ਘਟਨਾ ਸੀਸੀਟੀਵੀ ਕੈਮਰੇ ਚ ਕੈਦ
ਜਗਰਾਉਂ, 21 ਅਪ੍ਰੈਲ ( ਬਲਦੇਵ ਸਿੰਘ)-ਆਸਥਾ ਹਸਪਤਾਲ ਜਗਰਾਓਂ ,ਸੂਏ ਵਾਲੀ ਸੜਕ ਵਿਖੇ ਖੜੀ ਅਲਟੋ ਕਾਰ ਚੋਂ ਚੋਰ ਪਰਸ ਚੋਰੀ ਕਰਕੇ ਲੈ ਗਿਆ, ਜਿਸਦਾ ਹੁਲੀਆ (ਚੋਰ ਦੀ ਫੋਟੋ) ਵੀ ਸੀ ਸੀ ਟੀ ਕੈਮਰਿਆਂ ਰਾਹੀਂ ਟਟੋਲੀ ਗਈ,ਜੋ ਕਿ ਹੀਰਾ ਬਾਗ ਵਿੱਚੋ ਲੰਘਦਾ ਹੋਇਆ, ਕੱਚਾ ਮਲਕ ਰੋਡ ਜਗਰਾਉਂ ਵਿਖੇ ਮੁੜਿਆ। ਜਿਸਨੇ ਪੀਲੇ ਰੰਗ ਦੀ ਸ਼ਰਟ,ਜੀਨ ਦੀ ਪੈਂਟ ਅਤੇ ਤਿੱਖੀ ਨੋਕ ਵਾਲੀ ਜੁੱਤੀ ਪਾਈ ਹੋਈ ਸੀ।ਉਸਦੇ ਹੇਠ ਕਾਲੇ ਰੰਗ ਦੀ ਮੋਟਰਸਾਇਕਲ ਸੀ। ਇਸਦਾ ਪਿੱਛਾ ਵੀ ਕੀਤਾ ਗਿਆ,ਪਰ ਫ਼ੜਿਆ ਨਹੀਂ ਜਾ ਸਕਿਆ।ਇਹ ਅਲਟੋ ਕਾਰ ਲੈਕਚਰਾਰ ਜਸਵਿੰਦਰ ਕੌਰ ਪਤਨੀ ਜਗਦੀਪ ਸਿੰਘ ਜੌਹਲ , ਹਸਪਤਾਲ ਮੂਹਰੇ ਖੜ੍ਹੀ ਕਰਕੇ ਗਈ ਸੀ,ਜੋ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਪੜਾ ਰਹੀ ਹੈ । ਜੌਹਲ ਫੈਮਿਲੀ ਨੇ ਲਿਖਤੀ ਸੂਚਨਾ ਦਿੱਤੀ ਕਿ ਚੋਰ ਜੋ ਪਰਸ ਚੋਰੀ ਕਰਕੇ ਲੈ ਗਿਆ ਹੈ,ਉਸ ਵਿੱਚ ਜ਼ਰੂਰੀ ਦਸਤਾਵੇਜ਼, ਅਤੇ 38200 ਰੁਪਏ ਸਨ। ਇਸਤੋਂ ਇਲਾਵਾ ਆਈ ਕਾਰਡ,ਏ ਟੀ ਐਮ ਕਾਰਡ ਆਦਿ ਵੀ ਪਰਸ ਵਿੱਚ ਸਨ।ਇਸਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਗਈ ਹੈ।