ਜਗਰਾਓਂ, 19 ਅਪ੍ਰੈਲ ( ਅਨਿਲ ਕੁਮਾਰ )-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ’ਚ ਸ੍ਰੀਮਤੀ ਤਾਰਾ ਦੇਵੀ ਜਿੰਦਲ ਆਰੀਆ ਵਿਦਿਆ ਮੰਦਰ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਸਾਰੇ ਬੱਚੇ ਚੰਗੇ ਅੰਕ ਲੈ ਕੇ ਪਾਸ ਹੋਏ। ਜਿਸ ਵਿੱਚ ਅਰਸ਼ਪ੍ਰੀਤ ਕੌਰ 92.46 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿੱਚੋਂ ਪਹਿਲੇ, ਬਲਜੋਤ ਕੌਰ ਬਿੰਦਰਾ ਅਤੇ ਨੇਹਾ 90.76 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿੱਚੋਂ ਦੂਜੇ ਅਤੇ ਨਵਦੀਪ ਕੌਰ 90.15 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿੱਚੋਂ ਤੀਸਰੇ ਸਥਾਨ ’ਤੇ ਰਹੀਆਂ। ਇਸੇ ਤਰ੍ਹਾਂ ਗੁਰਵਿੰਦਰ ਸਿੰਘ ਨੇ 88.30 ਫੀਸਦੀ, ਕਾਜਲ ਕੁਮਾਰੀ ਨੇ 88.23 ਫੀਸਦੀ, ਪ੍ਰਿੰਸ ਨੇ 86.46 ਫੀਸਦੀ, ਵੰਸ਼ਿਕਾ ਨੇ 84.92 ਫੀਸਦੀ, ਅਦਿੱਤਿਆ ਨੇ 83.30 ਫੀਸਦੀ, ਅਰਸ਼ਦੀਪ ਕੌਰ ਨੇ 80.30 ਫੀਸਦੀ ਅੰਕ ਪ੍ਰਾਪਤ ਕੀਤੇ। ਸਕੂਲ ਦੀ ਪ੍ਰਿੰਸੀਪਲ ਨਿਧੀ ਗੁਪਤਾ ਨੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ।