ਜਗਰਾਓਂ, 29 ਸਤੰਬਰ ( ਮੋਹਿਤ ਜੈਨ, ਅਸ਼ਵਨੀ)-ਭਾਰਤ ਵਿਕਾਸ ਪ੍ਰੀਸ਼ਦ ਦੀ ਜਗਰਾਓਂ ਇਕਾਈ ਵੱਲੋਂ ਪ੍ਰਧਾਨ ਸੁਖਦੇਵ ਗਰਗ ਦੀ ਪ੍ਰਧਾਨਗੀ ਹੇਠ ਸਵੱਛਤਾ ਅਭਿਆਨ ਵਿਸ਼ੇ ’ਤੇ ਸੈਮੀਨਾਰ ਲਗਾਇਆ ਗਿਆ| ਇਸ ਮੌਕੇ ਨਗਰ ਕੌਂਸਲ ਦੇ ਬਰਾਂਡ ਅੰਬੈਸਡਰ ਕੈਪਟਨ ਨਰੇਸ਼ ਵਰਮਾ ਸਵੱਛਤਾ ਅਭਿਆਨ, ਗਗਨਦੀਪ ਖੁੱਲਰ ਕੰਪਿਊਟਰ ਅਪਰੇਟਰ ਨਗਰ ਕੌਂਸਲ ਜਗਰਾਓਂ ਅਤੇ ਪ੍ਰੀਸ਼ਦ ਦੇ ਵਾਈਸ ਪ੍ਰਧਾਨ ਐਡਵੋਕੇਟ ਵਿਵੇਕ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਜਿੱਥੇ ਸਵੱਛਤਾ ਅਭਿਆਨ ਦੇ ਇਤਿਹਾਸ ਤੇ ਮਕਸਦ ਤੋਂ ਵਿਸਥਾਰ ਵਿਚ ਜਾਣੂ ਕਰਵਾਇਆ ਉੱਥੇ ਵਿਦਿਆਰਥੀਆਂ ਨੂੰ ਬੜੇ ਹੀ ਰੋਚਕ ਢੰਗ ਨਾਲ ਕੂੜਾ ਪ੍ਰਬੰਧਨ ਅਤੇ ਆਪਣਾ ਆਲਾ ਦੁਆਲਾ ਸਾਫ਼ ਰੱਖਣ ਦੀ ਅਪੀਲ ਵੀ ਕੀਤੀ| ਇਸ ਮੌਕੇ ਵਿਦਿਆਰਥੀਆਂ ਨੂੰ ਕੂੜਾ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ, ਵੱਖ-ਵੱਖ ਤਕਨੀਕਾਂ ਤੋਂ ਲੈ ਕੇ ਰੀ-ਸਾਈਕਲਿੰਗ ਅਤੇ ਕੰਪੋਸਟਿੰਗ ਨੂੰ ਉਤਸ਼ਾਹਿਤ ਕਰਨ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣੂ ਕਰਵਾਉਂਦੇ ਹੋਏ ਵਿਦਿਆਰਥੀਆਂ ਨੂੰ ਸਫ਼ਾਈ ਅਤੇ ਵਾਤਾਵਰਨ ਦੀ ਸਥਿਰਤਾ ਲਈ ਆਪਣੀ ਵਚਨਬੱਧਤਾ ਨਾਲ ਪ੍ਰੇਰਿਤ ਵੀ ਕੀਤਾ। ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਸੁਖਦੇਵ ਗਰਗ, ਹਰੀ ਓਮ ਵਰਮਾ, ਮਨੀਸ਼ ਚੁੱਘ ਵੱਲੋਂ ਸੈਮੀਨਾਰ ਦੇ ਬੁਲਾਰਿਆਂ ਦਾ ਸਨਮਾਨ ਕਰਦਿਆਂ ਵਿਦਿਆਰਥੀਆਂ ਨੂੰ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਵੀ ਕੀਤਾ| ਇਸ ਮੌਕੇ ਸੋਮਾ ਰਾਣੀ, ਰਿਤੂ ਰਾਣੀ, ਮੋਟੀਵੇਟਰ ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਮਨੀ ਵਰਮਾ, ਸਰਬਜੀਤ ਕੌਰ ਸਮੇਤ ਰਾਮ ਕ੍ਰਿਸ਼ਨ ਗੁਪਤਾ, ਜਵਾਹਰ ਲਾਲ ਵਰਮਾ, ਐਡਵੋਕੇਟ ਬਲਦੇਵ ਕ੍ਰਿਸ਼ਨ ਗੋਇਲ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।