ਚੰਡੀਗਡ਼੍ਹ , 12 ਮਈ ( ਰਾਜੇਸ਼ ਜੈਨ, ਰਿਤੇਸ਼ ਭੱਟ)-ਪੰਜਾਬ ਸਰਕਾਰ ਸੂਬੇ ਵਿਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ’ਤੇ ਠੱਲ੍ਹ ਪਾਉਣ ਲਈ ਐਕਸ਼ਨ ਵਿਚ ਆ ਗਈ ਹੈ।ਨਸ਼ੇ ਦੇ ਖਾਤਮੇ ਦਾ ਪੂਰਾ ਪੂਰਾ ਪਲਾਨ ਤਿਆਰ ਕਰ ਲਿਆ ਗਿਆ ਹੈ।ਇਸ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ, ਕਮਿਸ਼ਨਰਾਂ ਤੇ ਐਸਐਸਪੀਜ਼ ਨਾਲ ਮੀਟਿੰਗ ਕਰ ਰਹੇ ਹਨ, ਜੋ ਜਾਰੀ ਹੈ।ਸੂਤਰਾਂ ਮੁਤਾਬਕ ਇਸ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਗਏ ਹਨ, ਜਿਨ੍ਹਾਂ ਵਿਚ ਐਕਸ਼ਨ ਪਲਾਨ ਤਹਿਤ ਹਰ ਜ਼ਿਲ੍ਹੇ ਵਿਚ 2 ਤੇ ਸਰਹੱਦੀ ਜ਼ਿਲ੍ਹਿਆਂ ਵਿਚ 4 ਐਸਟੀਐਫ ਟੀਮਾਂ ਬਣਾਈਆਂ ਜਾਣਗੀਆਂ।ਇਸ ਮੁੱਦੇ ’ਤੇ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਨੌਜਵਾਨ ਦੋਸ਼ੀ ਨਹੀਂ ਹਨ ਸਗੋਂ ਉਹ ਪੀਡ਼ਤ ਹਨ। ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਹਰ ਫੁੱਲ ਪਰੂਫ਼ ਪਲਾਨ ਤਿਆਰ ਹੈ। ਉਨ੍ਹਾਂ ਸਲੋਗਨ ਵੀ ਦਿੰਦਿਆਂ ਕਿਹਾ, ‘ਸਾਡਾ ਸੁਪਨਾ ਨਸ਼ਾ ਮੁਕਤ ਪੰਜਾਬ’।