ਸਪੇਨ ਤੋਂ ਪੱਤਰਕਾਰ ਸੱਤਪਾਲ ਕਾਉਂਕੇ ਦੀ ਵਿਸੇਸ਼ ਰਿਪੋਰਟ
ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਦੀ ਖੁਸ਼ੀ ਵਿੱਚ ਪਿੰਡ ਸਾਨਤਾ ਕਲੋਮਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਇਸ ਨਗਰ ਕੀਰਤਨ ਵਿੱਚ ਗੁਰੂ ਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ, ਮੁੱਖ ਸੇਵਾਦਾਰ ਭਾਈ ਮੱਖਣ ਸਿੰਘ, ਮੈਂਬਰ ਬਲਜੀਤ ਸਿੰਘ,ਡਾਕਟਰ ਅਮਰੀਕ ਸਿੰਘ,ਸਾਂਭੀ, ਸਤਨਾਮ ਸਿੰਘ,ਬਚਿੱਤਰ ਸਿੰਘ, ਬੂਟਾ ਸਿੰਘ, ਹੈਪੀ,ਆਦਿ ਬਹੁਤ ਸਾਰੇ ਸੇਵਾਦਾਰਾਂ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸੇਵਾ ਨਿਭਾਈ। ਨਗਰ ਕੀਰਤਨ ਗੁਰੂ ਦੁਆਰਾ ਸੀ੍ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਵੇਰੇ ਗਿਆਰਾਂ ਵਜੇ ਸੁਰੂ ਹੋ ਕੇ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਸਾਮ ਤਿੰਨ ਵਜੇ ਵਾਪਸ ਆਪਣੇ ਸਥਾਨ ਗੁਰੂ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸੰਪੰਨ ਹੋਇਆ ਜਿਸ ਦੌਰਾਨ ਰਗੀ ਸਿੰਘਾਂ ਨੇ ਅਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਗੱਤਕਾ ਟੀਮਾਂ ਨੇ ਗੱਤਕਾ ਖੇਡਿਆ । ਇਸ ਮੌਕੇ ਵੱਖ ਵੱਖ ਪਿੰਡਾਂ ਤੋਂ ਪਹੁੰਚੇ ਸੇਵਾਦਾਰਾਂ ਨੇ ਗੋਲ ਗੱਪੇ, ਛੋਲੇ ਭਟੂਰੇ, ਛੋਲੇ ਪੂੜੀਆਂ, ਕੁਲਚੇ, ਮਠਿਆਈਆਂ,ਫਰੂਟ,ਚਾਹ,ਠੰਡੇ ਆਦਿ ਬਹੁਤ ਤਰ੍ਹਾਂ ਦੇ ਲੰਗਰ ਲਗਾਏ ਗਏ।ਦੂਰ ਦਰਾਡੇ ਤੋਂ ਪਹੁੰਚੀਆਂ ਹਜਾਰਾਂ ਸਿੱਖ ਸੰਗਤਾਂ ਨੇ ਹਾਜਰੀ ਭਰੀ।