ਹਠੂਰ, 29 ਸਤੰਬਰ ( ਬੌਬੀ ਸਹਿਜਲ, ਧਰਮਿੰਦਰ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਦੇ ਤਹਿਤ ਵਿਸ਼ਵ ਰੇਬੀਜ਼ ਦਿਵਸ ਮਨਾਇਆ ਗਿਆ।ਸਿਵਲ ਸਰਜਨ ਲੁਧਿਆਣਾ ਡਾਕਟਰ ਹਤਿੰਦਰ ਕੌਰ ਦੇ ਹੁਕਮਾਂ ਅਨੁਸਾਰ ਜਾਗਰੂਕਤਾ ਕੈਂਪ ਸੀ ਐਚ ਸੀ ਹਠੂਰ ਵਿਖੇ ਕੀਤਾ ਗਿਆ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਸੀਂ ਐੱਚ ਸੀ ਹਠੂਰ ਵਿਖੇ ਐਸ ਐਮ ਓ ਡਾਕਟਰ ਵਰੁਨ ਸੱਗੜ ਨੇ ਕਿਹਾ ਕਿ ਬਲਾਕ ਹਠੂਰ ਵਿਖੇ ਅੱਜ ਰੇਬੀਜ਼ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਅਤੇ ਉਨ੍ਹਾਂ ਨੇ ਦੱਸਿਆ ਕਿ ਕੁੱਤੇ ਦੇ ਕੱਟੇ ਨੂੰ ਅਣਦੇਖਾ ਨਾ ਕਰੋ ,ਇਹ ਜਾਨਲੇਵਾ ਵੀ ਹੋ ਸਕਦਾ ਹੈ। ਅਤੇ ਇਸ ਦਾ ਤਰੁੰਤ ਡਾਕਟਰੀ ਇਲਾਜ ਕਰਵਾਉ।ਰੈਬਿਜ ਘਾਤਕ ਰੋਗ ਹੈ ਪਰ ਇਸ ਤੋਂ ਆਸਾਨੀ ਨਾਲ ਬਚਾਅ ਕੀਤਾ ਜਾ ਸਕਦਾ ਹੈ। ਘਰਾਂ ਵਿੱਚ ਰੱਖੇ ਪਾਲਤੂ ਜਾਨਵਰਾਂ ਦਾ ਵੈਟਨਰੀ ਹਸਪਤਾਲਾ ਤੋ ਟੀਕਾਕਰਨ ਹੋਣਾ ਅਤੀ ਜਰੂਰੀ ਹੈ ਅਤੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਣ ਦੀ ਜਰੂਰਤ ਹੈ । ਜੇਕਰ ਕੋਈ ਕੁੱਤਾ ਜਾ ਹੋਰ ਜਾਨਵਰ ਕੱਟ ਜਾਵੇ ਤਾਂ ਟੀਕਾਰਨ ਕਰਵਾਉਣ ਤੋ ਪਰਹੇਜ਼ ਨਹੀ ਕਰਨਾ ਚਾਹੀਦਾ। ਇਸ ਲਈ ਜਾਗਰੂਕਤਾ ਹੋਣਾ ਬਹੁਤ ਜਰੂਰੀ ਹੈ ਪਰ ਕਈ ਲੋੋਕ ਕੁੱਤੇ ਦੇ ਵੱਡੇ ਨੂੰ ਨਜਰਅੰਦਰ ਕਰ ਦਿੰਦੇ ਹਨ ਜ਼ੋ ਕਿ ਘਾਤਕ ਸਿੱਧ ਹੋ ਸਕਦਾ ਹੈ।
ਇਸ ਮੌਕੇ ਜਾਨਵਰ ਦੇ ਕੱਟਣ ਤੇ ਜਖਮ ਨੂੰ ਜਲਦੀ ਪਾਣੀ ਅਤੇ ਸਾਬਣ ਨਾਲ ਧੋਵੋ , ਜਾਨਵਰ ਦੇ ਵੱਡੇ ਜਾ ਖਰੋਚਾ ਨੂੰ ਅਣਦੇਖਾ ਨਾ ਕਰੋ।ਬਿਨਾ ਕਿਸੇ ਦੇਰੀ ਤੋਂ ਡਾਕਟਰ ਕੋਲੋ ਇਲਾਜ ਕਰਵਾਉ। ਇਸ ਦੇ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲਾ ਵਿੱਚ ਸੰਪਰਕ ਕਰੋ।ਅੰਤ ਵਿਚ ਪ੍ਰਕਾਸ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਕੁੱਤੇ ਦੁਆਰਾ ਕੱਟੇ ਜਾਣ ਤੇ ਇਲਾਜ ਲਈ ਟੀਕੇ ਸਰਕਾਰੀ ਜਿਲਾ ਹਸਪਤਾਲਾ , ਸਬ ਡਵੀਜਨਾ ਹਪਸਤਾਲਾ ਅਤੇ ਕੰਮਿਊਨਿਟੀ ਹੈਲਥ ਸੈਟਰਾਂ ਵਿੱਚ ਮੁਫਤ ਲਗਾਏ ਜਾਂਦੇ ਹਨ।
ਇਸ ਮੌਕੇ ਆਰ.ਬੀ.ਐਸ.ਕੇ ਰਾਵਿੰਦਰ ਕਮਾਰ ਆਯੁਰਵੈਦਿਕ ਫਾਰਮੇਸੀ ਅਫ਼ਸਰ, ਭੁਪਿੰਦਰ ਸਿੰਘ ਐਮ.ਪੀ.ਐਚ.ਡਬਲਿਊ.(ਮੇਲ) , ਸੁਖਚੈਨ ਕੌਰ ਐਲ ਐਚ ਵੀ, ਜਸਵਿੰਦਰ ਕੌਰ ,ਕਿਰਨਦੀਪ ਕੌਰ ਦੋਨੋਂ ਏਐਨਐਮ , ਡਾਕਟਰ ਗੁਰਸਿਮਰਨ ਸਿੰਘ ਮੈਡੀਕਲ ਅਫਸਰ, ਵੀਨੂ ਫਾਰਮੇਸੀ ਅਫਸਰ ,ਸੁਖਪਾਲ ਸਿੰਘ ਫਾਰਮੇਸੀ ਅਫਸਰ, ਹਰਵਿੰਦਰ ਕੌਰ ਅਕਾਊਟੈਂਟ, ਤਜਿੰਦਰ ਸਿੰਘ, ਕੁਲਦੀਪ ਸਿੰਘ ਓਟ ਕੌਂਸਲਰ ਸਮੂਹ ਆਸ਼ਾ ਵਰਕਰ ਅਤੇ ਵੱਖ ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ। ਇਹ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਠੂਰ ਸਰਕਾਰੀ ਪ੍ਰਾਇਮਰੀ ਸਕੂਲ ਹਠੂਰ ਤੇ ਭੱਠਿਆਂ ਉਪਰ ਲਗਾਏ ਗਏ।