ਫਿਰੋਜ਼ਪੁਰ (ਸੁਨੀਲ ਸੇਠੀ) ਸਿਹਤ ਵਿਭਾਗ ਦੀ ਟੀਮ ਨੇ ਛਾਉਣੀ ਵਿੱਚ ਪਾਣੀ ਦੀ ਪੈਕਿੰਗ ਫੈਕਟਰੀ ‘ਤੇ ਛਾਪਾ ਮਾਰ ਕੇ ਪਾਣੀ ਦੇ 381 ਡੱਬੇ ਨਸ਼ਟ ਕਰਵਾਏ ਹਨ। ਆਪੇ੍ਟਰਾਂ ਵੱਲੋਂ ਪਾਣੀ ਦੇ ਗਿਲਾਸ ‘ਤੇ ਨਾ ਤਾਂ ਭਰਨ ਦੀ ਤਰੀਕ ਅਤੇ ਨਾ ਹੀ ਕੋਈ ਮਿਆਦ ਲਿਖੀ ਗਈ। ਜ਼ਿਲ੍ਹਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਅਤੇ ਈਸ਼ਾਨ ਬਾਂਸਲ ਨੇ ਦੱਸਿਆ ਕਿ ਜਦੋਂ ਿਫ਼ਰੋਜ਼ਪੁਰ ਵਿੱਚ ਪਾਣੀ ਦੇ ਡੱਬੇ ਭਰਨ ਵਾਲੀ ਇੱਕ ਫੈਕਟਰੀ ਵਿੱਚ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਪਾਣੀ ਦੇ 140 ਡੱਬੇ ਬਰਾਮਦ ਹੋਏ ਅਤੇ ਹਰੇਕ ਡੱਬੇ ਵਿੱਚ 24 ਗਲਾਸ ਸਨ। ਆਪਰੇਟਰ ਕੋਲ ਨਾ ਤਾਂ ਫੂਡ ਸੇਫਟੀ ਲਾਇਸੈਂਸ ਸੀ ਅਤੇ ਨਾ ਹੀ ਬਿਊਰੋ ਆਫ ਸਟੈਂਡਰਡਜ਼ ਤੋਂ ਕੋਈ ਸਰਟੀਫਿਕੇਟ। ਉਨਾਂ੍ਹ ਦੱਸਿਆ ਕਿ ਪਾਣੀ ਦੇ ਡੱਬਿਆਂ ‘ਤੇ ਵੀ ਮਿਆਦ ਪੁੱਗਣ ਦੀ ਮਿਤੀ ਦਾ ਨਿਸ਼ਾਨ ਨਹੀਂ ਸੀ। ਟੀਮ ਨੇ ਮੌਕੇ ‘ਤੇ ਪਾਣੀ ਦੇ ਡੱਬੇ ਸੁੱਟਣ ਤੋਂ ਇਲਾਵਾ 7 ਦਿਨਾਂ ਦਾ ਨੋਟਿਸ ਦੇ ਕੇ ਆਪਰੇਟਰ ਨੂੰ ਦੋਵੇਂ ਲਾਇਸੰਸ ਬਣਵਾਉਣ ਦੀ ਹਦਾਇਤ ਕੀਤੀ ਹੈ।
ਉਸ ਨੇ ਦੱਸਿਆ ਕਿ ਛਾਉਣੀ ਦੇ ਦਾਤਵਾਲਾ ਚੌਕ ਵਿੱਚ ਇੱਕ ਮਸ਼ਹੂਰ ਦੁਕਾਨ ਦੇ ਅੰਦਰ ਫੈਕਟਰੀ ਲਗਾ ਕੇ ਪਾਣੀ ਦੀ ਪੈਕਿੰਗ ਦਾ ਕੰਮ ਕੀਤਾ ਜਾਂਦਾ ਸੀ। ਵਿਭਾਗ ਦੀ ਟੀਮ ਨੇ ਸਭ ਤੋਂ ਪਹਿਲਾਂ ਉੱਥੇ ਜਾ ਕੇ ਦੁੱਧ ਦੇ ਸੈਂਪਲ ਭਰੇ ਅਤੇ ਪਾਣੀ ਦੇ 241 ਡੱਬੇ ਬਰਾਮਦ ਕਰਕੇ ਉਨਾਂ੍ਹ ਨੂੰ ਵੀ ਨਸ਼ਟ ਕਰਵਾਇਆ। ਉਸਨੇ ਦੱਸਿਆ ਕਿ ਮਾਲਕ ਕੋਲ ਬੀਐੱਸਸੀ ਅਤੇ ਫੂਡ ਸੇਫਟੀ ਸਰਟੀਫਿਕੇਟ ਵੀ ਨਹੀਂ ਸੀ। ਵਿਭਾਗ ਨੇ ਮੌਕੇ ‘ਤੇ ਤੁਰੰਤ ਕਾਰਵਾਈ ਕਰਦਿਆਂ ਫੈਕਟਰੀ ਨੂੰ ਸੀਲ ਕਰ ਦਿੱਤਾ। ਉਨਾਂ੍ਹ ਕਿਹਾ ਕਿ ਜੇਕਰ ਅਜਿਹਾ ਪਾਣੀ ਲੰਬੇ ਸਮੇਂ ਤੱਕ ਗਿਲਾਸ ਵਿੱਚ ਰੱਖਿਆ ਜਾਵੇ ਤਾਂ ਇਸ ਨੂੰ ਪੀਣ ਨਾਲ ਕਈ ਬਿਮਾਰੀਆਂ ਲੱਗ ਸਕਦੀਆਂ ਹਨ।ਤੰਬਾਕੂ ਵੇਚਣ ਵਾਲਿਆਂ ਨੂੰ ਦਿੱਤੀ ਚੇਤਾਵਨੀ
ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਅਤੇ ਈਸ਼ਾਨ ਬਾਂਸਲ ਨੇ ਦੱਸਿਆ ਕਿ ਟੀਮ ਨੇ ਮਾਰਕੀਟ ਨੰਬਰ 1 ਦੇ ਨੇੜੇ ਦੋ ਵੱਡੀਆਂ ਦੁਕਾਨਾਂ, ਜੋ ਤੰਬਾਕੂ ਉਤਪਾਦ ਵੇਚਦੀਆਂ ਹਨ, ‘ਤੇ ਛਾਪੇਮਾਰੀ ਕੀਤੀ। ਉਨਾਂ੍ਹ ਕਿਹਾ ਕਿ ਦੁਕਾਨਦਾਰਾਂ ਨੇ ਸਮਾਂ ਮੰਗਿਆ ਹੈ ਅਤੇ ਜਲਦੀ ਹੀ ਸਾਮਾਨ ਦੀ ਵਿਕਰੀ ਖਤਮ ਕਰ ਦੇਣਗੇ। ਅਧਿਕਾਰੀਆਂ ਨੇ ਦੱਸਿਆ ਕਿ ਜਲਦੀ ਹੀ ਏਡੀਸੀ ਜਰਨਲ ਨਾਲ ਤੰਬਾਕੂ ਵੇਚਣ ਵਾਲਿਆਂ ਦੀ ਮੀਟਿੰਗ ਕਰਵਾਈ ਜਾਵੇਗੀ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨਾਂ੍ਹ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਇੱਕ ਸਾਲ ਲਈ ਤੰਬਾਕੂ ਉਤਪਾਦਾਂ ਦੀ ਵਿਕਰੀ ‘ਤੇ ਮੁਕੰਮਲ ਪਾਬੰਦੀ ਹੈ।