ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵਲੋਂ ਮਾਲੇਰਕੋਟਲਾ ਨੂੰ ਬਾਲ ਭਿੱਖਿਆ ਮੁਕਤ ਬਣਾਉਣ ਲਈ ਦੇ ਮੱਦੇ ਨਜ਼ਰ ਚੈਕਿੰਗ
– ਚੈਕਿੰਗ ਦੌਰਾਨ 3 ਬੱਚੇ ਭੀਖ ਮੰਗਦੇ ਹੋਏ ਫੜੇ ਗਏ
ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਬੱਚਾ ਭੀਖ ਮੰਗਦਾ ਪਾਇਆ ਜਾਵੇ ਤਾਂ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ,ਮਲੇਰਕੋਟਲਾ ਨੂੰ ਸੂਚਿਤ ਕੀਤਾ ਜਾਵੇ
ਮਾਲੇਰਕੋਟਲਾ 02 ਅਪ੍ਰੈਲ :
ਮਾਲੇਰਕੋਟਲਾ ਸ਼ਹਿਰ ਦੀਆਂ ਆਮ ਜਨਤਕ ਥਾਵਾਂ ਜਿਵੇਂ ਕਿ ਬੱਸ ਸਟੈਂਡ,ਰੇਲਵੇ ਸਟੇਸ਼ਨ, ਬਜ਼ਾਰ ਆਦਿ ਵਿਖੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੁਆਰਾ ਜ਼ਿਲ੍ਹਾ ਮਾਲੇਰਕੋਟਲਾ ਨੂੰ ਬਾਲ ਭਿੱਖਿਆ ਮੁਕਤ ਬਣਾਉਣ ਲਈ ਦੇ ਮੱਦੇ ਨਜ਼ਰ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ 3 ਬੱਚੇ ਭੀਖ ਮੰਗਦੇ ਹੋਏ ਫੜੇ ਗਏ ।
ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਮਲੇਰਕੋਟਲਾ ਵਿਖੇ ਬਾਲ ਭਿੱਖਿਆ ਕਰਦੇ ਫੜੇ ਗਏ ਬੱਚਿਆ ਦਾ ਮੈਡੀਕਲ ਚੈੱਕ-ਅੱਪ ਕਰਵਾਈਆਂ ਗਿਆ । ਉਨ੍ਹਾਂ ਨੂੰ ਮਾਤਾ-ਪਿਤਾ ਦੀ ਕਾਊਂਸਲਿੰਗ ਕਰਨ ਉਪਰੰਤ ਸਖ਼ਤ ਹਦਾਇਤਾਂ ਨਾਲ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿੱਥੇ ਬਾਲ ਭਿੱਖਿਆ ਦੇ ਹੋਣ ਦੀ ਸੰਭਾਵਨਾ ਵੱਧ ਹੋਵੇ ਅਤੇ ਸੰਵੇਦਨਸ਼ੀਲ ਜਗਾਵਾਂ ਨੂੰ ਪਹਿਲਾ ਹੀ ਬਾਲ ਭਿੱਖਿਆ ਦੀ ਸ਼ਨਾਖ਼ਤ ਕੀਤੀ ਗਈ ਹੋਵੇ । ਉਸ ਸਥਾਨ ਤੇ ਬਾਲ ਭਿੱਖਿਆ ਨੂੰ ਜੜ ਤੋ ਖ਼ਤਮ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ । ਕਮੇਟੀ ਮੈਂਬਰ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਬੱਚਾ ਭੀਖ ਮੰਗਦਾ ਪਾਇਆ ਗਿਆ ਤਾਂ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ,ਮਲੇਰਕੋਟਲਾ ਨੂੰ ਸੂਚਿਤ ਕੀਤਾ ਜਾਵੇ।
ਇਸ ਮੌਕੇ ਹੈੱਡ ਮਾਸਟਰ ਸਾਹਿਦ ਸਫੀਕ ,ਏ.ਐਸ.ਆਈ. ਮਨਦੀਪ ਸਿੰਘ,ਹੈੱਡ ਕਾਂਸਟੇਬਲ ਖਜਾਨ ਸਿੰਘ ਅਤੇ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ,ਮਾਲੇਰਕੋਟਲਾ ਦੇ ਮੈਂਬਰਾਂ ਨਿਰਮਲ ਕੌਰ ਕਾਊਸਲਰ ਅਤੇ ਆਊਟਰੀਚ ਵਰਕਰ ਰੁਪਿੰਦਰ ਕੌਰ ਅਤੇ ਬਾਲ ਭਲਾਈ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਹਾਜ਼ਰ ਸਨ।