ਜਗਰਾਓਂ, 22 ਜੂਨ ( ਭਗਵਾਨ ਭੰਗੂ, ਅਸ਼ਵਨੀ )-ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਖਿਲਾਫ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਤੋਂ ਬਾਅਦ ਵਿਧਾਇਕ ਸੁਖਪਾਲ ਸਿੰਘ ਖੈਹਰਾ, ਵਿਧਾਇਕ ਜਗਤਾਰ ਸਿੰਘ ਜੱਗਾ ਅਤੇ ਹੋਰਨਾ ਸਾਥੀਆਂ ਸਮੇਤ ਕਮਲ ਚੌਕ ਨੇੜੇ ਸਲੀਨਾ ਜਿੰਮ ਤੇ ਸਥਿਤ ਅਦਾਰਾ ‘‘ ਡੇਲੀ ਜਗਰਾਓਂ ਨਿਊਜ਼ ’’ ਦੇ ਦਫਤਰ ਪਹੁੰਚੇ। ਜਿਥੇ ਉਨ੍ਹਾਂ ਇਸ ਮੁੱਦੇ ਸਮੇਤ ਜਗਰਾਓਂ ਵਿਖੇ ਪੁਲਿਸ ਵਲੋਂ ਰਾਜਨੀਤਿਕ ਸ਼ਹਿ ਅਤੇ ਹੋਰ ਦਬਾਅ ਕਾਰਨ ਕੀਤੇ ਜਾ ਰਹੇ ਝੂਠੇ ਮੁਕਦਮਿਆਂ ਸੰਬੰਧੀ ਚਰਚਾ ਕੀਤੀ। ਉਨ੍ਹਾਂ ਨੂੰ ਜਗਰਾਓਂ ਵਿਖੇ ਪੁਲਿਸ ਵਲੋਂ ਦਬਾਅ ਅਧੀਨ ਜਰਜ ਕੀਤੇ ਗਏ ਝੂਠੇ ਮੁਕਦਮਿਆਂ ਸੰਬੰਧੀ ਜਾਣਕਾਰੀ ਹਾਸਿਲ ਕਰਦੇ ਹੋਏ ਕਿਹਾ ਕਿ ਜੋ ਇਥੇ ਪੁਲਿਸ ਵਲੋਂ ਰਾਜਨੀਤਿਕ ਸ਼ਹਿ ਤੇ ਕੀਤਾ ਜਾ ਰਿਹਾ ਹੈ ਉਹ ਪੰਜਾਬ ਦੇ ਹੋਰਨਾ ਸ਼ਹਿਰਾਂ ਵਿਚ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਜਿਥੇ ਪੰਜਾਬ ਸਰਕਾਰ ਨੂੰ ਵੀ ਬਦਲੇ ਦੀ ਰਾਜਨੀਤੀ ਨਾ ਕਰਨ ਦੀ ਸਲਾਹ ਦਿਤੀ ਉਥੇ ਪੁਲਿਸ ਅਧਿਕਾਰੀਆਂ ਨੂੰ ਵੀ ਇਸ ਤਰ੍ਹਾਂ ਦੀ ਗਲਤ ਕਾਰਵਾਈ ਕਰਨ ਤੋਂ ਗੁਰੇਜ ਕਰਨ ਲਈ ਕਿਹਾ। ਉਨ੍ਹਾਂ ਇਸ ਮੌਕੇ ਉਨ੍ਹਾਂ ਵਿਧਾਇਕ ਸੁਖਲਾਪ ਸਿੰਘ ਖੈਹਰਾ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅਦਾਰਾ ‘‘ ਡੇਲੀ ਜਗਰਾਓਂ ਨਿਊਜ਼ ’’ ਦੇ ਸੰਪਾਦਕ ਹਰਵਿੰਦਰ ਸਿੰਘ ਸੱਗੂ, ਉਪ ਸੰਪਾਦਕ ਰਾਜੇਸ਼ ਜੈਨ, ਐਮ. ਡੀ ਭਗਵਾਨ ਭੰਗੂ, ਸਟਾਫ ਰਿਪੋਰਟਰ ਜਗਰੂਪ ਸੋਹੀ ਅਤੇ ਅਸ਼ਵਨੀ ਕੁਮਾਰ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸਤੋਂ ਇਲਾਵਾ ਸਮਾਜ ਸੇਵੀ ਲੱਖਾ ਸਿਧਾਣਾ ਅਤੇ ਸੁੱਖ ਜਗਰਾਓਂ ਨੂੰ ਅਦਾਰੇ ਦੇ ਐਸ ਐਸ ਪੀ ਦਫਤਰ ਸਾਹਮਣੇ ਸਬ ਆਫਿਸ ਵਿਖੇ ਐਮ ਡੀ ਭਗਵਾਨ ਭੰਗੂ ਅਤੇ ਸਟਾਫ ਰਿਪੋਰਟਰ ਜਗਰੂਪ ਸੋਹੀ ਵਲੋਂ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ।