ਜਗਰਾਓਂ, 17 ਨਵੰਬਰ ( ਰੋਹਿਤ ਗੋਇਲ, ਮੋਹਿਤ ਜੈਨ )- ਪੰਜਾਬ ਸਰਕਾਰ ਵੱਲੋਂ ਸੋਲਿਡ ਵੇਸਟ ਰੂਲਜ਼ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਕੀਤੇ ਦਿਸ਼ਾ ਨਿਰਦੇਸ਼ਾਂ/ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਬਾਘਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਸਪੁਰਡੈਂਟ ਕੁਲਜੀਤ ਸਿੰਘ, ਸੈਨਟਰੀ ਇੰਸਪੈਕਟਰ ਸ਼ਿਆਮ ਕੁਮਾਰ ਅਤੇ (ਸੀ ਐਫ) ਸੀਮਾ ਦੀ ਦੇਖ ਰੇਖ ਵਿੱਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਖਾਦ ਭੰਡਾਰ ਲਗਾਇਆ ਗਿਆ। ਇਸ ਪ੍ਰੋਗਰਾਮ ਵਿੱਚ ਅਮਿਤ ਸ਼ਰੀਨ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਅਤੇ ਤਹਸਿਲਦਾਰ ਮਨਮੋਹਨ ਕੌਸ਼ਿਕ ਅਤੇ ਸਰਵਜੀਤ ਕੌਰ ਵਿਧਾਇਕਾ ਹਲਕਾ ਜਗਰਾਉਂ ਦੇ ਪਤੀ ਪ੍ਰੋ.ਸੁਖਵਿੰਦਰ ਸਿੰਘ ਸੁੱਖੀ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਹੋਏ। ਇਸ ਪ੍ਰੋਗਰਾਮ ਤਹਿਤ ਸਵੱਛ ਭਾਰਤ ਮੁਹਿੰਮ ਦੀ ਟੀਮ ਵੱਲੋਂ ਲੋਕਾਂ ਨੂੰ ਸਮਝਾਇਆ ਗਿਆ ਕਿ ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਿਆ ਜਾਵੇ ਤੇ ਵੇਸਟ ਕੁਲੈਕਟਰ/ਸਫਾਈ ਸੇਵਕਾਂ ਨੂੰ ਵੱਖ ਹੀ ਦਿੱਤਾ ਜਾਵੇ ਤਾਂ ਜੋ ਇਸ ਕੂੜੇ ਦਾ ਸਹੀ ਪ੍ਰਬੰਧ ਕੀਤਾ ਜਾ ਸਕੇ ਤੇ ਸ਼ਹਿਰ ਨੂੰ ਸਾਫ-ਸੁਥਰਾ ਰੱਖਿਆ ਜਾ ਸਕੇ ਅਤੇ ਲੋਕਾਂ ਨੂੰ ਆਪਣੇ ਘਰ ਵਿੱਚ ਹੀ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਲਈ ਜਾਗਰੂਕ ਕੀਤਾ ਗਿਆ। ਪਲਾਸਟਿਕ ਮੁਕਤ ਸ਼ਹਿਰ ਜਗਰਾਉਂ ਬਣਾਉਣ ਲਈ ਆਮ ਪਬਲਿਕ ਅਤੇ ਦੁਕਨਦਾਰਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਸਿੰਗਲ ਯੂਜ ਪਲਾਸਟਿਕ ਦੀ ਜਗ੍ਹਾ ਸਟੀਲ ਦੇ ਬਰਤਨ, ਪੱਤਿਆ ਤੋਂ ਬਣੀ ਪੱਤਲ ਆਦਿ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਤੇ ਪ੍ਰੀਤਮ ਅਖਾੜਾ ਪ੍ਰਧਾਨ ਟਰੱਕ ਯੂਨਿਅਨ, ਐਡਵੋਕੇਟ ਨਵੀਨ ਗੁਪਤਾ, ਗੁਰਪ੍ਰੀਤ ਸਿੰਘ ਨੋਨੀ, ਕੌਂਸਲਰ ਅਮਨ ਕਪੂਰ ਬੌਬੀ, ਜਰਨੈਲ ਸਿੰਘ ਲੋਹਟ, ਵਿਕਰਮ ਜੱਸੀ ਕੌਂਸਲਰ, ਅਸ਼ੋਕ ਕੁਮਾਰ ਜੇ ਈ, ਮੈਡਮ ਸ਼ਿਖਾ ਬਿੰਲਡਿੰਗ ਇੰਸਪੈਕਟਰ, ਜੋਸ਼ੀ ਅਕਾਊਂਟੈਂਟ,ਦਵਿੰਦਰ ਸਿੰਘ ਜੂਨੀਅਰ ਸਹਾਇਕ,ਹਰੀਸ਼ ਕੁਮਾਰ ਕਲਰਕ, ਤਾਰਕ ਕਲਰਕ,ਜਗਮੋਹਨ ਸਿੰਘ ਕਲਰਕ,ਵਿਸ਼ਾਲ ਟੰਡਨ,ਮੁਕੇਸ਼ ਕੁਮਾਰ ਗੁਰਪ੍ਰੀਤ ਸਿੰਘ, ਹੀਰਾ ਸਿੰਘ,ਨਰਿੰਦਰ ਕੁਮਾਰ ਗਗਨਦੀਪ ਖੁੱਲਰ ਕਲਰਕ, ਮੋਟੀਵੇਟਰ’ ਦਮਨਪ੍ਰੀਤ ਕੌਰ ਗਗਨਦੀਪ ਸਿੰਘ ਧੀਰ, ਧਰਮਵੀਰ ਹਾਜਰ ਆਦਿ ਸਨ।