ਜਗਰਾਉਂ, 19 ਅਪ੍ਰੈਲ ( ਰਾਜੇਸ਼ ਜੈਨ )-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਡਾਇਰੈਕਟਰ ਸ਼ਸ਼ੀ ਜੈਨ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਕਿਰਨਜੋਤ ਸਿੰਘ ਰਾਏ ਨੇ 10ਵੀਂ ਜਮਾਤ ਵਿੱਚੋਂ 631/650 ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ ਸੂਚੀ ਵਿੱਚ 15ਵਾਂ ਸਥਾਨ ਪ੍ਰਾਪਤ ਕਰਕੇ ਜਗਰਾਉਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਤਨਵੇ ਵਰਮਾ ਨੇ 628 ਅੰਕ ਲੈ ਕੇ ਪੰਜਾਬ ਵਿੱਚੋਂ 18ਵਾਂ, ਜਗਰਾਉਂ ਵਿੱਚੋਂ ਤੀਜਾ ਅਤੇ ਸਕੂਲ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਰਿਆ 609 ਅੰਕ ਲੈ ਕੇ ਤੀਸਰੇ, ਦੀਦਾਰ ਸਿੰਘ 600 ਅੰਕ ਲੈ ਕੇ ਚੌਥੇ, ਗੁਰਲੀਨ ਕੌਰ 595 ਅੰਕ ਲੈ ਕੇ ਪੰਜਵੇਂ, ਹਰ ਸਿਮਰਨ ਕੌਰ 584 ਅੰਕ ਲੈ ਕੇ ਛੇਵੇਂ, ਰਜਨੀ ਦੇਵੀ 584 ਅੰਕ ਲੈ ਕੇ ਛੇਵੇਂ, ਅਮਨ ਕੁਮਾਰ ਅਤੇ ਮਨਜੀਤ ਕੌਰ ਨੇ 582 ਅੰਕ, ਅਨਮੋਲਪ੍ਰੀਤ ਕੌਰ ਨੇ 580 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦਾ 10ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਮੇਸ਼ ਜੈਨ, ਡਾਇਰੈਕਟਰ ਸ਼ਸ਼ੀ ਜੈਨ, ਪ੍ਰਿੰਸੀਪਲ ਸੁਪ੍ਰੀਆ ਖੁਰਾਣਾ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਸ਼ਾਨਦਾਰ ਨਤੀਜੇ ਦਾ ਸਿਹਰਾ ਅਧਿਆਪਕਾਂ ਅਤੇ ਬੱਚਿਆਂ ਦੇ ਮਾਤਾ ਪਿਤਾ ਦੀ ਮਿਹਨਤ ਨੂੰ ਦਿੱਤਾ। ਜਿਨ੍ਹਾਂ ਦੀ ਮਦਦ ਨਾਲ ਵਿਦਿਆਰਥੀਆਂ ਨੇ ਉੱਚ ਮੁਕਾਮ ਹਾਸਲ ਕੀਤਾ।