਦਾਦਾਂ ਤੇ ਹੀ ਕਬਜੇ ਕਰਨੇ ਸ਼ੁਰੂ ਕਰ ਦਿਤੇ। ਇਹ ਲੋਕ ਬਦਲਾਅ ਦੀ ਰਾਜਨੀਤੀ ਕਰਨ ਦਾ ਦਾਅਵਾ ਕਰਦੇ ਸਨ ਪਰ ਉਹ ਬਦਲੇ ਦੀ ਰਾਜਨੀਤੀ ਕਰ ਰਹੇ ਹਨ। ਜਿਹੜੇ ਲੋਕ ਉਨ੍ਹਾਂ ਦੇ ਖਿਲਾਫ ਬੋਲਦੇ ਹਨ, ਉਨ੍ਹਾਂ ਦੇ ਪਿੱਛੇ ਪੁਲਸ ਲਗਾ ਕੇ ਝੂਠੇ ਕੇਸ ਦਰਜ ਕਰਵਾ ਦਿੰਦੇ ਹਨ। ਇਸ ਦੀਆਂ ਕਈ ਉਦਾਹਰਣਾਂ ਸਾਹਮਣੇ ਹਨ ਅਤੇ ਸਭ ਤੋਂ ਵੱਡੀ ਉਦਾਹਰਣ ਉਹ ਖੁਦ ਹਨ। ਜਿਸ ਦੇ ਖਿਲਾਫ ਕਟਾਰੂਚੱਕ ਮਾਮਲੇ ਦਾ ਪਰਦਾਫਾਸ਼ ਕਰਨ ਤੋਂ ਬਾਅਦ ਇਕ ਝੂਠਾ ਮੁਕਦਮੰਾ ਦਰਜ ਕੀਤਾ ਗਿਆ ਅਤੇ ਉਸਤੋਂ ਬਾਅਦ 50 ਸਾਲ ਦਾ ਪੁਰਾਣਾ ਰਿਕਾਰਡ ਫਰੋਲਦੇ ਉਨ੍ਹਾਂ ਦੇ ਖਿਲਾਫ ਪਰਿਵਾਰਿਕ ਮਾਮਲੇ ’ਚ ਮਾਮਲਾ ਦਰਜ ਕੀਤਾ ਗਿਆ। ਜਗਰਾਉਂ ਦੇ ਵਿਧਾਇਕ ਮਾਣੂੰਕੇ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕੋਠੀ ਵਿਵਾਦ ’ਚ ਪ੍ਰੈੱਸ ਕਾਨਫਰੰਸ ’ਚ ਮਾਣੂਕੇ ਨੇ ਕਿਹਾ ਕਿ ਕੋਠੀ ਖਰੀਦਣ ਵਾਲਾ ਕਰਮ ਸਿੰਘ ਸਾਫ ਅਕਸ ਵਾਲਾ ਵਿਅਕਤੀ ਹੈ, ਪਰ ਉਸ ਦੇ ਅਕਸ ਨੂੰ ਲੈ ਕੇ ਕਈ ਖੁਲਾਸੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਐਨ.ਆਰ.ਆਈ ਪਰਿਵਾਰ ਨੇ ਕੈਨੇਡਾ ਤੋਂ ਆ ਕੇ ਸੰਘਰਸ਼ ਨਾ ਕੀਤਾ ਹੁੰਦਾ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਕੋਠੀ ਵਿਧਾਇਕ ਮਾਣੂੰਕੇ ਦੇ ਨਾਮ ’ਤੇ ਹੋਣੀ ਸੀ। ਉਨ੍ਹਾਂ ਕਿਹਾ ਕਿ ਇਹ ਕੋਈ ਮਾਮੂਲੀ ਮਾਮਲਾ ਨਹੀਂ ਹੈ ਸਗੋਂ ਕੋਠੀ ’ਤੇ ਕਬਜ਼ਾ ਕਰਨ ਦੀ ਪੂਰੀ ਸਾਜ਼ਿਸ਼ ਰਚੀ ਗਈ ਹੈ। ਜਿਸ ਵਿੱਚ ਮਾਲ ਵਿਭਾਗ ਦੇ ਅਧਿਕਾਰੀ, ਪੁਲਿਸ ਵਿਭਾਗ ਦੇ ਅਧਿਕਾਰੀ, ਅਸ਼ੋਕ ਕੁਮਾਰ, ਕਰਮ ਸਿੰਘ ਅਤੇ ਸਰਵਜੀਤ ਕੌਰ ਮਾਣੂੰਕੇ ਅਤੇ ਉਨ੍ਹਾਂ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਸ਼ਾਮਲ ਹਨ। ਪੰਜਾਬ ਵਿੱਚ ਹਜ਼ਾਰਾਂ ਏਕੜ ਜ਼ਮੀਨ ਖਾਲੀ ਕਰਵਾਉਣ ਦਾ ਦਾਅਵਾ ਕਰਨ ਵਾਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆਪਣੀ ਵਿਧਾਇਕਾ ਵਲੋਂ ਜਗਰਾਉਂ ਵਿੱਚ ਇੱਕ ਐਨਆਰਆਈ ਪਰਿਵਾਰ ਦੀ ਕੋਠੀ ਦਾ ਕਬਜ਼ਾ ਨਹੀਂ ਛੁਡਵਾ ਸਕੇ ਅਤੇ ਨਾ ਹੀ ਉਨ੍ਹਾਂ ਵਲੋਂ ਅਤੇ ਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਕੋਈ ਬਿਆਨ ਤੱਕ ਹੀ ਦੇਣ ਦੀ ਜਰੂਰਤ ਸਮਝੀ।
ਕੇਜਰੀਵਾਲ ਮੋਦੀ ਤੋਂ ਵੀ ਵੱਡਾ ਤਾਨਾਸ਼ਾਹ–
ਇਸ ਮੌਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਾਨਾਸ਼ਾਹ ਹੋਣ ਦਾ ਦੋਸ਼ ਲਾਉਂਦੇ ਹਨ, ਪਰ ਉਹ ਖੁਦ ਮੋਦੀ ਤੋਂ ਵੀ ਵੱਡੇ ਤਾਨਾਸ਼ਾਹ ਹਨ। ਉਹ ਪਿਛਲੇ ਦਰਵਾਜ਼ੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਵਿਧਾਨ ਸਭਾ ਸੈਸ਼ਨ ਵਿੱਚ ਗੁਰਬਾਣੀ ਸਬੰਧੀ ਪਾਸ ਕੀਤੇ ਪ੍ਰਸਤਾਵ ਦੀ ਵੀ ਨਿਖੇਧੀ ਕਰਦਿਆਂ ਇਸ ਨੂੰ ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਕਰਨ ਵੱਲ ਪਹਿਲਾ ਕਦਮ ਕਰਾਰ ਦਿੱਤਾ ਅਤੇ ਸਮੂਹ ਸਿੱਖਾਂ ਨੂੰ ਇਨ੍ਹਾਂ ਦੀ ਚਾਲ ਨੂੰ ਸਮਝਣ ਅਤੇ ਇਸ ਦਾ ਵਿਰੋਧ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਸਿੱਖ ਵਿਰੋਧੀ ਸਰਕਾਰ ਹੈ। ਜਿਸ ਨੇ ਐਨ.ਐਸ.ਏ ਵਰਗੀਆਂ ਗੰਭੀਰ ਧਾਰਾਵਾਂ ਅਤੇ ਕਾਲੇ ਕਾਨੂੰਨ ਲਗਾ ਕੇ ਸਾਡੇ ਸਿੱਖ ਬੱਚਿਆਂ ਨੂੰ ਆਸਾਮ ਦੀਆਂ ਜੇਲ੍ਹਾਂ ਵਿੱਚ ਬੰਦ ਕੀਤਾ। ਉਨ੍ਹਾਂ ਇਜਲਾਸ ਦੌਰਾਨ ਭਗਵੰਤ ਮਾਨ ਵੱਲੋਂ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੀ ਦਾੜ੍ਹੀ ਸਬੰਧੀ ਕੀਤੀ ਗਈ ਟਿੱਪਣੀ ਦੀ ਵੀ ਸਖ਼ਤ ਨਿਖੇਧੀ ਕੀਤੀ ਅਤੇ ਮੁੱਖ ਮੰਤਰੀ ਨੂੰ ਇਸ ਲਈ ਮੁਆਫ਼ੀ ਮੰਗਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਆਪਣੀ ਦਾੜ੍ਹੀ ਕਟਵਾਉਂਦਾ ਹੈ ਅਤੇ ਆਪਣੇ ਨਾਮ ਦੇ ਅੱਗੇ ਸਿੰਘ ਵੀ ਨਹੀਂ ਲਗਾਉਂਦਾ, ਉਹ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਵਿੱਚ ਸਿੱਧੀ ਦਖਲਅੰਦਾਜ਼ੀ ਕਰਦਾ ਹੈ। ਇਹ ਬਰਦਾਸ਼ਤ ਯੋਗ ਯੋਗ ਨਹੀਂ ਹੈ। ਸ਼੍ਰੋਮਣੀ ਕਮੇਟੀ ਇੱਕ ਚੁਣੀ ਹੋਈ ਸੰਸਥਾ ਹੈ ਜੋ ਸਿੱਖਾਂ ਦੀ ਧਾਰਮਿਕ ਤੌਰ ’ਤੇ ਪ੍ਰਤੀਨਿਧਤਾ ਕਰਦੀ ਹੈ।
ਬਾਗੀ ਕਾਂਗਰਸੀ ਕੋਈ ਨਹੀਂ ਆਇਆ-
ਵਿਧਾਇਕ ਮਾਣੂਕੇ ਦੇ ਖਿਲਾਫ ਕੋਠੀ ਮਾਮਲੇ ਵਿਚ ਕੀਤੇ ਗਏ ਭਾਰੀ ਰੋਸ ਪ੍ਰਦਰਸ਼ਨ ਸਮੇਂ ਭਾਵੇਂ ਜਗਰਾਓਂ ਸਮੇਤ ਪੰਜਾਬ ਭਰ ਤੋਂ ਪਾਰਟੀ ਵਰਕਰ ਪਹੁੰਚੇ ਹੋਏ ਸਨ ਪਰ ਜਗਰਾਓਂ ਦੇ ਬਾਗੀ ਕਾਂਗਰਸੀ ਕੌਂਸਲਰ ਜੋ ਕਿ ਇਸ ਸਮੇਂ ਵਿਧਾਇਕਾ ਦੇ ਨਜਦੀਕ ਮੰਨੇ ਜਾਂਦੇ ਹਨ, ਉਨ੍ਹਾਂ ਵਿਚੋਂ ਕੋਈ ਵੀ ਕੌਂਸਲਰ ਮੌਕੇ ਤੇ ਨਹੀਂ ਪਹੁੰਚਿਆ।
ਵਿਧਾਇਕ ਦੇ ਦਫ਼ਤਰ ਬਾਰੇ ਵੀ ਹੋਈ ਚਰਚਾ–
ਇਸ ਮੌਕੇ ਜਦੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਕੋਠੀ ’ਤੇ ਕੀਤੇ ਨਾਜਾਇਜ਼ ਕਬਜ਼ੇ ਸਬੰਧੀ ਜਗਰਾਉਂ ਪੁੱਜ ਰਹੇ ਸਨ ਤਾਂ ਇਕੱਠੇ ਹੋਏ ਲੋਕ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਹੀਰਾ ਬਾਗ ਦੀ ਗਲੀ ਨੰਬਰ 10 ’ਚ ਖੋਲ੍ਹੇ ਗਏ ਦਫ਼ਤਰ ’ਤੇ ਵੀ ਸਵਾਲ ਖੜ੍ਹੇ ਕਰ ਰਹੇ ਸਨ। ਲੋਕਾਂ ਵਿੱਚ ਚਰਚਾ ਸੀ ਕਿ ਇਹ ਕੋਠੀ ਵੀ ਮੁਫ਼ਤ ਵਿੱਚ ਰੱਖੀ ਗਈ ਹੈ। ਇਸ ਕੋਠੀ ਦਾ ਅਸਲ ਮਾਲਕ ਮਾਲ ਵਿਭਾਗ ਦਾ ਅਧਿਕਾਰੀ ਹੈ। ਜੋ ਕਿ ਵਿਧਾਇਕ ਦਾ ਖਾਸ ਮੰਨਿਆ ਜਾਂਦਾ ਹੈ ਅਤੇ ਇਸ ਦੀ ਰਜਿਸਟਰੀ ਮੰਡੀ ਦੇ ਇਕ ਵਿਅਕਤੀ ਦੇ ਨਾਂ ’ਤੇ ਕੀਤੀ ਗਈ ਹੈ, ਜੋ ਉਕਤ ਅਧਿਕਾਰੀ ਦਾ ਖਾਸਮਖਾਸ ਹੈ। ਇਹ ਕੋਠੀ ਵਿਧਾਇਕ ਨੂੰ ਵਗਾਰ ਵਜੋਂ ਮੁਫ਼ਤ ਦਿੱਤੀ ਗਈ ਹੈ। ਭਾਵੇਂ ਵਿਧਾਇਕ ਇਸ ਦਫ਼ਤਰ ਦੇ ਸਬੰਧ ਵਿਚ ਵੀ ਕੋਠੀ ਵਾਂਗ ਇਹ ਦਾਅਵਾ ਕਰ ਦੇਵੇ ਕਿ ਦਫਤਰ ਵਾਲੀ ਕੋਠੀ ਵੀ ਉਨ੍ਹਾਂ ਕਿਰਾਏ ਤੇ ਲਈ ਹੋਈ ਹੈ ਪਰ ਇਹ ਅਸਲੀਅਤ ਨਹੀਂ ਹੈ। ਜੇਕਰ ਇਸ ਦੀ ਜਾਂਚ ਕੀਤੀ ਜਾਵੇ ਤਾਂ ਕੋਈ ਕਿਰਾਇਆਨਾਮਾ ਨਹੀਂ ਮਿਲੇਗਾ। ਵਿਧਾਇਕ ਦਫਤਰ ਲਈ ਕੋਠੀ ਦੇਣ ਦੇ ਇਵਜ ਵਜੋਂ ਵਿਧਾਇਕ ਦੀ ਉਕਤ ਅਧਿਕਾਰੀ ਤੇ ਖਾਸ ਮੇਹਰਬਾਨੀ ਹੈ। ਹੁਣ ਇਸ ਵਿਚ ਅਸਲੀਅਤ ਕੀ ਹੈ ਉਹ ਜਾਂ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ ਜਾਂ ਰਾਮ ਜਾਨੇ।
ਸਾਜ਼ਿਸ਼ਕਾਰਾਂ ਦੇ ਨਾਲ ਮਾਣੂੰਕੇ ’ਤੇ ਵੀ ਹੋਵੇ ਕਾਰਵਾਈ–
ਇਸ ਮੌਕੇ ਆਪਣਾ ਭਾਸ਼ਣ ਸਮਾਪਤ ਕਰਨ ਤੋਂ ਬਾਅਦ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਲੱਖਾ ਸਿਧਾਣਾ ਆਪਣੇ ਸਾਥੀਆਂ ਸਮੇਤ ਐਸਐਸਪੀ ਦਫ਼ਤਰ ਪੁੱਜੇ ਅਤੇ ਐਸਐਸਪੀ ਨਵਨੀਤ ਸਿੰਘ ਬੈਂਸ ਨੂੰ ਮਿਲੇ ਅਤੇ ਕਿਹਾ ਕਿ ਕਰਮ ਸਿੰਘ ਦੇ ਬਿਆਨਾਂ ’ਤੇ ਅਸ਼ੋਕ ਕੁਮਾਰ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਝੂਠਾ ਅਤੇ ਅੱਖੀਂ ਘੱਟਾ ਪਾਉਣ ਵਾਲਾ ਹੈ। ਇਹ ਸਾਰੇ ਲੋਕ ਕੋਠੀ ’ਤੇ ਨਾਜਾਇਜ਼ ਕਬਜ਼ਾ ਕਰਨ ਅਤੇ ਝੂਠੇ ਰਿਕਾਰਡ ਬਣਾਉਣ ਦੀ ਸਾਜ਼ਿਸ਼ ’ਚ ਸ਼ਾਮਲ ਹਨ। ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਇਹ ਕੇਸ ਪੀੜਤ ਪਰਿਵਾਰ ਦੀ ਤਰਫੋਂ ਦਰਜ ਹੋਣਾ ਚਾਹੀਦਾ ਸੀ, ਜਿਸ ਦੀ ਕੋਠੀ ਨੂੰ ਸਾਜ਼ਿਸ਼ ਤਹਿਤ ਕਬਜੇ ਵਿਚ ਲਿਆ ਗਿਆ ਸੀ ਨਾ ਕਿ ਕਰਮ ਸਿੰਘ ਦੇ ਬਿਆਨਾਂ ’ਤੇ ਕਿਉਂਕਿ ਕਰਮ ਸਿੰਘ ਉਸ ਦਾ ਹੀ ਸਾਥੀ ਹੈ ਕਦੇ ਵੀ ਆਪਣੀ ਸ਼ਿਕਾਇਤ ਵਾਪਸ ਲੈ ਸਕਦਾ ਹੈ। ਖੈਰਾ ਨੇ ਐਸ ਐਸ ਪੀ ਨੂੰ ਇਸ ਮਾਮਲੇ ਵਿੱਚ ਮਾਲ ਵਿਭਾਗ ਦੇ ਅਧਿਕਾਰੀ, ਪੁਲੀਸ ਵਿਭਾਗ ਦੇ ਅਧਿਕਾਰੀ, ਰਜਿਸਟਰੀ ਕਲਰਕ, ਅਸ਼ੋਕ ਕੁਮਾਰ, ਕਰਮ ਸਿੰਘ, ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਉਨ੍ਹਾਂ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਖ਼ਿਲਾਫ਼ ਕੇਸ ਦਰਜ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਐਸ.ਐਸ.ਪੀ ਨੇ ਉਨ੍ਹਾਂ ਨੂੰ ਇਸ ਸਬੰਧੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਜੇਕਰ ਜਲਦ ਹੀ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਨਾ ਕੀਤਾ ਗਿਆ ਤਾਂ ਪੰਜਾਬ ਭਰ ਦੇ ਹਜ਼ਾਰਾਂ ਪਾਰਟੀ ਵਰਕਰ ਸਮੇਤ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਆਗੂ ਇਕੱਠੇ ਹੋ ਕੇ ਐਸਐਸਪੀ ਦਫ਼ਤਰ ਦਾ ਘਿਰਾਓ ਕਰਨਗੇ ਅਤੇ ਲੋੜ ਪਈ ਤਾਂ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ, ਨਾਜਰ ਸਿੰਘ ਮਾਨਸ਼ਾਹੀਆ, ਕਾਕਾ ਲੋਹਗੜ੍ਹ ਧਰਮਕੋਟ, ਮੇਜਰ ਸਿੰਘ ਭੈਣੀ, ਪੈਪਸੂ ਰੋਡਵੇਜ਼ ਦੇ ਡਾਇਰੈਕਟਰ ਪੁਰਸ਼ੋਤਮ ਲਾਲ ਖਲੀਫਾ, ਬਲਾਕ ਕਾਂਗਰਸ ਜਗਰਾਓਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਦਿਹਾਤੀ ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਕੌਂਸਲਰ ਰਵਿੰਦਰਪਾਲ ਸਿੰਘ ਰਾਜੂ, ਕੌਂਸਲਰ ਅਮਨ ਕਪੂਰ ਬੌਬੀ, ਕੌਂਸਲਰ ਵਿਕਰਮ ਜੱਸੀ, ਨਰੇਸ਼ ਘੈਂਟ ਅਤੇ ਗੁਰਜੀਤ ਸਿੰਘ ਗੀਟਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਜਗਰਾਉਂ ਨਿਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here