Home Protest ਆਮ ਆਦਮੀ ਪਾਰਟੀ ਦੀ ਸਰਕਾਰ ਵੋਟ ਲੈਣ ਦੇ ਨਹੀਂ ਕਾਬਲ ਕੌਮੀ ਇਨਸਾਫ...

ਆਮ ਆਦਮੀ ਪਾਰਟੀ ਦੀ ਸਰਕਾਰ ਵੋਟ ਲੈਣ ਦੇ ਨਹੀਂ ਕਾਬਲ ਕੌਮੀ ਇਨਸਾਫ ਮੋਰਚਾ ਡੱਟ ਕੇ ਕਰੇਗਾ ਵਿਰੋਧ

40
0


ਜਲੰਧਰ (ਵਿਕਾਸ ਮਠਾੜੂ) ਭਗਵੰਤ ਸਿੰਘ ਮਾਨ ਦੀ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਦੇ ਉਲਟ ਦਿਸ਼ਾ ਲੈ ਕੇ ਪੰਥ ਅਤੇ ਪੰਜਾਬ ਨਾਲ ਦੁਸ਼ਮਨੀ ਰੱਖਣ ਵਾਲੀਆਂ ਪਹਿਲੀਆਂ ਸਰਕਾਰਾਂ ਨਾਲੋਂ ਵੀ ਦੋ ਕਦਮ ਅੱਗੇ ਟੱਪ ਗਈ ਹੈ। ਪੰਜਾਬ ਸਰਕਾਰ ਕੇਜਰੀਵਾਲ ਦੇ ਹੱਥਾਂ ਦੀ ਕੱਠਪੁਤਲੀ ਬਣ ਗਈ ਹੈ।ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਚੋਣਾਂ ਵਿੱਚ ਡੱਟ ਕੇ ਵਿਰੋਧਤਾ ਕਰਦਿਆਂ ਹੋਇਆ ਉਨ੍ਹਾਂ ਜਲੰਧਰ ਹਲਕੇ ਦੇ ਵਸਨੀਕਾਂ ਨੂੰ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਜੋੜੀ ਨੂੰ ਤਕੜਾ ਸਬਕ ਸਖਾਉਣ ਅਤੇ ਉਸ ਦੀ ਜਮਾਨਤ ਜਬਤ ਕਰਵਾਉਣ ਦੀ ਬੇਨਤੀ ਕੀਤੀ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨਾਲ 26 ਫਰਵਰੀ ਨੂੰ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨਾਲ ਮੀਟਿੰਗ ਕਰਕੇ ਇਨਸਾਫ ਮੋਰਚੇ ਦੀਆਂ ਮੰਗਾਂ ਬੇਅਦਬੀ ਦੇ ਦੋਸ਼ੀਆਂ ਲਈ ਉਮਰ ਕੈਦ ਦੀ ਸਜ਼ਾ ਦਾ ਕਾਨੂੰਨ, ਬਹਿਬਲ ਗੋਲੀ ਕਾਂਡ ਵਿੱਚ ਬਾਦਲ ਪਰਿਵਾਰ ਸਮੇਤ ਸਾਰੇ ਦੋਸ਼ੀਆਂ ਤੇ ਧਾਰਾ 302 ਅਧੀਨ ਗ੍ਰਿਫਤਾਰ ਕਰਨ, ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ ਵਿਚ ਤਬਦੀਲ ਕਰਨ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕਰਨ ਤੇ ਸਹਿਮਤੀ ਪ੍ਰਗਟਾਈ ਸੀ। ਪਰ ਸਰਕਾਰ ਵਾਅਦਾ ਖਿਲਾਫੀ ਕਰਕੇ ਕਾਰਵਾਈ ਕਰਨ ਤੋਂ ਮੁੱਕਰ ਗਈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ 90 ਸਾਲਾਂ ਦੇ ਬਜ਼ੁਰਗ ਬਾਪੂ ਸੂਰਤ ਸਿੰਘ ਖਾਲਸਾ ਨੂੰ ਬਿਨਾਂ ਕਿਸੇ ਕੇਸ ਦੇ ਅਗਵਾ ਕਰ ਕੇ ਰੱਖਿਆ ਹੋਇਆ ਹੈ। ਕੌਮੀ ਇਨਸਾਫ ਮੌਰਚਾ ਜਥੇਦਾਰ ਸੂਰਤ ਸਿੰਘ ਨੂੰ ਸੰਗਤ ਦੀ ਸ਼ਕਤੀ ਨਾਲ ਸਰਕਾਰ ਦੇ ਅਗਵਾ ਵਿੱਚੋਂ ਰਿਹਾਅ ਕਰਵਾਏਗਾ। ਉਨ੍ਹਾਂ ਅੰਮ੍ਰਿਤਪਾਲ ਸਿੰਘ ਦੇ ਬਹਾਨੇ ਨਾਲ ਪੰਥ ਅਤੇ ਪੰਜਾਬ ਨੂੰ ਬਦਨਾਮ ਕਰਨ ਲਈ ਬਿਨਾਂ ਕਾਰਨ ਦੇ ਡਰ ਅਤੇ ਦਹਿਸ਼ਤ ਪੈਦਾ ਕਰਨ ਅਤੇ ਕਿਰਨਦੀਪ ਕੌਰ ਵਰਗੀਆਂ ਧੀਆਂ ਭੈਣਾਂ ਨੂੰ ਥਾਣਿਆਂ ਵਿੱਚ ਸੱਦ ਕੇ ਜਲੀਲ ਕਰ ਕੇ ਕੌਮ ਦੀ ਅਣਖ ਨੂੰ ਵੰਗਾਰਨ ਤੇ ਵੀ ਰੋਸ ਪ੍ਰਗਟਿਆ। ਉਨ੍ਹਾਂ ਅਖਬਾਰਾਂ ਸਮੇਤ ਸ਼ੋਸ਼ਲ ਮੀਡਿਆ ਤੇ ਪਾਬੰਦੀਆਂ ਲਗਾ ਕੇ ਆਪਣੀਆਂ ਨਾ-ਕਾਮਯਾਬੀਆਂ ਨੂੰ ਲਕਾਉਣ ਲਈ ਗੈਰ-ਲੋਕਤੰਤਰੀ ਤਾਨਾਸ਼ਾਹੀ ਢੰਗ ਅਪਣਾਉਣ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕੌਮੀ ਇਨਸਾਫ ਮੋਰਚਾ ਮਹਿਸੂਸ ਕਰਦਾ ਹੈ ਕਿ 75 ਸਾਲਾਂ ਵਿੱਚ ਸਾਰੀਆਂ ਕੇਂਦਰ ਤੇ ਰਾਜ ਸਰਕਾਰਾਂ ਨੇ ਸਾਡੇ ਤੇ ਨਾਲ ਜ਼ੁਲਮ ਕੀਤੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ਕਾਂਗਰਸੀ ਸਰਕਾਰਾਂ ਦੇ ਰਾਹ ਤੇ ਤੁਰੀ ਹੋਈ ਹੈ। ਪੰਥ ਅਤੇ ਪੰਜਾਬ ਨੂੰ ਇਨਸਾਫ ਦੇਣ ਲਈ ਇਨਕਾਰੀ ਹੈ। ਉਨ੍ਹਾਂ ਲੰਮੇ ਸਮੇਂ ਤੋਂ ਰਿਹਾਈਆਂ, ਪੰਥ ਅਤੇ ਪੰਜਾਬ ਦੇ ਇਨਸਾਫ ਲਈ ਸੰਘਰਸ਼ ਕਰ ਰਹੇ ਗੁਰਜੰਟ ਸਿੰਘ ਕੱਟੂ ਨਾਲ ਹਮਦਰਦੀ ਪ੍ਰਗਟਾਈ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦੀਪ ਸਿੰਘ ਬਠਿੰਡਾ ਬੁਲਾਰਾ, ਦਿਲਸ਼ੇਰ ਸਿੰਘ ਬੁਲਾਰਾ, ਗੁਰਸ਼ਰਨ ਸਿੰਘ ਐਡਵੋਕੇਟ, ਪਲਵਿੰਦਰ ਸਿੰਘ ਤਲਵਾੜਾ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here