ਜਗਰਾਓਂ, 18 ਸਤੰਬਰ ( ਰਾਜੇਸ਼ ਜੈਨ)-ਲੋਕ ਸੇਵਾ ਸੋਸਾਇਟੀ, ਜਗਰਾਉਂ ਵੱਲੋਂ ਐਤਵਾਰ ਨੂੰ ਸੀ.ਐਮ.ਸੀ., ਲੁਧਿਆਣਾ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਵਿਸ਼ਾਲ ਜੈਨ ਡਾਇਰੈਕਟਰ, ਮਹਾਪ੍ਰਗਯ ਸਕੂਲ, ਜਗਰਾਉਂ ਵਿਸ਼ੇਸ਼ ਰੂਪ ਵਿੱਚ ਮੌਜੂਦ ਸਨ। ਇਸ ਮੌਕੇ ਲੋੜਵੰਦ ਲੋਕਾਂ ਨੂੰ ਚੈੱਕਅੱਪ ਕਰਵਾਉਂਦਿਆਂ ਵੇਖ ਵਿਸ਼ਾਲ ਜੈਨ ਨੇ ਲੋਕ ਸੇਵਾ ਸੋਸਾਇਟੀ ਵੱਲੋਂ ਕੀਤੀ ਜਾਂਦੀ ਸਮਾਜ ਸੇਵਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕ ਸੇਵਾ ਸੋਸਾਇਟੀ ਦੀ ਲੋਕਹਿਤ ਕੀਤੀ ਜਾ ਰਹੀ ਸੇਵਾ ਪ੍ਰਸੰਸਾਯੋਗ ਹੀ ਨਹੀਂ ਅਤੁਲਨੀਯ ਵੀ ਹੈ। ਉਨ੍ਹਾਂ ਦੱਸਿਆ ਕਿ ਸੋਸਾਇਟੀ ਵੱਲੋਂ ਇਹ ਸੇਵਾ ਪਿਛਲੇ 28 ਵਰਿਆਂ ਤੋਂ ਨਿਭਾਈ ਜਾ ਰਹੀ ਹੈ ਤੇ ਅੱਗੇ ਵੀ ਜ਼ਾਰੀ ਰਹੇਗੀ ਅਤੇ ਅਸੀਂ ਉਨ੍ਹਾਂ ਦੇ ਇਸ ਨੇਕ ਕੰਮ ਵਿੱਚ ਵੱਧ ਚੜੵ ਕੇ ਯੋਗਦਾਨ ਦਿੰਦੇ ਰਹਾਂਗੇ। ਇਸ ਕੈਂਪ ਵਿੱਚ ਸੀ. ਐਮ. ਸੀ. ਲੁਧਿਆਣਾ ਤੋਂ ਚਮੜੀ, ਹੱਡੀਆਂ, ਨੱਕ, ਕੰਨ, ਗਲੇ ਅਤੇ ਜਨਰਲ ਮੈਡੀਸਨ ਦੇ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅੱਪ ਕੀਤਾ ਅਤੇ ਦਵਾਈਆਂ ਦਿੱਤੀਆਂ।
ਸੋਸਾਇਟੀ ਦੇ ਸਰਪ੍ਰਸਤ ਰਜਿੰਦਰ ਜੈਨ ਨੇ ਵਿਸ਼ਾਲ ਜੈਨ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਜੈਨ ਸਮਾਜ ਦਾ ਇੱਕ ਕੋਹਿਨੂਰ ਹੀਰਾ ਹਨ ਅਤੇ ਆਪਣੇ ਪੁਰਖਿਆਂ “ਲਾਲਾ ਉੱਤਮ ਚੰਦ ਝੰਡੂ ਮਲ ਖਾਨਦਾਨ” ਦੀ ਰਵਾਇਤ ਨੂੰ ਅੱਗੇ ਵਧਾ ਰਹੇ ਹਨ। ਕੈਸ਼ੀਅਰ ਰਾਜੀਵ ਗੁਪਤਾ ਨੇ ਸੀ.ਐਮ.ਸੀ., ਲੁਧਿਆਣਾ ਤੋਂ ਆਏ ਹੋਏ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਵੱਛ ਭਾਰਤ ਅਭਿਆਨ ਦੇ ਬ੍ਰਾਂਡ ਅੰਬੈਸਡਰ ਕੈਪਟਨ ਨਰੇਸ਼ ਵਰਮਾ ਨੇ ਕਿਹਾ ਕਿ ਅਸਲ ਵਿੱਚ ਵਿਸ਼ਾਲ ਜੈਨ ਹੀ ਆਪਣੇ ਦਾਦਾ ਤਿਲਕ ਰਾਜ ਦਾ ਨਾਮ ਰੌਸ਼ਨ ਕਰ ਰਹੇ ਹਨ। ਸੋਸਾਇਟੀ ਵੱਲੋਂ ਮੁੱਖ ਮਹਿਮਾਨ ਵਿਸ਼ਾਲ ਜੈਨ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸੀ.ਐਮ.ਸੀ., ਲੁਧਿਆਣਾ ਤੋਂ ਆਈ ਡਾਕਟਰਾਂ ਦੀ ਟੀਮ ਨੂੰ ਵਿਸ਼ਾਲ ਜੈਨ ਨੇ ਸਨਮਾਨਿਤ ਕੀਤਾ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਪ੍ਰਵੀਨ ਜੈਨ, ਮਨੋਹਰ ਟੱਕਰ, ਮੁਕੇਸ਼ ਗੁਪਤਾ, ਰਾਜਿੰਦਰ ਗੋਇਲ, ਸਤਵੰਤ ਢਿੱਲੋਂ ਅਤੇ ਸੋਸਾਇਟੀ ਦੀ ਪੂਰੀ ਟੀਮ ਹਾਜ਼ਰ ਸੀ।