ਜਗਰਾਓਂ, 7 ਜੂਨ ( ਰਾਜੇਸ਼ ਜੈਨ) -ਅਨੁਵਰਤ ਸਕੂਲ, ਸ਼ਾਸਤਰੀ ਨਗਰ, ਜਗਰਾਉਂ ਵਿੱਚ ਵਿਸ਼ਾਲ ਜੈਨ ਦੀ ਯੋਗ ਅਗਵਾਈ ਹੇਠ 1 ਜੂਨ ਤੋਂ 7 ਜੂਨ ਤੱਕ ਛੇ ਦਿਨਾਂ ਦਾ ਸਮਰ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਮੰਤਵ ਬੱਚਿਆਂ ਦੀ ਪ੍ਰਤਿਭਾ ਨੂੰ ਬਾਹਰ ਕੱਢਣਾ ਤੇ ਉਸ ਵਿੱਚ ਨਿਖਾਰ ਲਿਆਉਣਾ ਸੀ। ਇਸ ਕੈਂਪ ਵਿੱਚ ਸੰਗੀਤ, ਖੇਡਾਂ, ਚਿੱਤਰਕਲਾ ਅਤੇ ਨਾਚ ਕਲਾ ਵਰਗੀਆਂ ਕਲਾਸਾਂ ਲਗਾਈਆ ਗਈਆਂ। ਕੈਂਪ ਦੌਰਾਨ ਬੱਚਿਆਂ ਅਤੇ ਅਧਿਆਪਕਾਂ ਨੇ ਬਹੁਤ ਹੀ ਆਨੰਦ ਮਾਣਿਆ ਅਤੇ ਆਖਰੀ ਦਿਨ ਪ੍ਰਬੰਧਨ ਕਮੇਟੀ ਵੱਲੋਂ ਏਤਿਕਾ ਜੈਨ ਦੁਆਰਾ ਬੱਚਿਆਂ ਅਤੇ ਅਧਿਆਪਕਾਂ ਨੂੰ ਆਈਸਕ੍ਰੀਮ ਵੰਡੀਆਂ ਗਈਆਂ।
ਪ੍ਰਿੰਸੀਪਲ ਗੋਲਡੀ ਜੈਨ ਨੇ ਬੱਚਿਆਂ ਦਾ ਹੌਂਸਲਾ ਵਧਾਇਆ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਵਿਸ਼ਾਲ ਜੈਨ ਜੀ ਨੇ ਇਸ ਕੈਂਪ ਵਿਚ ਪੂਰਾ ਪੂਰਾ ਸਹਿਯੋਗ ਦੇਣ ਲਈ ਸਨਪ੍ਰੀਤ ਸਿੰਘ ਡਾਂਸ ਕੋਚ, ਕਵਲਜੋਤ ਕੌਰ ਅਤੇ ਇੰਦਰਜੀਤ ਸਿੰਘ ਸੰਗੀਤ ਕੋਚ, ਹਰਿੰਦਰ ਸਿੰਘ ਸਪੋਰਟਸ ਕੋਚ, ਰਮਨਦੀਪ ਕੌਰ ਅਤੇ ਨਵਿਆ ਜੈਨ ਆਰਟ ਕੋਚ ਦਾ ਧੰਨਵਾਦ ਕੀਤਾ।