ਲਹਿਰਾਗਾਗਾ (ਲਿਕੇਸ ਸ਼ਰਮਾ -ਮੁਕੇਸ਼ ਕੁਮਾਰ) ਸਥਾਨਕ ਸ਼ਹਿਰ ਵਿਖੇ ਸ੍ਰੀ ਅਯੁਧਿਆ ਧਾਮ ਤੋਂ ਅਕਸ਼ੀਤ ਕਲਸ਼ ਜੋ ਕਿ ਸ੍ਰੀ ਰਾਮ ਜਨਮ ਭੂਮੀ ਤੀਰਥ ਧਾਮ ਵੱਲੋਂ ਸ੍ਰੀ ਰਾਮ ਦਰਬਾਰ ਪ੍ਰਰਾਣ ਪ੍ਰਤਿਸ਼ਟਾ ਦੇ ਸੱਦੇ ਲਈ ਦਿੱਤੇ ਗਏ ਹਨ। ਰਾਮ ਗੋਪਾਲ, ਬਿਮਲ ਕੁਮਾਰ, ਭਾਜਪਾ ਦੇ ਸੂਬਾਈ ਆਗੂ ਵਿਨੋਦ ਸਿੰਗਲਾ, ਸੰਦੀਪ ਦੀਪੂ, ਕੇਵਲ ਸਿੰਗਲਾ, ਮਾਸਟਰ ਅਰੁਣ ਕੁਮਾਰ, ਮੁਕੇਸ਼ ਕੁਮਾਰ ਅਤੇ ਹੋਰ ਆਗੂ ਇਨੈ ਅਕਸ਼ੀਤ ਕਲਸ਼ਾਂ ਨੂੰ ਸੰਗਰੂਰ ਤੋਂ ਲੈ ਕੇ ਆਏ। ਸਥਾਨਕ ਸ਼ਹਿਰ ਦੀ ਸ਼੍ਰੀ ਕਾਲੀ ਮਾਤਾ ਮੰਦਰ ਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਨੇ ਇਹਨਾਂ ਕਲਸ਼ਾਂ ਦੀ ਜਿੱਥੇ ਪੂਜਾ ਕੀਤੀ, ਉੱਥੇ ਹੀ ਭਰਵਾਂ ਸਵਾਗਤ ਵੀ ਕੀਤਾ ਗਿਆ। ਇਸ ਉਪਰੰਤ ਸ਼ੋਭਾ ਯਾਤਰਾ ਦੌਰਾਨ ਇਨਾਂ ਕਲਸ਼ਾਂ ਦੀ ਸਾਰੇ ਸ਼ਹਿਰ ਦੇ ਲੋਕਾਂ ਨੂੰ ਦਰਸ਼ਨ ਕਰਵਾਏ ਗਏ। ਇਸ ਤੋਂ ਬਾਅਦ ਇਹਨਾਂ ਕਲਸ਼ਾਂ ਨੂੰ ਮੰਡੀ ਵਾਲੇ ਸਨਾਤਨ ਧਰਮ ਮੰਦਰ ਵਿੱਚ ਸਥਾਪਤ ਕੀਤਾ ਗਿਆ। ਸਥਾਪਿਤ ਕਰਨ ਸਮੇਂ ਮੰਦਰ ਚੌਂਕ ਵਿੱਚ ਆਤਿਸ਼ਬਾਜੀ ਅਤੇ ਪਟਾਕੇ ਚਲਾਉਂਦਿਆਂ ਇੱਕ ਵਾਰ ਦਿਵਾਲੀ ਦਾ ਨਜ਼ਾਰਾ ਪੇਸ਼ ਕੀਤਾ ਗਿਆ। ਇਸ ਸਮੇਂ ਰਾਮ ਗੋਪਾਲ ਨੇ ਦੱਸਿਆ ਕਿ ਇਹਨਾਂ ਕਲਸ਼ਾਂ ਵਿੱਚ ਜੋ ਅਕਸੀਤ ਆਏ ਹਨ। ਇਹ ਸ੍ਰੀ ਰਾਮ ਜਨਮ ਭੂਮੀ ਦੇ ਨਿਮੰਤਰਨ ਦੇ ਰੂਪ ਵਿੱਚ ਹਰ ਇੱਕ ਘਰ ਵਿੱਚ ਪਹੁੰਚਾਏ ਜਾਣਗੇ ਅਤੇ ਸਾਰ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 22 ਜਨਵਰੀ ਨੂੰ ਹਰ ਘਰ ਵਿੱਚ ਅਤੇ ਮੰਦਰਾਂ ਵਿੱਚ ਪੂਜਾ ਪਾਠ ਕੀਤਾ ਜਾਵੇਗਾ।ਇਸ ਸਮੇਂ ਆਤਿਸ਼ਬਾਜੀ, ਪਟਾਕੇ ਚਲਾ ਕੇ ਇਸ ਦਿਨ ਨੂੰ ਦੀਪਾਵਲੀ ਦੇ ਰੂਪ ਵਿੱਚ ਮਨਾਇਆ ਜਾਵੇਗਾ। ਇਸ ਸਮੇਂ ਸ਼ਹਿਰ ਦੀਆਂ ਸਾਰੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਸਮੇਤ ਰਾਜਨੀਤਕ ਲੋਕ ਵੀ ਮੌਜੂਦ ਰਹੇ।