Home Uncategorized ਇਕ ਕਿਲੋਵਾਟ ਦੇ ਪੈਨਲ ‘ਤੇ ਮਿਲੇਗੀ 30 ਹਜ਼ਾਰ ਦੀ ਸਬਸਿਡੀ, ਘਰ-ਘਰ ਜਾ...

ਇਕ ਕਿਲੋਵਾਟ ਦੇ ਪੈਨਲ ‘ਤੇ ਮਿਲੇਗੀ 30 ਹਜ਼ਾਰ ਦੀ ਸਬਸਿਡੀ, ਘਰ-ਘਰ ਜਾ ਕੇ ਸਰਵੇ ਕਰੇਗਾ ਡਾਕ ਵਿਭਾਗ

37
0


ਪਟਿਆਲਾ (ਭੰਗੂ) ਦੇਸ਼ ਭਰ ‘ਚ ਇਕ ਕਰੋੜ ਘਰਾਂ ਨੂੰ ਰੋਸ਼ਨੀ ਦੇਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਸੂਰਜ ਘਰ ਯੋਜਨਾ ਦਾ ਐਲਾਨ ਕੀਤਾ ਗਿਆ ਸੀ। ਡਾਕ ਵਿਭਾਗ ਨੂੰ ਇਸ ਯੋਜਨਾ ਦਾ ਲਾਭ ਲੋਕਾਂ ਤਕ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਡਾਕ ਵਿਭਾਗ ਆਪਣੇ ਫੀਲਡ ਸਟਾਫ ਰਾਹੀਂ ਘਰ-ਘਰ ਜਾ ਕੇ ਸਰਵੇਖਣ ਕਰੇਗਾ ਤੇ ਲੋਕਾਂ ਨੂੰ ਇਸ ਸਕੀਮ ਦੇ ਲਾਭਾਂ ਬਾਰੇ ਜਾਣੂ ਕਰਵਾਏਗਾ ਤੇ ਉਨ੍ਹਾਂ ਦੀ ਮੋਬਾਈਲ ਐਪਲੀਕੇਸ਼ਨ ‘ਤੇ ਰਜਿਸਟਰ ਕਰੇਗਾ।ਤੁਹਾਨੂੰ ਦੱਸ ਦੇਈਏ ਕਿ ਇਕ ਕਿਲੋਵਾਟ ਸੋਲਰ ਪੈਨਲ ਦੀ ਕੀਮਤ ਕਰੀਬ 80 ਹਜ਼ਾਰ ਰੁਪਏ ਹੈ। ਸਕੀਮ ਤਹਿਤ ਇਸ ਇਕ ਕਿਲੋਵਾਟ ਸੋਲਰ ਪੈਨਲ ‘ਤੇ 30 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ।

ਸ਼ਹਿਰ ਵਿਚ ਹੀ ਨਹੀਂ ਬਲਕਿ ਗ੍ਰਾਮੀਣ ਡਾਕ ਸੇਵਕ ਤੇ ਹੋਰ ਮੁਲਾਜ਼ਮ ਵੀ ਇਸ ਸਕੀਮ ਬਾਰੇ ਦੱਸਣਗੇ। ਪੇਂਡੂ ਖੇਤਰਾਂ ‘ਚ ਇਸ ਸਕੀਮ ਦੀ ਲਾਗਤ, ਲਾਭ ਤੇ ਸਬਸਿਡੀ ਬਾਰੇ ਸਿਰਫ਼ ਪੋਸਟਮੈਨ ਹੀ ਦੱਸਣਗੇ।

