Home crime ਬੈਰੀਕੇਡ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ; 3 ਡਾਕਟਰ ਜ਼ਿੰਦਾ...

ਬੈਰੀਕੇਡ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ; 3 ਡਾਕਟਰ ਜ਼ਿੰਦਾ ਸੜੇ

83
0


ਸੋਨੀਪਤ 23 ਜੂਨ ( ਬਿਊਰੋ)-,ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਡਾਕਟਰ ਜ਼ਿੰਦਾ ਸੜ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਸੋਨੀਪਤ ਵਿੱਚ ਤੇਜ਼ ਰਫ਼ਤਾਰ ਕਾਰ ਪਹਿਲਾਂ ਪੱਥਰਾਂ ਨਾਲ ਬਣੇ ਬੈਰੀਕੇਡ ਨਾਲ ਟਕਰਾ ਗਈ, ਜਿਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ। ਇਸ ਤੋਂ ਬਾਅਦ ਰੋਹਤਕ ‘ਚ ਰਹਿਣ ਵਾਲੇ ਤਿੰਨ ਡਾਕਟਰ ਜ਼ਿੰਦਾ ਸੜ ਗਏ, ਜਦਕਿ ਦੋ ਡਾਕਟਰਾਂ ਨੂੰ ਗੰਭੀਰ ਹਾਲਤ ‘ਚ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੇ ਵਿਦਿਆਰਥੀ ਕਾਰ ਰਾਹੀਂ ਰੋਹਤਕ ਤੋਂ ਹਰਿਦੁਆਰ (ਉਤਰਾਖੰਡ) ਜਾ ਰਹੇ ਸਨ।ਮ੍ਰਿਤਕਾਂ ਦੀ ਪਛਾਣ ਪੁਲਕਿਤ ਨਾਰਨੌਲ, ਸੰਦੇਸ਼ ਰੇਵਾੜੀ ਤੇ ਰੋਹਿਤ ਸੈਕਟਰ 57 ਗੁਰੂਗ੍ਰਾਮ ਵਜੋਂ ਹੋਈ ਹੈ। ਸਾਰੇ ਪੀਜੀਆਈ ਰੋਹਤਕ ਦੇ ਐਮਬੀਬੀਐਸ ਵਿਦਿਆਰਥੀ ਦੱਸੇ ਗਏ ਹਨ। ਰਾਤ ਨੂੰ ਸਾਰੇ ਛੇ ਸਾਥੀ ਰੋਹਤਕ ਤੋਂ ਹਰਿਦੁਆਰ ਜਾਣ ਲਈ ਰਵਾਨਾ ਹੋਏ ਸਨ। ਜਾਣਕਾਰੀ ਅਨੁਸਾਰ ਰੋਹਤਕ ਦੇ ਤਿੰਨ ਐਮਬੀਬੀਐਸ ਵਿਦਿਆਰਥੀ ਆਈ-10 ਕਾਰ ਰਾਹੀਂ ਹਰਿਦੁਆਰ ਲਈ ਰਵਾਨਾ ਹੋਏ ਸਨ। ਬੁੱਧਵਾਰ ਦੇਰ ਰਾਤ ਸੋਨੀਪਤ ਤੋਂ ਲੰਘਦੇ ਮੇਰਠ-ਝੱਜਰ ਰਾਸ਼ਟਰੀ ਰਾਜਮਾਰਗ ‘ਤੇ ਇਕ ਤੇਜ਼ ਰਫਤਾਰ ਕਾਰ ਪੱਥਰਾਂ ਦੇ ਬੈਰੀਕੇਡ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ‘ਚ ਸਵਾਰ ਤਿੰਨ ਨੌਜਵਾਨ ਝੁਲਸ ਗਏ, ਜਦਕਿ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਪਤਾ ਲੱਗਾ ਹੈ ਕਿ ਭਿਆਨਕ ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਤਿੰਨੋਂ ਐਮਬੀਬੀਐਸ ਵਿਦਿਆਰਥੀ ਰੋਹਤਕ ਪੀਜੀਆਈ ਨਾਲ ਸਬੰਧਤ ਸਨ, ਪਰ ਨਾਵਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਦੇ ਨਾਲ ਹੀ ਹਾਦਸੇ ਵਿੱਚ ਜ਼ਖਮੀਆਂ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।ਕਾਰ ‘ਚ ਸਵਾਰ ਪੰਜੇ ਨੌਜਵਾਨ ਰੋਹਤਕ ਤੋਂ ਹਰਿਦੁਆਰ ਲਈ ਰਵਾਨਾ ਹੋਏ ਸਨ। ਇਸ ਦੇ ਨਾਲ ਹੀ ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੋਨੀਪਤ ਭੇਜ ਦਿੱਤਾ ਹੈ। ਸੂਚਨਾ ਮਿਲਦੇ ਹੀ ਸੋਨੀਪਤ ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here