ਮੁੱਲਾਂਪੁਰ, 24 ਨਵੰਬਰ ( ਅਸ਼ਵਨੀ)-ਘਰ ਵਿੱਚ ਜਬਰਦਸਤੀ ਦਾਖਲ ਹੋ ਕੇ ਚੋਰੀ ਕਰਨ ਅਤੇ ਜਾਇਦਾਦ ਦੇ ਕਾਗਜਾਤ ਖੁਰਦ ਬੁਰਦ ਕਰਨ ਅਤੇ ਮਕਾਨ ਤੇ ਕਬਜਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਮਲਕੀਤ ਕੌਰ ਪਤਨੀ ਤਰਲੋਚਨ ਸਿੰਘ ਵਾਸੀ ਮੰਡੀ ਮੁੱਲਾਪੁਰ ਦੇ ਬਿਆਨ ਤੇ ਰਮਨਦੀਪ ਕੌਰ ਪਤਨੀ ਪ੍ਰਭਜੋਤ ਸਿੰਘ ਵਾਸੀ ਮੰਡੀ ਮੁਲਾਪਰ ਅਤੇ ਪਲਵਿੰਦਰ ਸਿੰਘ ਉਰਫ ਪਿੰਦਾ ਨੰਬਰਦਾਰ ਵਾਸੀ ਰੂੰਮੀ ਅਤੇ ਗੁਰਮੀਤ ਸਿੰਘ ਪੁੱਤਰ ਅਖਤਿਆਰ ਸਿੰਘ ਵਾਸੀ ਰੂੰਮੀ ਦੇ ਖਿਲਾਫ਼ ਥਾਣਾ ਦਾਖਾ ਵਿਖੇ ਮੁਕਦਮਾ ਦਰਜ ਕੀਤਾ ਗਿਆ। ਏਐਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਮਲਕੀਤ ਕੌਰ ਨੇ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਮੇਰੀ ਨੂੰਹ ਰਮਨਦੀਪ ਕੌਰ ਉਕਤ ਮੇਰੇ ਨਾਲ ਲੜਾਈ ਝਗੜਾ ਕਰਕੇ ਅਸਟ੍ਰੇਲੀਆ ਤੋ 4 ਮਈ 2023 ਨੂੰ ਇੰਡੀਆ ਆ ਗਈ ਸੀ ਅਤੇ ਦਰਖਾਸਤੀ ਦੀ ਗੈਰ ਹਾਜਰੀ ਵਿਚ ਉਕਤਾਨ ਨੇ ਘਰ ਦੇ ਤਾਲੇ ਤੋੜੇ ਅਤੇ ਸੋਨੇ ਦੇ ਗਹਿਣੇ ਚੋਰੀ ਕੀਤੇ ਅਤੇ ਹੋਰ ਜਾਇਦਾਦ ਦੇ ਕਾਗਜਾਤ ਖੁਰਦ ਬੁਰਦ ਕੀਤੇ ਅਤੇ ਮਕਾਨ ਤੇ ਕਬਜਾ ਕਰਨ ਦੀ ਕੋਸਿਸ ਕੀਤੀ। ਇਸ ਸ਼ਿਕਾਇਤ ਦੀ ਪੜਤਾਲ ਅਤੇ ਡੀ ਏ ਲੀਗਲ ਦੀ ਰਾਏ ਨਾਲ ਰਮਨਦੀਪ ਕੌਰ ਪਤਨੀ ਪ੍ਰਭਜੋਤ ਸਿੰਘ ਵਾਸੀ ਮੰਡੀ ਮੁਲਾਪਰ ਅਤੇ ਪਲਵਿੰਦਰ ਸਿੰਘ ਉਰਫ ਪਿੰਦਾ ਨੰਬਰਦਾਰ ਵਾਸੀ ਰੂੰਮੀ ਅਤੇ ਗੁਰਮੀਤ ਸਿੰਘ ਪੁੱਤਰ ਅਖਤਿਆਰ ਸਿੰਘ ਵਾਸੀ ਰੂੰਮੀ ਦੇ ਖਿਲਾਫ਼ ਥਾਣਾ ਦਾਖਾ ਵਿਖੇ ਮੁਕਦਮਾ ਦਰਜ ਕੀਤਾ ਗਿਆ।