ਦਿੜ੍ਹਬਾ(ਰਾਜੇਸ ਜੈਨ)ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਪੰਜਾਬ ਨਾਲ ਵਿਤਕਰਾ ਹੀ ਨਹੀਂ ਕਰ ਰਹੀ ਸਗੋਂ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ। ਉਹ ਦਿੜ੍ਹਬਾ ਵਿਖੇ ਆਪਣੇ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਚੀਮਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਦੇ ਕੁਰਬਾਨੀ ਭਰੇ ਇਤਿਹਾਸ ਨੂੰ ਦਰਸਾਉਦੀ ਗਣਤੰਤਰ ਦਿਵਸ ਉਤੇ ਪੇਸ਼ ਕੀਤੀ ਜਾਣ ਵਾਲੀ ਝਾਕੀ ਨੂੰ ਪੇਸ਼ ਕਰਨ ਤੋਂ ਇਨਕਾਰ ਕਰਕੇ ਪੰਜਾਬ ਦੇ ਲੋਕਾਂ ਦਾ ਅਪਮਾਨ ਕੀਤਾ ਹੈ। ਕੇਂਦਰ ਸਰਕਾਰ ਨੇ ਇਹ ਦੂਜੀ ਵਾਰ ਕੀਤਾ ਹੈ ਕਿ ਪੰਜਾਬ ਦੇ ਗੌਰਨਮਈ ਵਿਰਸੇ ਨੂੰ ਦਰਸਾਉਦਾ ਝਾਕੀ ਨੂੰ ਪੇਸ਼ ਕਰਨ ਤੋਂ ਇਨਕਾਰ ਕੀਤਾ ਹੈ। ਉਨਾਂ੍ਹ ਕਿਹਾ ਕਿ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਰਵਈਆ ਹਮੇਸ਼ਾ ਮਤਰੇਈ ਮਾਂ ਵਾਲਾ ਹੀ ਰਿਹਾ ਹੈ। ਚਾਹੇ ਪੰਜਾਬ ਨੂੰ ਦਿੱਤੇ ਜਾਣ ਵਾਲੇ ਵਿਕਾਸ ਫੰਡਾਂ ਉਤੇ ਰੋਕ ਲਾਈ ਹੋਵੇ ਜਾਂ ਫਿਰ ਖੇਤੀ ਦੇ ਕਾਲੇ ਕਾਨੂੰਨ ਬਣਾਉਣ ਦੀ ਕੋਸ਼ਿਸ਼ ਹੋਵੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਕੇਂਦਰ ਦੀ ਸਰਕਾਰ ਨਹੀਂ ਚਾਹੰੁਦੀ ਕਿ ਪੰਜਾਬ ਦੇ ਗੌਰਵਮਈ ਵਿਰਸੇ ਨੂੰ ਲੋਕਾਂ ਤੱਕ ਲੈ ਕੇ ਜਾਇਆ ਜਾ ਸਕੇ। ਪੰਜਾਬ ਦੇ ਅਣੱਖੀ ਅਤੇ ਮਾਨਮੱਤੇ ਇਤਿਹਾਸ ਤੋਂ ਕੇਂਦਰ ਸਰਕਾਰ ਡਰ ਮਹਿਸੂਸ ਕਰ ਰਹੀ ਹੈ। ਪਰ ਪੰਜਾਬ ਦੇ ਲੋਕ ਕਦੇ ਵੀ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਅੱਗੇ ਨਹੀਂ ਝੁਕਣਗੇ ਅਤੇ ਨਾਂ ਵੀ ਕੇਂਦਰ ਸਰਕਾਰ ਦਾ ਕੋਈ ਸ਼ਰਤ ਮੰਨਣਗੇ। ਇਸ ਮੌਕੇ ਓਐਸਡੀ ਤਪਿੰਦਰ ਸਿੰਘ ਸੋਹੀ. ਸੂਬਾ ਆਗੂ ਰਵਿੰਦਰ ਮਾਨ, ਮਨਿੰਦਰ ਘੁਮਾਣ, ਟਰੱਕ ਯੂਨੀਅਨ ਦੇ ਪ੍ਰਧਾਨ ਅਜੈ ਸਿੰਗਲਾ, ਨਿਰਭੈ ਿਝੰਜਰ, ਰਣਜੀਤ ਸਿੰਘ ਖੇਤਲਾ, ਸੁਨੀਲ ਬਾਂਸਲ ਅਤੇ ਹੋਰ ਹਾਜਰ ਸਨ।