ਬਟਾਲਾ, 28 ਮਈ (ਰੋਹਿਤ ਗੋਇਲ – ਮੋਹਿਤ ਜੈਨ) : 30 ਮਈ, ਦਿਨ ਮੰਗਲਵਾਰ ਨੂੰ ਸ਼ਾਮ 6 ਵਜੇ ਤੋਂ ਸਥਾਨਕ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ, ਬਟਾਲਾ ਵਿਖੇ ‘ਵਿਰਾਸਤੀ ਸੁਰ ਸਾਂਝ’ ਤਹਿਤ ਸੱਭਿਆਚਾਰਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸੰਸਾਰ ਪ੍ਰਸਿੱਧ ਗਾਇਕਾ ਜੋੜੀ ਨੂਰਾਂ ਭੈਣਾਂ ਆਪਣੀ ਗਾਇਕੀ ਰਾਹੀਂ ਸਮਾਗਮ ਨੂੰ ਚਾਰ ਚੰਨ ਲਾਉਣਗੀਆਂ।ਸਮਾਗਮ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਰੀਵਿਊ ਕਰਨ ਲਈ ਅੱਜ ਮੀਟਿੰਗ ਕੀਤੀ ਗਈ ਤੇ ਜਿਸ ਵਿੱਚ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਡਾ, ਰਵਿੰਦਰ ਸਿੰਘ ਤੇ ਸੁਰਜੀਤ ਸਪੋਰਟਸ ਐਸ਼ੋਸੀਏਸ਼ਨ ਦੇ ਪ੍ਰਧਾਨ ਪਿ੍ਰਥੀਪਾਲ ਸਿੰਘ ਐਸ.ਪੀ ਗੁਰਦਾਸਪੁਰ ਅਤੇ ਮੈਂਬਰ ਮੋਜੂਦ ਸਨ।ਮੀਟਿੰਗ ਦੌਰਾਨ ਵਿਧਾਇਕ ਸ਼ੈਰੀ ਕਲਸੀ, ਜੋ ਮੱਧ ਪ੍ਰਦੇਸ਼ ਵਿਖੇ ਗਏ ਹੋਏ ਹਨ, ਉਨਾਂ (ਆਨਲਾਈਨ) ਨੇ ਕਿਹਾ ਕਿ ‘ਵਿਰਾਸਤੀ ਸੁਰ ਸਾਂਝ’ ਸਮਾਗਮ ਕਰਵਾਉਣ ਦਾ ਮੁੱਖ ਮਕਸਦ ਅਮੀਰ ਸੱਭਿਆਚਾਰ ਨੂੰ ਸੰਭਾਲਣਾ ਤੇ ਪਰਫੁੱਲਤ ਕਰਨਾ ਹੈੇ ਅਤੇ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨਾ ਹੈ। ਉਨਾਂ ਪ੍ਰੋਗਰਾਮ ਕਰਵਾ ਰਹੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਇਸ ਸਮਾਗਮ ਨੂੰ ਯਾਦਗਰੀ ਬਣਾਇਆ ਜਾਵੇਗਾ ਤੇ ਭਵਿੱਖ ਵਿੱਚ ਇਸ ਤਰਾਂ ਦੇ ਸਮਾਗਮ ਕਰਵਾਏ ਜਾਣਗੇ।ਇਸ ਮੌਕੇ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ ਬਟਾਲਾ ਦੇ ਪ੍ਰਧਾਨ ਡਾ. ਰਵਿੰਦਰ ਸਿੰਘ ਤੇ ਸੁਰਜੀਤ ਸਪੋਰਟਸ ਐਸ਼ੋਸੀਏਸ਼ਨ ਦੇ ਪ੍ਰਧਾਨ ਐਸ.ਪੀ ਪਿ੍ਰਥੀਪਾਲ ਸਿੰਘ ਨੇ ਦੱਸਿਆ ਕਿ 30 ਮਈ ਨੂੰ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਜੋ ਸੁਸਾਇਟੀ ਦੇ ਸਰਪ੍ਰਸਤ ਹਨ ਵਲੋਂ ਮੁੱਖ ਮਹਿਮਾਨ ਵਜੋ ਅਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਜੋ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਦੇ ਚੇਅਰਮੈਨ ਹਨ ਵਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਵਿਸ਼ੇਸ ਮਹਿਮਾਨ ਵਲੋਂ ਐਸ.ਐਸ.ਪੀ ਬਟਾਲਾ ਮੈਡਮ ਅਸ਼ਵਨੀ ਗੋਤਿਆਲ ਸ਼ਿਰਕਤ ਕਰਨਗੇ।ਉਨਾਂ ਅੱਗੇ ਦੱਸਿਆ ਕਿ ਪ੍ਰੋਗਰਾਮ ਦੀਆਂ ਤਿਆਰੀਆਂ ਤੇਜੀ ਨਾਲ ਕੀਤੀਆਂ ਜਾ ਰਹੀਆਂ ਹਨ ਤੇ ਇਸ ਸਬੰਧੀ ਮੈਂਬਰਾਂ ਦੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨਾਂ ਦੱਸਿਅਆ ਕਿ 30 ਮਈ ਨੂੰ ਪ੍ਰੋਗਰਾਮ ਵਿੱਚ ਐਂਟਰੀ ਨਿਰਧਾਰਤ ਕੀਤੇ ਗਏ ਕਾਰਡਾਂ ਰਾਹੀਂ ਹੋਵੇਗੀ। ਪ੍ਰੋਗਰਾਮ ਵਿੱਚ ਨੂਰਾਂ ਸਿਸਟਰਜ਼, ਜੋਤੀ ਨੂਰਾਂ ਅਤੇ ਰੀਤੂ ਨੂਰਾਂ ਅਤੇ ਗਾਇਕ ਗੁਰਪ੍ਰੀਤ ਗਿੱਲ ਸ਼ਿਰਕਤ ਕਰਨਗੇ।ਇਸ ਮੌਕੇ ਚੇਅਰਮੈਨ ਸੁਖਜਿੰਦਰ ਸਿੰਘ, ਯਸ਼ਪਾਲ ਚੌਹਾਨ, ਸੰਜੀਵ ਗੁਪਤਾ, ਨਿਸ਼ਾਨ ਸਿੰਘ, ਪ੍ਰਿੰਸੀਪਲ ਮੁਸ਼ਤਾਕ ਗਿੱਲ, ਪਵਨ ਕੁਮਾਰ, ਦੇਵਿੰਦਰ ਦੀਦਾਰ, ਰਾਜਿੰਦਰਪਾਲ ਸਿੰਘ ਧਾਲੀਵਾਲ, ਇੰਜੀ. ਜਗਦੀਸ ਸਿੰਘ ਬਾਜਵਾ ਐਸ.ਡੀ.ਓ, ਨਵਦੀਪ ਸਿੰਘ, ਕਸ਼ਮੀਰ ਸਿੰਘ, ਗੁਰਨਾਮ ਸਿੰਘ, ਸਰਬਜੀਤ ਸਿੰਘ ਕਲਸੀ, ਰਾਜਵਿੰਦਰ ਸਿੰਘ, ਸਿਮਰਤਪਾਲ ਸਿੰਘ ਵਾਲੀਆ, ਕੁਲਬੀਰ ਸਿੰਘ ਜੀਈ, ਟੋਨੀ ਗਿੱਲ, ਗੁਰਚਰਨ ਸਿੰਘ, ਡਾ. ਸਤਿੰਦਰਜੀਤ ਕੋਰ ਬੁੱਟਰ, ਹਰਪ੍ਰੀਤ ਸਿੰਘ ਭੱਟੀ, ਅਸ਼ਵਨੀ ਸ਼ਰਮਾ, ਪਿਆਰਾ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਦਿਲਬਾਗ ਸਿੰਘ, ਸਰਦੂਲ ਸਿੰਘ ਅਤੇ ਡੀਪੀਆਰਓ ਹਰਜਿੰਦਰ ਸਿੰਘ ਕਲਸੀ ਆਦਿ ਮੋਜੂਦ ਸਨ।