Home Political ਆਗਾਮੀ ਚੋਣਾਂ ਦੀ ਤਿਆਰੀ ਲਈ ਬਲਾਕ ਕਾਂਗਰਸ ਦੀ ਮੀਟਿੰਗ

ਆਗਾਮੀ ਚੋਣਾਂ ਦੀ ਤਿਆਰੀ ਲਈ ਬਲਾਕ ਕਾਂਗਰਸ ਦੀ ਮੀਟਿੰਗ

34
0

ਜਗਰਾਉਂ , 24 ਨਵੰਬਰ ( ਰੋਹਿਤ ਗੋਇਲ)-ਆਗਾਮੀ ਲੋਕ ਸਭਾ ਚੋਣਾਂ ਅਤੇ ਸੂਬੇ ਦੀਆਂ ਪੰਚਾਇਤ ਅਤੇ ਨਗਰ ਕੌਂਸਲ, ਨਗਰ ਨਿਗਮ ਦੀਆਂ ਨਜਦੀਕ ਆ ਰਹੀਆਂ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੀ ਯਕੀਨੀ ਜਿੱਤ ਲਈ ਰੂਪਰੇਖਾ ਤਿਆਰ ਕਰਨ ਲਈ ਬਲਾਕ ਕਾਂਗਰਸ ਜਗਰਾਓ ਦਿਹਾਤੀ ਦੀ 31 ਮੈਂਬਰੀ ਟੀਮ ਦੀ ਮੀਟਿੰਗ ਹੋਈ। ਇਹ ਮੀਟਿੰਗ ਕਾਂਗਰਸ ਜਗਰਾਉਂ ਦੇਹਤ ਦੇ ਪ੍ਰਧਾਨ ਨਵਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਹੋਈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਗਰੇਵਾਲ ਨੇ ਕਿਹਾ ਕਿ ਸੂਬੇ ‘ਚ ਬਦਲਾਅ ਲਿਆਉਣ ਦੇ ਦਾਅਵੇ ਕਰਕੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਹਰ ਫਰੰਟ ‘ਤੇ ਬੁਰੀ ਤਰ੍ਹਾਂ ਫੇਲ ਹੋਈ ਹੈ। ਥੋੜ੍ਹੇ ਸਮੇਂ ਵਿੱਚ ਹੀ ਲੋਕਾਂ ਦਾ ਪਾਰਟੀ ਤੋਂ ਵਿਸ਼ਵਾਸ ਉੱਠ ਗਿਆ ਹੈ।ਦੇਸ਼ ਦੀਆਂ ਲੋਕ ਸਭਾ ਚੋਣਾਂ ਤੋਂ ਇਲਾਵਾ ਸੂਬੇ ਵਿੱਚ ਪੰਚਾਇਤੀ ਚੋਣਾਂ, ਨਗਰ ਕੌਂਸਲ ਅਤੇ ਨਗਰ ਨਿਗਮ ਦੀਆਂ ਚੋਣਾਂ ਨੇੜੇ ਆਉਣ ਵਾਲੀਆਂ ਹਨ। ਪਾਰਟੀ ਦੇ ਹਰ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਵਿੱਚ ਪਾਰਟੀ ਦੇ ਹਰ ਵਰਕਰ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਹੋਵੇਗੀ। ਇਸ ਮੌਕੇ ਸਰਪੰਚ ਸਰਬਜੀਤ ਸਿੰਘ ਸ਼ੇਰਪੁਰ ਕਲਾਂ, ਜਸਬੀਰ ਸਿੰਘ ਲੱਖਾ ਸਰਪੰਚ, ਦਰਸ਼ਨ ਸਿੰਘ ਡਾਂਗੀਆਂ ਸਰਪੰਚ, ਅਮਰਦੀਪ ਪੱਤੀ ਮੁਲਤਾਨੀ ਸਰਪੰਚ, ਉੱਤਮ ਸਿੰਘ ਬਲਾਕ ਸਮਿਤੀ ਮੈਂਬਰ, ਰਾਜੂ ਦੇਹੜਕਾ, ਜਸਦੇਵ ਕਾਉਂਕੇ, ਭਵਨਜੀਤ ਸਿੰਘ ਬਲਾਕ ਸਮਿਤੀ ਮੈਂਬਰ, ਰਣਜੋਧ ਸਿੰਘ ਹਠੂਰ, ਸਰਪੰਚ ਬਰੜੇਕੇ, ਸ. ਪਰਦਾਨ ਭੋਲਾ, ਲੱਖਾ ਬਰੜੇਕੇ, ਡਾ: ਬਲਜਿੰਦਰ ਲੱਖਾ, ਕੁਲਦੀਪ ਬੋਦਲਵਾਲਾ, ਗੀਤਾ ਰਸੂਲਪੁਰ, ਸਿਮਰਨ ਮੱਲਾ, ਸੁੱਖੀ ਬਰਸਾਲ, ਸਾਬਕਾ ਸਰਪੰਚ ਮੇਜਰ ਸਿੰਘ ਗਾਲਿਬ, ਜਗਦੇਵ ਸਿੰਘ ਪੰਚ, ਹਰਬੰਸ ਸਿੰਘ ਬਲਾਕ ਸਮਿਤੀ, ਕੇਵਲ ਸਿੰਘ ਪੰਚ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ |

LEAVE A REPLY

Please enter your comment!
Please enter your name here