ਲਾਇਆਫਿਲੌਰ, 29 ਸਤੰਬਰ ( ਰਾਜਨ ਜੈਨ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫ਼ਿਲੌਰ ਵਿਖੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਦੀ ਅਗਵਾਈ ਹੇਠ ਅੱਖਾਂ ਦਾ ਫ੍ਰੀ ਚੈੱਕਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾਕਟਰ ਐੱਸ.ਰਾਜਨ ਆਈ. ਕੇਅਰ ਹਸਪਤਾਲ,ਫਗਵਾੜਾ ਦੇ ਡਾਕਟਰਾਂ ਦੀ ਟੀਮ ਨੇ ਕਾਲਜ ਦੇ ਵਿਦਿਆਰਥੀਆਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ। ਕਰੀਬ 500 ਵਿਦਿਆਰਥੀਆਂ ਸਮੇਤ ਕਾਲਜ ਦੇ ਸਮੂਹ ਸਟਾਫ਼ ਦੀਆਂ ਅੱਖਾਂ ਦੇ ਟੈਸਟ ਕੀਤੇ ਗਏ। ਚੈੱਕਅੱਪ ਦੌਰਾਨ ਵਿਦਿਆਰਥੀਆਂ ਨੂੰ ਲੋੜੀਂਦੀਆਂ ਦਵਾਈਆਂ ਫ਼ਰੀ ਵਿੱਚ ਮੁਹੱਈਆ ਕਰਵਾਈਆਂ ਗਈਆਂ। ਡਾ. ਰਾਜਨ ਵੱਲੋਂ ਬੱਚਿਆਂ ਨੂੰ ਸਮੇਂ -ਸਮੇਂ ਅੱਖਾਂ ਚੈੱਕ ਕਰਾਉਣ ਅਤੇ ਅੱਖਾਂ ਦੀ ਸਾਂਭ ਸੰਭਾਲ ਸੰਬੰਧੀ ਵਿਸ਼ੇਸ਼ ਹਦਾਇਤਾਂ ਵੀ ਦਿੱਤੀਆ ਗਈਆਂ।ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਦੇ ਪ੍ਰਿੰ. ਡਾ. ਪਰਮਜੀਤ ਕੌਰ ਜੱਸਲ ਹੁਰਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਦੀ ਸਿਹਤ ਸੰਭਾਲ, ਸਿੱਖਿਆ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਆਪਣੀ ਬਣਦੀ ਭੂਮਿਕਾ ਨਿਭਾਅ ਰਿਹਾ ਹੈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।