Home Education ਸਰਵਹਿੱਤਕਾਰੀ ਸਕੂਲ ਵਿਖੇ ਮਨਾਇਆ ਅਧਿਆਪਕ ਦਿਵਸ

ਸਰਵਹਿੱਤਕਾਰੀ ਸਕੂਲ ਵਿਖੇ ਮਨਾਇਆ ਅਧਿਆਪਕ ਦਿਵਸ

31
0

ਜਗਰਾਓਂ, 5 ਸਤੰਬਰ ( ਭਗਵਾਨ ਭੰਗੂ)-ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ ਸੈਕੰਡਰੀ ਸਕੂਲ ਜਗਰਾਓਂ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਦੀ ਯੋਗ ਅਗਵਾਈ ਅਧੀਨ ਅਧਿਆਪਕ ਦਿਵਸ ਮਨਾਇਆ ਗਿਆ। ਦਿਵਸ ਦੀ ਸ਼ੁਰੂਆਤ ਮਾਂ ਸਰਸਵਤੀ ਦੇ ਆਸ਼ੀਰਵਾਦ ਨਾਲ ਕੀਤੀ ਗਈ ।ਉਪਰੰਤ ਅਧਿਆਪਕਾ ਪਵਿੱਤਰ ਕੌਰ ਨੇ ਅਧਿਆਪਕ ਦਿਵਸ ਦੇ ਵਿਸ਼ੇਸ਼ ਮੌਕੇ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਡਾ ਸਰਵਪੱਲੀ ਰਾਧਾ ਕ੍ਰਿਸ਼ਨਨ , ਜਿਨ੍ਹਾਂ ਨੂੰ ਅੱਜ ਦਾ ਦਿਨ 5 ਸਤੰਬਰ ਸਮਰਪਿਤ ਹੈ, ਦਾ ਜਨਮ ਤਿਰੂਤਾਨੀ ਸ਼ਹਿਰ ਵਿੱਚ ਤੇਲਗੂ ਮੱਧ ਪਰਿਵਾਰ ਵਿੱਚ ਹੋਇਆ ਸੀ ।ਆਪ ਨੇ ਆਪਣੀ ਜ਼ਿੰਦਗੀ ਵਿਚ ਕਈ ਵਜ਼ੀਫੇ ਹਾਸਲ ਕਰਨ ਦੇ ਨਾਲ-ਨਾਲ ਅਕਾਦਮਿਕ ਪੱਧਰ ਤੇ ਆਪਣਾ ਵਿਲੱਖਣ ਪ੍ਰਦਰਸ਼ਨ ਕੀਤਾ । ਆਪ ਨੇ 27 ਨੋਬਲ ਪੁਰਸਕਾਰ ਪ੍ਰਾਪਤ ਕੀਤੇ, ਜਿਨ੍ਹਾਂ ਵਿਚ ਨੋਬਲ ਸਾਂਤੀ ਪੁਰਸਕਾਰ ਅਤੇ ਸਾਹਿਤ ਦੇ ਨੋਬਲ ਪੁਰਸਕਾਰ ਨਾਮਜਦ ਹਨ।
ਡਾ ਰਾਧਾਕ੍ਰਿਸ਼ਨ ਦੇ ਵਿਚਾਰ ਅਨੁਸਾਰ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਨਾਲ, ਇਮਾਨਦਾਰੀ ,ਗਿਆਨ ਭਰਪੂਰ, ਸੁਤੰਤਰ ਵਿਚਾਰਾਂ ਦਾ ਧਾਰਨੀ, ਕਿਤਾਬਾਂ ਨਾਲ ਪਿਆਰ ਆਦਿ ਗੁਣ ਪੈਦਾ ਕਰਦਾ ਹੈ।
ਇਸ ਮੌਕੇ ਤੇ ਬੱਚਿਆਂ ਦੁਆਰਾ ਆਪਣੇ ਅਧਿਆਪਕ ਨੂੰ ਸਮਰਪਿਤ ਕਵਿਤਾਵਾਂ
ਜੋ ਬਨਾਏ ਹਮੇਂ ਇਨਸਾਨ
ਔਰ ਦੇ ਸਹੀ ਗਲਤ ਕੀ ਪਹਿਚਾਨ
ਦੇਸ਼ ਕੇ ਉਨ ਨਿਰਮਾਤਾਉ ਕੋ
ਹਮ ਕਰਤੇ ਹੈਂ ਸ਼ਤ – ਸ਼ਤ ਪ੍ਰਣਾਮ।
ਗਾਈਆਂ ਤੇ ਆਪਣੇ ਅਧਿਆਪਕ ਪ੍ਰਤੀ ਸਨਮਾਨ ਦੀ ਭਾਵਨਾ ਨੂੰ ਜ਼ਾਹਿਰ ਕੀਤਾ।
ਇਸ ਮੌਕੇ ਤੇ ਪ੍ਰਬੰਧ ਸਮਿਤੀ ਵੱਲੋਂ ਪ੍ਰਧਾਨ ਰਵਿੰਦਰ ਗੁਪਤਾ, ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ ,ਉਪ -ਪ੍ਰਧਾਨ ਸ਼ਾਮ ਸੁੰਦਰ ,ਮੈਂਬਰ ਵਿਨੈ ਸਿੰਘਲ ਜੀ ਅਤੇ ਪ੍ਰਿੰਸੀਪਲ ਨੀਲੂ ਨਰੂਲਾ ਵੱਲੋਂ ਸਮੂਹ ਸਟਾਫ ਨੂੰ ਪੈੱਨ ਭੇਂਟ ਕਰਕੇ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੱਤੀਆਂ।

LEAVE A REPLY

Please enter your comment!
Please enter your name here