Home Education ਰਵੀਸ਼ ਕੁਮਾਰ ਦੀ ਕਿਤਾਬ ‘ ਦ ਫ੍ਰੀ ਵਾਇਸ ‘ ਦਾ ਪੰਜਾਬੀ ਰੂਪਾਂਤਰ...

ਰਵੀਸ਼ ਕੁਮਾਰ ਦੀ ਕਿਤਾਬ ‘ ਦ ਫ੍ਰੀ ਵਾਇਸ ‘ ਦਾ ਪੰਜਾਬੀ ਰੂਪਾਂਤਰ ਰੀਲਿਜ਼

108
0

ਰਵੀਸ਼ ਕੁਮਾਰ ਦੀ ਲਿਖਤ ਤੇ ਬੋਲ-ਬਾਣੀ ਵਿਚ ਧਰਤੀ ਦਾ ਦੁੱਖ ਸੁਖ ਖੁੱਲ੍ਹ ਕੇ ਬੋਲਦਾ ਹੈ। ਕੂੜ ਕੁਸੱਤ ਦੀ ਤੇਜ਼ ਹਨ੍ਹੇਰੀ ਸਾਹਮਣੇ ਨਿਰੰਤਰ ਬਲ਼ਦਾ ਚਿਰਾਗ।ਕੰਨੀਂ ਦੇ ਕਿਆਰੇ ਵਾਂਗ ਨੁੱਕਰੇ ਲੱਗੇ ਸਧਾਰਨ ਆਦਮੀ ਦੀ ਦਰਦ ਗਾਥਾ ਪੁਣ ਛਾਣ ਕੇ ਸਾਨੂੰ ਦੱਸਦਾ ਹੈ ਕਿ ਇਹ ਕੰਡਿਆਲੀਆਂ ਪੀੜਾਂ ਕੌਣ ਬੀਜਦਾ ਤੇ ਲਗਾਤਾਰ ਉਸ ਨੂੰ ਸਾਡੇ ਰਾਹੀਂ ਵਿਛਾਉਂਦਾ ਹੈ।
ਰੰਗ ਬਰੰਗੀਆਂ ਸੋਚ ਧਾਰਾਵਾਂ ਤੇ ਸਿਆਸਤ ਵਿਚ ਤੱਤਾਂ ਨੂੰ ਰਿੜਕ  ਕੇ ਆਮ ਲੋਕਾਂ ਦੀ ਆਵਾਜ਼ ਬਣ ਉਹ ਆਪਣੇ ਬੇਬਾਕ ਅੰਦਾਜ਼  ਵਿਚ ਉੱਚੀ ਆਵਾਜ਼ ਵਿੱਚ ਹੋਕਾ ਦਿੰਦਾ ਹੈ।ਉਸਦੀ ਬੇਹੱਦ ਮਕਬੂਲ ਕਿਤਾਬ ‘ ਦ ਫ੍ਰੀ ਵਾਇਸ ‘ ਦਾ ਪੰਜਾਬੀ ਰੂਪਾਂਤਰ ਦਲਜੀਤ ਅਮੀ ਨੇ ਬਹੁਤ ਵਧੀਆ ਕੀਤਾ ਹੈ।
ਇਸ ਨੂੰ ਭੁਪਿੰਦਰ ਸਿੰਘ ਮੱਲ੍ਹੀ, ਲਵਪ੍ਰੀਤ ਸਿੰਘ ਸੰਧੂ ਅਤੇ ਸਃ ਰਣਜੋਧ ਸਿੰਘ ਦੀ ਟੀਮ ਨੇ ਉੱਦਮ ਕਰਕੇ ਪੰਜਾਬੀ ਪ੍ਰਕਾਸ਼ਨਾ ਦੀ ਜਿੰਮੇਵਾਰੀ ਨਿਭਾ ਕੇ ਅਸਲੀ ਧਰਤੀ ਪੁੱਤਰ ਹੋਣ ਦਾ ਧਰਮ ਨਿਭਾਇਆ ਹੈ। ਇਸ ਕਿਤਾਬ ਨੂੰ ਘਰ ਘਰ ਪਹੁੰਚਾਉਣਾ ਹੁਣ ਸਾਡੀ ਸਭ ਦੀ ਜ਼ੁੰਮੇਵਾਰੀ ਹੈ।

LEAVE A REPLY

Please enter your comment!
Please enter your name here