ਇਸ ਸਕੀਮ ਨਾਲ ਲੋਕਾਂ ਨੂੰ ਗਰਮੀਆਂ ਦੌਰਾਨ ਆਪਣੇ ਘਰਾਂ ‘ਚ ਬਿਜਲੀ ਦੇ ਬਿੱਲਾਂ ਤੋਂ ਰਾਹਤ ਮਿਲੇਗੀ। ਸੋਲਰ ਪੈਨਲ ਲਗਾਉਣ ਤੋਂ ਬਾਅਦ ਦਿਨ ਵੇਲੇ ਸੋਲਰ ਪੈਨਲਾਂ ਤੋਂ ਬਿਜਲੀ ਦੀ ਵਰਤੋਂ ਕੀਤੀ ਜਾਵੇਗੀ ਤੇ ਰਾਤ ਨੂੰ ਸਿੱਧੀ ਬਿਜਲੀ ਸਪਲਾਈ ਕੀਤੀ ਜਾਵੇਗੀ ਜਿਸ ਨਾਲ ਬਿਜਲੀ ਦਾ ਬਿੱਲ ਘੱਟ ਜਾਵੇਗਾ।ਇੱਛੁਕ ਲੋਕਾਂ ਦੀ ਰਜਿਸਟ੍ਰੇਸ਼ਨ ਮੌਕੇ ‘ਤੇ ਹੀ ਹੋਵੇਗੀ
ਜਿਹੜੇ ਲੋਕ ਆਪਣੇ ਘਰਾਂ ‘ਚ ਸੋਲਰ ਰੂਫ ਟਾਪ ਲਗਾਉਣਾ ਚਾਹੁੰਦੇ ਹਨ, ਉਨ੍ਹਾਂ ਦੀ ਰਜਿਸਟ੍ਰੇਸ਼ਨ ਮੌਕੇ ‘ਤੇ ਹੀ ਕੀਤੀ ਜਾਵੇਗੀ। ਇਸ ਸਕੀਮ ਨੂੰ ਲੋਕਾਂ ਤਕ ਪਹੁੰਚਾਉਣ ਲਈ ਡਾਕ ਵਿਭਾਗ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਲਾਭਪਾਤਰੀ ਦੇ ਜ਼ਰੂਰੀ ਵੇਰਵੇ ਜਿਵੇਂ ਕਿ ਮਕਾਨ ਦੀ ਛੱਤ ਦੀ ਫੋਟੋ, ਲਾਭਪਾਤਰੀ ਦਾ ਮੋਬਾਈਲ ਨੰਬਰ, ਆਧਾਰ ਕਾਰਡ, ਪਿਛਲੇ ਛੇ ਮਹੀਨਿਆਂ ਦਾ ਕੋਈ ਇਕ ਬਿਜਲੀ ਦਾ ਬਿੱਲ ਆਦਿ ਨੂੰ ਡਾਕ ਮੁਲਾਜ਼ਮ ਵੱਲੋਂ ਮੌਕੇ ‘ਤੇ ਹੀ ਐਪ ‘ਤੇ ਅਪਲੋਡ ਕੀਤਾ ਜਾਵੇਗਾ।

0-150 ਯੂਨਿਟ ਦੀ ਔਸਤ ਮਾਸਿਕ ਬਿਜਲੀ ਦੀ ਖਪਤ ਲਈ 1-2 ਕਿਲੋਵਾਟ
0-150 ਯੂਨਿਟਾਂ ਦੀ ਔਸਤ ਮਾਸਿਕ ਬਿਜਲੀ ਦੀ ਖਪਤ ਲਈ ਢੁਕਵੇਂ, ਛੱਤ ਵਾਲੇ ਸੋਲਰ ਪਲਾਂਟਾਂ ਦੀ ਸਮਰੱਥਾ 1-2 ਕਿਲੋਵਾਟ ਹੈ ਤੇ ਇਸ ‘ਤੇ ਸਬਸਿਡੀ 30,000 ਤੋਂ 60,000 ਰੁਪਏ ਹੈ। ਇਸੇ ਤਰ੍ਹਾਂ 150-300 ਯੂਨਿਟਾਂ ਦੀ ਔਸਤ ਮਾਸਿਕ ਬਿਜਲੀ ਦੀ ਖਪਤ ਲਈ ਢੁਕਵੇਂ ਛੱਤ ਵਾਲੇ ਸੂਰਜੀ ਪਲਾਂਟ ਦੀ ਸਮਰੱਥਾ 2-3 ਕਿਲੋਵਾਟ ਹੈ ਅਤੇ ਇਸ ‘ਤੇ ਸਬਸਿਡੀ 60,000 ਤੋਂ 78,000 ਰੁਪਏ ਹੈ। ਤਿੰਨ ਕਿਲੋਵਾਟ ਤੋਂ ਵੱਡੇ ਸਿਸਟਮ ਲਈ ਕੁੱਲ ਸਬਸਿਡੀ 78,000 ਰੁਪਏ ਹੈ।

ਇਹ ਹਨ ਸੋਲਰ ਪੈਨਲ ਲਗਾਉਣ ਦੇ ਫਾਇਦੇ

  • ਵੱਖਰੀ ਜ਼ਮੀਨ ਦੀ ਲੋੜ ਨਹੀਂ, ਘਰ ਦੀ ਛੱਤ ‘ਤੇ ਹੀ ਲਾਇਆ ਜਾ ਸਕਦਾ ਹੈ ਪੈਨਲ।
  • ਇਕ ਰੂਫ ਟਾਪ ਸਿਸਟਮ ਔਸਤਨ 25 ਸਾਲ ਤਕ ਚਲਾਇਆ ਜਾ ਸਕਦਾ ਹੈ।
  • ਆਸਾਨੀ ਨਾਲ ਹਟਾਇਆ ਜਾ ਸਕਦਾ ਹੈ ਅਤੇ ਕਿਤੇ ਵੀ ਮੁੜ ਸਥਾਪਿਤ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here