ਅਮਲੋਹ 22 ਜੂਨ ( ਲਿਕੇਸ਼ ਸ਼ਰਮਾਂ) -ਅਮਲੋਹ ਦੇ ਅੰਨ੍ਹੀਆ ਰੋਡ ’ਤੇ ਪਿਛਲੇ ਡੇਢ ਸਾਲਾਂ ਤੋਂ ਰਹਿੰਦੇ ਪ੍ਰਵਾਸੀ ਮਜ਼ਦੂਰ ਦੀ ਬੱਚੀ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਸੂਚਨਾ ਅਨੁਸਾਰ ਅੱਜ 11 ਵਜੇ ਦੇ ਕਰੀਬ ਪ੍ਰਵਾਸੀ ਮਜ਼ਦੂਰ ਰਾਜੇਸ਼ ਕੁਮਾਰ ਦੀ ਡੇਢ ਸਾਲਾਂ ਬੱਚੀ ਸੁਰਭੀ ਗੁਆਂਢ ਦੇ ਹੋਰ ਬੱਚਿਆਂ ਨਾਲ ਆਪਣੇ ਘਰ ਵਿਚ ਬੋਕਰ ’ਤੇ ਖੇਡ ਰਹੀ ਸੀ ਤੇ ਉਸ ਦਾ ਬੋਕਰ ਚੱਲਦੇ ਕੂਲਰ ਨਾਲ ਜਾ ਟਕਰਾਇਆ ਤੇ ਬੱਚੀ ਨੂੰ ਕਰੰਟ ਦਾ ਝਟਕਾ ਲੱਗਿਆ। ਪਰਿਵਾਰਕ ਮੈਂਬਰਾਂ ਵੱਲੋਂ ਬੱਚੀ ਨੂੰ ਸਿਵਲ ਹਸਪਤਾਲ ਅਮਲੋਹ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪ੍ਰਵਾਸੀ ਮਜ਼ਦੂਰ ਦੇ ਇੱਕ ਹੋਰ 5 ਮਹੀਨੇ ਦੀ ਛੋਟੀ ਬੱਚੀ ਹੈ ਅਤੇ ਉਹ ਮਜ਼ਦੂਰੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ।