ਜਗਰਾਉਂ, 16 ਜੂਨ ( ਬੌਬੀ ਸਹਿਜਲ, ਧਰਮਿੰਦਰ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਵੱਖ-ਵੱਖ ਪੁਲਿਸ ਪਾਰਟੀਆਂ ਨੇ 4 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਪਾਸੋਂ 102 ਗ੍ਰਾਮ ਹੈਰੋਇਨ, 180 ਨਸ਼ੀਲੀਆਂ ਗੋਲੀਆਂ ਅਤੇ 23 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ। ਥਾਣਾ ਸਦਰ ਜਗਰਾਉਂ ਤੋਂ ਏ.ਐਸ.ਆਈ ਲਖਬੀਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਬੱਸ ਸਟੈਂਡ ਪਿੰਡ ਗਾਲਿਬ ਕਲਾਂ ਵਿਖੇ ਮੌਜੂਦ ਸੀ। ਉਥੇ ਇਤਲਾਹ ਮਿਲੀ ਸੀ ਕਿ ਨਛੱਤਰ ਸਿੰਘ ਅਤੇ ਵਿਜੇ ਉਰਫ ਗੱਗੂ ਵਾਸੀ ਪਿੰਡ ਮੱਲਾਂਵਾਲਾ ਜ਼ਿਲਾ ਫਿਰੋਜ਼ਪੁਰ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਦੋਵੇਂ ਨਾਨਕਸਰ ਬੱਸ ਸਟੈਂਡ ’ਤੇ ਹੈਰੋਇਨ ਲੈ ਕੇ ਉਤਰ ਕੇੇ ਪੈਦਲ ਪਿੰਡ ਗਾਲਿਬ ਕਲਾਂ ਵੱਲ ਜਾ ਰਹੇ ਹਨ। ਇਸ ਸੂਚਨਾ ’ਤੇ ਗਾਲਿਬ ਕਲਾਂ ਦੇ ਬਾਹਰ ਨਾਕਾਬੰਦੀ ਕਰ ਕੇ ਨਛੱਤਰ ਅਤੇ ਵਿਜੇ ਨੂੰ 102 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਥਾਣਾ ਸਿੱਧਵਾਂਬੇਟ ਤੋਂ ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਮਿਲੀ ਸੂਚਨਾ ’ਤੇ ਹਰਵਿੰਦਰ ਸਿੰਘ ਉਰਫ਼ ਅੰਬੂ ਵਾਸੀ ਪਿੰਡ ਖੁਰਸ਼ੈਦਪੁਰਾ ਦੇ ਘਰ ਛਾਪਾ ਮਾਰ ਕੇ ਉਸ ਨੂੰ 110 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਥਾਣਾ ਸਿਟੀ ਤੋਂ ਸਬ-ਇੰਸਪੈਕਟਰ ਕਿਰਨਦੀਪ ਕੌਰ ਨੇ ਸੂਚਨਾ ਦੇ ਆਧਾਰ ਤੇ ਸਾਇੰਸ ਕਾਲਜ ਸ਼ਮਸ਼ਾਨਘਾਟ ਨੇੜਿਓਂ ਅਜੈ ਕੁਮਾਰ ਵਾਸੀ ਮੁਹੱਲਾ ਗਾਂਧੀ ਨਗਰ ਨੂੰ ਛਾਪਾ ਮਾਰ ਕੇ 70 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਬੱਸ ਅੱਡਾ ਪੁਲਿਸ ਚੌਂਕੀ ਦੇ ਏ.ਐਸ.ਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਐਲ.ਆਈ.ਸੀ.ਚੌਕ ਵਿਖੇ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਮਹਿਲਾ ਦੀਪੂ ਵਾਸੀ ਮੁਹੱਲਾ ਰਾਮਪੁਰਾ ਜਗਰਾਉਂ ਮੌਜੂਦਾ ਨਿਵਾਸੀ ਝੁੱਗੀਆਂ ਨਵੀਂ ਅਨਾਜ ਮੰਡੀ ਜਗਰਾਉਂ ਸ਼ਹਿਰ ਅਤੇ ਨਵੀਂ ਅਨਾਜ ਮੰਡੀ ਵਿੱਚ ਬਾਹਰਲੇ ਸੂਬਿਆਂ ਤੋਂ ਸਸਤੇ ਭਾਅ ’ਤੇ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦੀ ਹੈ। ਜੋ ਕਿ ਹੁਣ ਵੀ ਨਵੀਂ ਅਨਾਜ ਮੰਡੀ ਵਿੱਚ ਮਜ਼ਦੂਰਾਂ ਨੂੰ ਸ਼ਰਾਬ ਵੇਚ ਰਹੀ ਹੈ। ਇਸ ਸੂਚਨਾ ’ਤੇ ਛਾਪਾ ਮਾਰ ਕੇ ਦੀਪੂ ਨੂੰ 23 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਗਿਆ।