
“ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ 26 ਫਰਵਰੀ ਨੂੰ ਕਰਵਾਈ ਜਾਵੇਗੀ ਖੇਡ ਕਨਵੈਨਸ਼ਨ”
ਬਟਾਲਾ, 24 ਫਰਫਰੀ (ਬੋਬੀ ਸਹਿਜਲ – ਧਰਮਿੰਦਰ): ਸੁਰਜੀਤ ਸਪੋਰਟਸ ਐਸੋਸਾਏਸ਼ਨ ਬਟਾਲਾ ਵੱਲੋਂ ਅੱਜ ਬਟਾਲਾ ਕਲੱਬ ਵਿਖੇ ਮੀਟਿੰਗ ਕਰਕੇ ਦੱਸਿਆਂ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੇ ਬੁੱਤ ਨੂੰ ਲੋਕ ਅਰਪਣ ਕਰਨ ਦੀ ਰਸਮ ਮਿਤੀ 26 ਫਰਵਰੀ 2023 ਨੂੰ ਸਵੇਰੇ 12.00 ਵਜੇ ਹੰਸਲੀ ਪੁੱਲ ਚੌਕ, ਜਲੰਧਰ ਰੋਡ, ਬਟਾਲਾ ਵਿਖੇ ਸ. ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਬਟਾਲਾ ਸ. ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਪਣੇ ਕਰ ਕਮਲਾਂ ਨਾਲ ਕਰਨਗੇ।ਸੁਰਿੰਦਰਪਾਲ ਸਿੰਘ ਉਬਰਾਏ ਦਬੁਈ ਚੈਅਰਮੈਨ ਸਰਬੱਤ ਦਾ ਭੱਲਾ ਟਰਸੱਟ ਪੰਜਾਬ ਦੀ ਪ੍ਰਧਾਨੀ ਹੇਠ ਕਰਵਾਇਆ ਜਾ ਰਿਹਾ। ਇਸ ਤੋਂ ਬਆਦ ਜ਼ਿਲ੍ਹਾ ਗੁਰਦਾਸਪੁਰ ਦੀਆਂ ਖੇਡਾਂ ਸੰਸਥਾਵਾਂ ਦੀ ਖੇਡ ਕਨਵੈਨਸ਼ਨ 1.30 ਵਜੇ ਤੋਂ 3.00 ਵਜੇ ਤੱਕ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਹੋਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹਰਭਜਨ ਸਿੰਘ ਗਿੱਲ ਪੰਜਾਬੀ ਦੇ ਉੱਘੇ ਵਿਦਵਾਨ ਅਤੇ ਨਵਦੀਪ ਸਿੰਘ ਗਿੱਲ ਖੇਡ ਲੇਖਕ ਸਮੇਤ ਨਾਮਵਰ ਹਸਤੀਆਂ ਵੱਲੋਂ ਖੇਡ ਕਨਵੈਸ਼ਨ ਨੂੰ ਸੰਬੋਧਨ ਕੀਤਾ ਜਾਵੇਗਾ।ਇਸ ਮੌਕੇ ਖੁਸ਼ਕਰਨ ਸਿੰਘ ਹੇਅਰ, ਦਵਿੰਦਰ ਸਿੰਘ ਕਾਲਾ ਨੰਗਲ, ਸਰਦੂਲ ਸਿੰਘ ਮਲਿਆਵਾਲ, ਸਿਮਰਜੋਤ ਸਿੰਘ ਕਾਹਲੋਂ ਆਦਿ ਹਾਜਰ ਸਨ।