ਨਹਿਰ ‘ਚ ਡੁੱਬਿਆ ਬੱਚਾ, ਗੋਤਾਖੋਰਾਂ ਵੱਲੋਂ ਭਾਲ ਜਾਰੀ
ਗੁਰਦਾਸਪੁਰ,ਅੱਜ ਗੁਰਦਾਸਪੁਰ ਵਿੱਚ ਨਹਿਰ ਵਿੱਚ ਨਹਾਉਣ ਸਮੇਂ ਇਕ ਬੱਚੇ ਦੇ ਡੁੱਬ ਜਾਣ ਦੀ ਦੁਖਦਾਈ ਖਬਰ ਹੈ। ਜਿਸ ਦੀ ਇਲਾਕੇ ਵਿੱਚ ਵੀਡੀਓ ਵੀ ਵਾਇਰਲ ਹੋ ਰਹੀ ਹੈ।ਇੱਕ ਬੱਚਾ ਨਹਿਰ ਵਿੱਚ ਨਹਾ ਕੇ ਗਰਮੀ ਤੋਂ ਰਾਹਤ ਪਾਉਣ ਲਈ ਗਿਆ ਸੀ।ਇਸ ਵਿਚਕਾਰ ਗੁਰਦਾਸਪੁਰ ਦੀ ਤਿੱਬੜੀ ਨਹਿਰ ਵਿੱਚ ਨਹਾਉਣ ਲਈ ਗਿਆ ਇੱਕ 14 ਸਾਲ ਦਾ ਬੱਚਾ ਡੁੱਬ ਗਿਆ। ਬੱਚੇ ਦੇ ਨਹਿਰ ਵਿੱਚ ਡੁੱਬਦੇ ਹੋਏ ਦੀ ਵੀਡੀਓ ਵਾਇਰਲ ਹੋ ਰਹੀ ਹੈ।ਲੋਕ ਉਸ ਨੂੰ ਆਵਾਜ਼ਾਂ ਮਾਰ ਰਹੇ ਹਨ। ਜਦ ਤੱਕ ਲੋਕ ਕੁਝ ਕਰ ਪਾਉਂਦੇ ਬੱਚਾ ਦੇਖਦੇ-ਦੇਖਦੇ ਡੁੱਬ ਗਿਆ। ਸੂਚਨਾ ਮਿਲਣ ਉਤੇ ਮੌਕੇ ‘ਤੇ ਗੋਤਾਖੋਰ ਪੁੱਜ ਗਏ ਤੇ ਉਨ੍ਹਾਂ ਨੇ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।ਸੂਚਨਾ ਮਿਲਣ ਉਤੇ ਪੁੱਜੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਗੋਤਾਖੋਰਾਂ ਨਾਲ ਮਿਲ ਕੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