ਜਗਰਾਉਂ, 17 ਨਵੰਬਰ ( ਭਗਵਾਨ ਭੰਗੂ, ਅਸ਼ਵਨੀ)-ਪੰਜਾਬ ਸਰਕਾਰ ਵੱਲੋਂ ਸੋਲਿਡ ਵੇਸਟ ਰੂਲਜ਼ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਕੀਤੇ ਦਿਸ਼ਾ ਨਿਰਦੇਸ਼ਾਂ/ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਬਾਘਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਸੁਪਰਡੈਂਟ ਕੁਲਜੀਤ ਸਿੰਘ, ਸੈਨਟਰੀ ਇੰਸਪੈਕਟਰ ਸ਼ਿਆਮ ਕੁਮਾਰ ਅਤੇ (ਸੀ ਐਫ) ਸੀਮਾ ਦੀ ਦੇਖ ਰੇਖ ਵਿੱਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਖਿਡੌਣਾ ਭੰਡਾਰ ਸਥਾਪਤ ਕੀਤਾ ਗਿਆ ।ਇਸ ਮੋਕੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰ ਵਿੱਚ ਜੋ ਵੀ ਪੁਰਾਣੇ/ਨਵੇ ਖਿਡੌਣੇ ਗਰੀਬ ਬੱਚਿਆਂ ਨੂੰ ਦਾਨ ਕਰਨੇ ਹਨ ਤਾਂ ਉਹ ਇਸ ਖਿਡੌਣਾ ਭੰਡਾਰ ਵਿੱਚ ਪਾਕੇ ਦਾਨ ਕਰ ਸਕਦੇ ਹਨ ਅਤੇ ਨਗਰ ਕੌਂਸਲ ਜਗਰਾਉਂ ਵੱਲੋਂ ਇਹ ਖਿਡੌਣੇ ਗਰੀਬ ਬੱਚਿਆ ਨੂੰ ਮੁਫਤ ਵੰਡੇ ਜਾਣਗੇ।ਇਸ ਖਿਡੌਣਾ ਭੰਡਾਰ ਦਾ ਸ਼ੁਰੂਆਤ ਅਮਿਤ ਸ਼ਰੀਨ ਵਧੀਕ ਡਿਪਟੀ ਕਮਿਸ਼ਨਰ,ਜਗਰਾਉਂ ਅਤੇ ਤਹਸਿਲਦਾਰ ਮਨਮੋਹਨ ਕੌਸ਼ਿਕ ਅਤੇ ਸ਼੍ਰੀਮਤੀ ਸਰਵਜੀਤ ਕੌਰ ਵਿਧਾਇਕਾ ਹਲਕਾ ਜਗਰਾਉਂ ਦੇ ਪਤੀ ਪ੍ਰੋ.ਸੁਖਵਿੰਦਰ ਸਿੰਘ ਸੁੱਖੀ ਵੱਲੋਂ ਨਵੇਂ ਖਿਡੌਣੇ ਪਾਕੇ ਕੀਤੀ ਗਈ।ਇਸ ਮੌਕੇ ਤੇ ਪ੍ਰੀਤਮ ਅਖਾੜਾ ਪ੍ਰਧਾਨ ਟਰੱਕ ਯੂਨਿਅਨ, ਐਡਵੋਕੇਟ ਨਵੀਨ ਗੁਪਤਾ, ਗੁਰਪ੍ਰੀਤ ਨੋਨੀ, ਬੋਬੀ ਕਪੂਰ, ਜਰਨੈਲ ਸਿੰਘ ਲੋਹਟ, ਵਿਕਰਮ ਜੱਸੀ ਕੌਂਸਲਰ, ਅਸ਼ੋਕ ਕੁਮਾਰ ਜੇ ਈ ਮੈਡਮ ਸ਼ਿਖਾ ਬਿੰਲਡਿੰਗ ਇੰਸਪੈਕਟਰ, ਅਤ ੇ ਜੋਸ਼ੀ ਅਕਾਊਂਟੈਂਟ,ਦਵਿੰਦਰ ਸਿੰਘ ਜੂਨੀਅਰ ਸਹਾਇਕ,ਹਰੀਸ਼ ਕੁਮਾਰ ਕਲਰਕ, ਤਾਰਕ ਕਲਰਕ ਜਗਮੋਹਨ ਸਿੰਘ ਕਲਰਕ, ਵਿਸ਼ਾਲ ਟੰਡਨ,ਮੁਕੇਸ਼ ਕੁਮਾਰ ਗੁਰਪ੍ਰੀਤ ਸਿੰਘ, ਹੀਰਾ ਸਿੰਘ,ਨਰਿੰਦਰ ਕੁਮਾਰ ਗਗਨਦੀਪ ਖੁੱਲਰ ਕਲਰਕ, ਮੋਟੀਵੇਟਰ ਦਮਨਪ੍ਰੀਤ ਕੌਰ ਗਗਨਦੀਪ ਸਿੰਘ ਧੀਰ, ਧਰਮਵੀਰ ਹਾਜਰ ਆਦਿ ਸਨ।