ਚੀਮਾਂ ਮੰਡੀ 22 ਜੁਲਾਈ (ਜਸਵੀਰ ਸਿੰਘ ਕਣਕਵਾਲ )ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਢੂਆਂ ਵਿਖੇ
ਵਿਸੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ /ਇਨਚਾਰਜ ਸੁਖਪਾਲ ਸਿੰਘ ਸਿੱਧੂ ਨੇ ਦੱਸਿਆ
ਗੁਰਮੁੱਖ ਸਿੰਘ ਵਕੀਲ ਪੈਨਲ ਐਡਵੋਕੇਟ ਡੀ ਐਲ ਐਸ ਅਤੇ
ਸੁਰਿੰਦਰ ਸਿੰਘ ਪੀ ਐਲ ਬੀ ਡੀ ਐਲ ਐੱਸ ਸੰਗਰੂਰ ਬੱਚਿਆਂ ਨਾਲ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਉਹਨਾਂ ਨੂੰ ਭਵਿੱਖ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਬੱਚਿਆਂ ਨੂੰ ਵੀ ਦਸਿਆ ਕਿ ਕਿ ਜਦੋਂ ਕੋਈ ਅਪਣੇ ਨਾਲ ਦੁਰਘਟਨਾ ਵਾਪਰੇ ਤਾਂ ਉਸ ਦਾ ਹੱਲ ਆਪਾਂ ਕਿਸ ਤਰ੍ਹਾਂ ਕਰਨਾ ਹੈ ਕਿ ਸਰਕਾਰਾਂ ਵਲੋਂ ਜਾਰੀ ਕੀਤੇ ਹੇਲਪਲਾਇਨ ਨੰਬਰ ਤੇ ਅਸੀਂ ਅਪਣੀ ਰੱਖਿਆ ਕਿਸ ਤਰ੍ਹਾਂ ਕਰ ਸਕਦੇ ਹਾਂ। ਜ਼ਿਲਾਂ ਅਥਾਰਟੀ ਦੇ ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਹਿਸਾਬ (ਮੈਥ) ਅਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਕੰਮ ਆਉਂਦਾ ਹੈ ਉਹਨਾਂ ਇਸ ਮੌਕੇ ਵਿਸ਼ੇਸ਼ ਤੌਰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਵਿਸਥਾਰ ਪੂਰਵਕ ਸਮਝਾਇਆ ਜੋ ਕਿ ਵਿਦਿਆਰਥੀਆਂ ਦੀ ਨਿੱਜੀ ਜ਼ਿੰਦਗੀ ਵਿੱਚ ਕੰਮ ਆਉਣ ਵਾਲਾ ਵਿਸ਼ਾ ਹੈ । ਉਹਨਾਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਭਵਿੱਖ ਵਿਚ ਵੀ ਇਸ ਤਰਾਂ ਦੇ ਸੈਮੀਨਾਰ ਦਾ ਆਯੋਜਨ ਕੀਤਾ ਜਾਇਆ ਕਰੇਗਾ। ਇਸ ਮੌਕੇ ਸਕੂਲ ਪ੍ਰਿੰਸੀਪਲ /ਇਨਚਾਰਜ ਸੁਖਪਾਲ ਸਿੰਘ ਜਖੇਪਲ ਨੇ ਆਏ ਹੋਏ ਕਨੂੰਨੀ ਜ਼ਿਲਾਂ ਅਥਾਰਟੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਅਧਿਆਪਕ ਦੀਪਕ ਕੁਮਾਰ, ਜਸਵੀਰ ਸਿੰਘ ਕਣਕਵਾਲ ਅਵਤਾਰ ਸਿੰਘ ਰਿੰਕੂ ਸਿੰਘ ਜਗਦੀਪ ਸਿੰਘ ਸੁਖਵੀਰ ਸਿੰਘ ਮਨਦੀਪ ਕੁਮਾਰ ਗੋਇਲ ਮੈਡਮ ਮਨਜੀਤ ਕੌਰ ਸੁਰਭੀ ਕਾਲੜਾ ਸੁਪ੍ਰੀਤ ਕੌਰ ਸੋਨਪ੍ਰੀਤ ਕੌਰ ਮਨੂੰ ਗੋਇਲ ਆਦਿ ਹਾਜ਼ਰ ਸਨ।