ਜਗਰਾਉਂ,21 ਮਈ (ਲਿਕੇਸ਼ ਸ਼ਰਮਾ) : ਡੀਏਵੀ ਸੈਂਟਨਰੀ ਪਬਲਿਕ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੀ ਗੁਣਵੀਨ ਕੌਰ ਜਿਲਾ ਲੁਧਿਆਣਾ ਦੀ ਕਿਕਬਾਕਸਿੰਗ ਟੀਮ ਵੱਲੋਂ ਖੇਡਦਿਆਂ 21ਵੀਂ ਪੰਜਾਬ ਸਟੇਟ ਜੂਨੀਅਰ ਕਿਕਬਾਕਸਿੰਗ ਚੈਂਪੀਅਨਸ਼ਿਪ ਜੋ ਕਿ ਬਠਿੰਡਾ ਦੇ ਸਪੋਰਟਸ ਕੰਪਲੈਕਸ ਵਿਖੇ 17 ਤੋਂ 19 ਮਈ ਵਿਖੇ ਹੋਈ ਉਸ ਵਿੱਚ ਉਸਨੇ +70 ਵੈਟ ਦੇ ਵਿੱਚ ਖੇਡਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਅਤੇ ਉਸਦੀ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸਲੈਕਸ਼ਨ ਹੋਈ ਹੈ। 9 ਜੂਨ ਤੋਂ 14 ਤੋਂ ਜੂਨ ਤੱਕ ਜੂਨੀਅਰ ਨੈਸ਼ਨਲ ਜੋ ਕਿ ਸਿਲੀਗੁੜੀ ਵੈਸਟ ਬੰਗਾਲ ਵਿਖੇ ਹੋਣ ਜਾ ਰਹੀ ਹੈ ਸਕੂਲ ਦੀ ਗੁਣਵੀਨ ਕੌਰ ਪੰਜਾਬ ਕਿਕਬਾਕਸਿੰਗ ਐਸੋਸੀਏਸ਼ਨ ਵੱਲੋਂ ਇਸ ਚੈਪੀਅਨਸ਼ਿਪ ਵਿੱਚ ਭਾਗ ਲਵੇਗੀ. ਪ੍ਰਿੰਸੀਪਲ ਵੇਦ ਵਰਤ ਪਲਾਹ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਗੁਣਵੀਨ ਨੇ ਖੇਡਾਂ ਵਤਨ ਪੰਜਾਬ ਦੀਆਂ ਸਟੇਟ ਲੈਵਲ ਕਿਕ ਬਾਕਸਿੰਗ ਵਿੱਚੋਂ ਵੀ ਗੋਲਡ ਮੈਡਲ ਹਾਸਲ ਕੀਤਾ ਅਤੇ ਪੰਜਾਬ ਸਕੂਲ ਖੇਡਾਂ ਸਟੇਟ ਲੇਵਲ ਵਿੱਚੋਂ ਵੀ ਗੋਲਡ ਮੈਡਲ ਹਾਸਲ ਕਰਕੇ ਆਪਣੇ ਵੈਟ ਦੀ ਚੈਂਪੀਅਨ ਬਣੀ। ਗੁਣਵੀਨ ਕੌਰ ਦਾ ਸਕੂਲ ਆਉਣ ਤੇ ਸਕੂਲ ਸਟਾਫ ਅਤੇ ਪ੍ਰਿੰਸੀਪਲ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਉਹਨਾਂ ਦੇ ਕੋਚ ਸੁਰਿੰਦਰ ਪਾਲ ਵਿਜ ਨੂੰ ਵੀ ਇਸ ਉਪਲਬਧੀ ਤੇ ਵਧਾਈਆਂ ਦਿੱਤੀਆਂ ਅਤੇ ਨੈਸ਼ਨਲ ਵਿੱਚ ਮੈਡਲ ਲਿਆਣ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਪ੍ਰਿੰਸੀਪਲ ਵੇਦ ਵਰਤ ਪਲਾਹ, ਹਰਦੀਪ ਸਿੰਘ ਡੀਪੀਈ , ਜਗਦੀਪ ਸਿੰਘ ਡੀਪੀਈ ਕਿਕਬਾਕਸਿੰਗ ਕੋਚ ਸੁਰਿੰਦਰ ਪਾਲ ਵਿਜ ਅਤੇ ਸਮੂਹ ਸਟਾਫ ਹਾਜ਼ਰ ਸਨ।