ਕੇਂਦਰ ਮੁੱਢ ਤੋ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਾ ਰਿਹਾ—ਪ੍ਰਧਾਨ ਸਤਨਾਮ ਸਿੰਘ
ਕਣਕ ਦੀ ਖਰੀਦ ਚ ਕਟੌਤੀ ਦੀ ਕੀਤੀ ਨਿੰਦਾ
ਮੁੱਲਾਂਪੁਰ ਦਾਖਾ 21 ਅਪ੍ਰੈਲ (ਸਤਵਿੰਦਰ ਸਿੰਘ ਗਿੱਲ)ਦਸਮੇਸ ਕਿਸਾਨ ਮਜਦੂਰ ਯੂਨੀਅਨ ਪੰਜਾਬ ਦੇ ਦਫਤਰ ਅੱਡਾ ਚੌਂਕੀਮਾਨ ਵਿਖੇ ਜੱਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਗਰੇਵਾਲ ਮੋਰਕਰੀਮਾ, ਖਜਾਨਚੀ ਮਾ:ਆਤਮਾ ਸਿੰਘ ਬੋਪਾਰਾਏ, ਮੈਨੇਜਰ ਤੇਜਾ ਸਿੰਘ ਧਾਲੀਵਾਲ, ਬਲਦੇਵ ਸਿੰਘ ਗਿੱਲ ਸਵੱਦੀ, ਸਮਸੇਰ ਸਿੰਘ ਮਲਕ, ਗੁਰਚਰਨ ਸਿੰਘ ਇਟਲੀ ਤੇ ਡਾ ਮੋਹਨ ਸਿੰਘ ਪੱਬੀਆਂ ਦੀ ਅਗਵਾਈ ਵਿਚ ਜੱਥੇਬੰਦੀ ਦੇ ਆਹੁਦੇਦਾਰਾ ਤੇ ਮੈੰਂਬਰਾਂ ਦੀ ਇੱਕ ਅਹਿਮ ਮੀਟਿੰਗ ਹੋਈ।ਇਸ ਮੀਟਿੰਗ ਦੌਰਾਨ ਇਹਨਾ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੀ ਖ੍ਰੀਦ ਮੌਕੇ ਸੁੰਗੜੇ, ਟੁੱਟੇ ਦਾਣੇ ਦੇ ਬਹਾਨੇ 5 ਰੁਪਏ 31 ਪੈਸੇ ਤੋਂ 37 ਰੁਪਏ 18 ਪੈਸੇ ਪ੍ਰਤੀ ਕੁਇੰਟਲ ਤੱਕ ਦੀ ਜਬਰੀ ਮੁੱਲ ਕਟੌਤੀ ਫਾਰਮੂਲੇ ਦੀ ਸਖਤ ਵਿਚ ਸਬਦਾਂ ਵਿਚ ਨਿਖੇਧੀ ਕੀਤੀ ਤੇ ਮੰਗ ਕੀਤੀ ਕੇ ਕਿਸਾਨ ਵਿਰੋਧੀ ਇਸ ਫੈਸਲੇ ਨੂੰ ਜਲਦ ਵਾਪਿਸ ਲਿਆ ਜਾਵੇ।ਉਹਨਾਂ ਕਿਹਾ ਕੇ ਕੇਦਰ ਸਰਕਾਰ ਨੇ ਕੋਝੀ ਚਾਲ ਚਲਦਿਆ ਪੰਜਾਬ ਦੀਆਂ ਮੰਡੀਆਂ ਨੂੰ ਖਤਮ ਕਰਨ ਦੇ ਇਰਦੇ ਨਾਲ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਵਿਚ 8 ਹੋਰ ਸੈਲੋ ਖੋਲਣ ਦੀ ਇਜਾਜਤ ਦੇ ਦਿੱਤੀ ਹੈ ਜਿਸ ਨਾਲ ਕੇਂਦਰ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।ਉਹਨਾ ਨੇ ਕਿਹਾ ਕਿ ਕੇਂਦਰ ਮੁੱਢ ਤੋਂ ਹੀ ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਕਰਦਾ ਆ ਰਿਹਾ ਹੈ ਕਿਉਕਿ ਹਣ ਤੱਕ ਕੇਂਦਰ ਨੇ ਸਵਾਮੀਨਾਥਨ ਰਿਪੋਰਟ ਲਾਗੂ ਨਹੀ ਕੀਤੀ ਜੋ ਲਗੁ ਕਰਨੀ ਜਰੂਰੀ ਸੀ।ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਧਾਲੀਵਾਲ, ਸੂਬੇਦਾਰ ਸੁਖਜੀਤ ਸਿੰਘ ਸੋਹੀਆਂ, ਸਾਬਕਾ ਸਰਪੰਚ ਜਗਦੀਸ ਸਿੰਘ ਪੱਬੀਆਂ, ਖੁਸਕਿਸਮਤ ਸਿੰਘ ਮਠਾੜੂ, ਸਾਬਕਾ ਥਾਣੇਦਾਰ ਜਗਤਾਰ ਸਿੰਘ ਮਾਨ,ਅਮਰਜੀਤ ਸਿੰਘ ਸਿੱਧਵਾਂ, ਸੁਖਜਿੰਦਰ ਸਿੰਘ ਭੋਲਾ, ਪੰਚ ਕੁਲਵੰਤ ਸਿੰਘ ਮਲਕ, ਟਹਿਲ ਸਿੰਘ ਢੱਟ, ਜਗਦੀਪ ਸਿੰਘ, ਜਗਜੀਵਨ ਸਿੰਘ, ਗੁਰਦੀਪ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।