Home Political ਟਿਕਟ ਨਾ ਮਿਲਣ ਤੋਂ ਨਾਰਾਜ਼ ਸਾਂਪਲਾ ਨੂੰ ਮਨਾਉਣ ਪੁੱਜੇ ਸੁਨੀਲ ਜਾਖੜ, ਢਾਈ...

ਟਿਕਟ ਨਾ ਮਿਲਣ ਤੋਂ ਨਾਰਾਜ਼ ਸਾਂਪਲਾ ਨੂੰ ਮਨਾਉਣ ਪੁੱਜੇ ਸੁਨੀਲ ਜਾਖੜ, ਢਾਈ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਪਾਰਟੀ ਨਾਲ ਤੁਰੇ

28
0


ਹੁਸ਼ਿਆਰਪੁਰ,20 ਅਪ੍ਰੈਲ (ਰਾਜੇਸ਼ ਜੈਨ) : ਟਿਕਟ ਨਾ ਮਿਲਣ ਤੋਂ ਨਰਾਜ ਚੱਲ ਰਹੇ ਭਾਜਪਾ ਦੇ ਸੀਨੀਅਰ ਨੇਤਾ ਵਿਜੈ ਕੁਮਾਰ ਸਾਂਪਲਾ (Vijay Kumar Sampla) ਨੂੰ ਮਨਾਉਣ ਲਈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਹਰਜੀਤ ਗਰੇਵਾਲ, ਵਿਨੀਤ ਜੋਸ਼ੀ, ਸੁੰਦਰ ਸ਼ਾਮ ਅਰੋੜਾ ਨਾਲ ਵਿਜੇ ਸਾਂਪਲਾ ਦੇ ਘਰ ਪਹੁੰਚੇ। ਟਿਕਟ ਨਾ ਮਿਲਣ ਤੋਂ ਨਾਰਾਜ਼ ਵਿਜੇ ਸਾਂਪਲਾ ਦੇ ਘਰ ਪੁੱਜੇ। ਉਨ੍ਹਾਂ ਦੇ ਸਮਰਥਕਾਂ ਦੀ ਭਾਰੀ ਭੀੜ ਜੁਟ ਗਈ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਸਾਂਪਲਾਂ ਪਾਰਟੀ ਦੇ ਸੀਨਅਰ ਆਗੂ ਹਨ। ਭਾਜਪਾ ਵਿਅਕਤੀ ਵਿਸ਼ੇਸ਼ ਨਾਲ ਨਹੀਂ ‘ਕਮਲ ਦੇ ਫੁੱਲ’ ਨਾਲ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਲਈ ਵਿਜੇ ਸਾਂਪਲਾ ਅਹਿਮ ਭੂਮਿਕਾ ਨਿਭਾਉਣਗੇ ਤੇ ਵੋਟਾਂ ਤੋਂ ਬਾਅਦ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here